ਦੁਨੀਆ ਭਰ 'ਚ ਵਟਸਐਪ ਸਭ ਤੋਂ ਜ਼ਿਆਦਾ ਮੈਸੇਜਿੰਗ ਐਪ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਪਰ ਕਈ ਵਾਰ ਲੋਕ ਇਸ 'ਤੇ ਨਿਰੰਤਰ ਮੈਸੇਜ ਕਾਰਨ ਪਰੇਸ਼ਾਨ ਹੋ ਜਾਂਦੇ ਹਨ। ਵਟਸਐਪ ਜਲਦੀ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲਿਆਉਣ ਜਾ ਰਿਹਾ ਹੈ। ਵਟਸਐਪ ਪਿਛਲੇ ਕੁਝ ਸਮੇਂ ਤੋਂ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ।
ਇਸ ਦਾ ਨਾਮ ਵੈਕੇਸ਼ਨ ਮੋਡ ਹੈ। ਇਕ ਰਿਪੋਰਟ ਅਨੁਸਾਰ ਇਹ ਫੀਚਰ ਜਲਦੀ ਜਾਰੀ ਕੀਤਾ ਜਾ ਸਕਦਾ ਹੈ। ਵਟਸਐਪ ਦਾ ਇਹ ਵੇਕੇਸ਼ਨ ਮੋਡ ਤੁਹਾਨੂੰ ਤੁਹਾਡੇ ਨਾਮ ਦੇ ਅਨੁਸਾਰ ਬਹੁਤ ਸਾਰੇ ਮੈਸੇਜ, ਅਪਡੇਟਸ ਅਤੇ ਬੇਲੋੜੀ ਚਿੱਟ-ਚੈਟ ਤੋਂ ਖੇੜਾ ਛੁੜਵਾਏਗਾ।
ਵੈਕੇਸ਼ਨ ਮੋਡ ਜ਼ਰੀਏ ਤੁਸੀਂ ਪਰਸਨਲ ਅਤੇ ਗਰੁੱਪ ਚੈਟ ਨੂੰ ਅਰਕਾਇਵ ਕਰਕੇ ਬਰੇਕ ਲੈ ਸਕੋਗੇ। ਇਸ ਨਵੇਂ ਫ਼ੀਚਰ ਵਿੱਚ ਇਹ ਰੈਗੂਲਰ ਅਰਕਾਇਵ ਤੋਂ ਵੱਖਰਾ ਹੋਵੇਗਾ ਕਿ ਨਵੀਂ ਗਤੀਵਿਧੀ ਹੋਣ ਦੇ ਬਾਵਜੂਦ ਚੈਟ ਅਰਕਾਇਵ ਰਹੇਗੀ। ਫਿਲਹਾਲ ਜਦੋਂ ਤੁਸੀਂ ਕਿਸੇ ਵੀ ਚੈਟ ਨੂੰ ਅਰਕਾਇਵ ਕਰਦੇ ਹੋ, ਇਹ ਬਾਟਮ 'ਤੇ ਚਲੇ ਜਾਂਦੀ ਹੈ ਪਰ ਜਦੋਂ ਅਰਕਾਇਵ ਵਿਅਕਤੀ ਜਾਂ ਗਰੁੱਪ ਚੈਟ 'ਚ ਇੱਕ ਨਵਾਂ ਮੈਸੇਜ ਆਉਂਦਾ ਹੈ, ਤਾਂ ਚੈਟ ਵਾਪਸ ਟੌਪ 'ਤੇ ਆ ਜਾਂਦੀ ਹੈ।
ਪੰਜਾਬ ਦੀ ਕੈਟਰੀਨਾ ਕੈਫ ਨੇ ਬਦਲਿਆ ਰੂਪ, ਨਹੀਂ ਹੋ ਰਹੀ ਪਛਾਣ
ਹੁਣ ਇਹ ਫ਼ੀਚਰ ਇਕ ਨਵੇਂ ਅਵਤਾਰ 'ਚ ਆ ਰਹੀ ਹੈ। ਵੇਕੇਸ਼ਨ ਮੋਡ ਲਈ ਇਕ ਵੱਖਰਾ ਡੇਡੀਕੇਟਿਡ ਸੈਕਸ਼ਨ ਹੋਵੇਗਾ। ਜਦੋਂ ਯੂਜ਼ਰ ਇਸ ਮੋਡ ਨੂੰ ਅਨੇਬਲ ਕਰ ਦੇਣਗੇ, ਤਦ ਇਹ ਚੈਟ ਸੈਕਸ਼ਨ ਦੇ ਟੌਪ 'ਤੇ ਦਿਖਾਈ ਦੇਵੇਗਾ। ਸਾਰੀਆਂ ਚੈਟਸ ਨੂੰ ਆਰਕਾਇਵ ਦੇ ਨਾਮ 'ਤੇ ਅੰਬਰੇਲਾ ਦੇ ਰੂਪ ਵਿੱਚ ਨਜ਼ਰ ਆਉਣਗੀਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
WhatsApp ਜਲਦ ਲੈ ਕੇ ਆ ਰਿਹਾ ਨਵਾਂ ਫ਼ੀਚਰ, ਫਾਲਤੂ ਮੈਸੇਜ ਤੇ ਅਪਡੇਟਸ ਤੋਂ ਮਿਲੇਗਾ ਛੁਟਕਾਰਾ
ਏਬੀਪੀ ਸਾਂਝਾ
Updated at:
05 Sep 2020 02:50 PM (IST)
ਦੁਨੀਆ ਭਰ 'ਚ ਵਟਸਐਪ ਸਭ ਤੋਂ ਜ਼ਿਆਦਾ ਮੈਸੇਜਿੰਗ ਐਪ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਪਰ ਕਈ ਵਾਰ ਲੋਕ ਇਸ 'ਤੇ ਨਿਰੰਤਰ ਮੈਸੇਜ ਕਾਰਨ ਪਰੇਸ਼ਾਨ ਹੋ ਜਾਂਦੇ ਹਨ। ਵਟਸਐਪ ਜਲਦੀ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲਿਆਉਣ ਜਾ ਰਿਹਾ ਹੈ। ਵਟਸਐਪ ਪਿਛਲੇ ਕੁਝ ਸਮੇਂ ਤੋਂ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ।
- - - - - - - - - Advertisement - - - - - - - - -