ਚੰਡੀਗੜ੍ਹ: ਦੁਨੀਆ ਦਾ ਸਭ ਤੋਂ ਵੱਧ ਹਰਮਨਪਿਆਰੀ ‘ਇੰਸਟੈਂਟ ਮੈਸੇਜਿੰਗ ਐਪ’ ਵ੍ਹਟਸਐਪ ਆਪਣੇ ਯੂਜ਼ਰਜ਼ ਦੀ ਸੁਵਿਧਾ ਲਈ ਨਵੇਂ-ਨਵੇਂ ਫ਼ੀਚਰਜ਼ ਲਿਆਉਂਦੀ ਰਹਿੰਦੀ ਹੈ। ਜਿੱਥੇ ਪਿੱਛੇ ਜਿਹੇ ਐਪ ਵਿੱਚ ਮੀਡੀਆ ਫ਼ਾਈਲਜ਼ ਨੂੰ ਸਰਚ ਕਰਨ ਦੀ ਆਪਸ਼ਨ ਦਿੱਤੀ ਗਈ ਸੀ, ਉੱਥੇ ਹੀ ਹੁਣ ਕੰਪਨੀ ਹੋਰ ਵੀ ਕਈ ਨਵੇਂ ਖ਼ਾਸ ਫ਼ੀਚਰਜ਼ ਲਿਆ ਰਹੀ ਹੈ ਜਿਸ ਅਧੀਨ ਤੁਸੀਂ ਗਰੁੱਪ ਕਾਲ ਮਿਸ ਹੋਣ ’ਤੇ ਵੀ ਉਸ ਨੂੰ ਜੁਆਇਨ ਕਰ ਸਕੋਗੇ।
ਇਸ ਤੋਂ ਇਲਾਵਾ ਸਕਿਓਰਿਟੀ ਪੱਖੋਂ ਵੀ ਐਪ ਵਿੱਚ ਨਵਾਂ ਫ਼ੀਚਰ ਜੋੜਿਆ ਜਾਵੇਗਾ। ਪਿੱਛੇ ਜਿਹੇ ਗੂਗਲ ਪਲੇਅ ਬੀਟਾ ਪ੍ਰੋਗਰਾਮ ਜ਼ਰੀਏ ਨਵਾਂ ਅਪਡੇਟ ਸਬਮਿਟ ਕੀਤਾ ਗਿਆ ਹੈ। ਕੰਪਨੀ ਆਪਣੇ ਬੀਟਾ ਵਰਜ਼ਨ ਰਾਹੀਂ ਨਵੇਂ ਫ਼ੀਚਰਜ਼ ਦੀ ਟੈਸਟਿੰਗ ਕਰੇਗੀ ਤੇ ਫਿਰ ਬਾਅਦ ਇਸ ਨੂੰ ਯੂਜ਼ਰਜ਼ ਲਈ ਉਪਲਬਧ ਕਰਵਾਇਆ ਜਾਵੇਗਾ।
ਬਾਇਓਮੀਟ੍ਰਿਕ ਲੌਕ ਨਾਲ ਵਧੇਗੀ ਸਕਿਓਰਿਟੀ
ਵ੍ਹਟਸਐਪ ਵਿੱਚ ਹਾਲੇ ਯੂਜ਼ਰਜ਼ ਨੂੰ ਫ਼ਿੰਗਰ ਪ੍ਰਿੰਟ ਲੌਕ ਦਾ ਫ਼ੀਚਰ ਹੀ ਮਿਲਦਾ ਸੀ ਪਰ ਹੁਣ ਯੂਜ਼ਰਜ਼ ਨੂੰ ਐਪ ਵਿੱਚ ਬਾਇਓਮੀਟ੍ਰਿਕ ਲੌਕ ਫ਼ੀਚਰ ਵੀ ਮਿਲਣ ਵਾਲਾ ਹੈ। ਇਸ ਫ਼ੀਚਰ ਦੀ ਮਦਦ ਨਾਲ ਯੂਜ਼ਰਜ਼ ਵ੍ਹਟਸਐਪ ਨੂੰ ਸੁਰੱਖਿਅਤ ਕਰਨ ਲਈ ਫ਼ਿੰਗਰ ਪ੍ਰਿੰਟ ਲੌਕ ਦੀ ਵਰਤੋਂ ਕਰ ਸਕਣਗੇ। ਨਾਲ ਹੀ ਜਿਨ੍ਹਾਂ ਦੇ ਫ਼ੋਨ ਵਿੱਚ ਫ਼ਿੰਗਰ–ਪ੍ਰਿੰਟ ਸੈਂਸਰ ਨਹੀਂ ਹੈ, ਉਹੀ ਇਹ ਫ਼ੀਚਰ ਫ਼ੇਸ ਰੈਕੌਗਨੀਸ਼ਨ ਵਰਤੇਗਾ।
ਖੇਤੀ ਬਿੱਲਾਂ 'ਤੇ ਅਕਾਲੀ ਦਲ ਤੇ 'ਆਪ' ਨੇ ਕਿਉਂ ਲਿਆ ਯੂ-ਟਰਨ? ਸੁਖਬੀਰ ਬਾਦਲ ਤੇ ਭਗਵੰਤ ਮਾਨ ਨੇ ਦੱਸੀ ਅਸਲੀਅਤ
ਮਿੱਸ ਹੋਣ ਤੋਂ ਬਾਅਦ ਵੀ ਜੁਆਇਨ ਕਰ ਸਕਣਗੇ ਕਾਲਜ਼
WaBetaInfo ਦੀ ਰਿਪੋਰਟ ਅਨੁਸਾਰ ਕੰਪਨੀ ਕਾਫ਼ੀ ਦਿਨਾਂ ਤੋਂ ‘ਜੁਆਇਨ ਮਿਸਡ ਕਾੱਲਜ਼’ ਫ਼ੀਚਰ ਉੱਤੇ ਕੰਮ ਕਰ ਰਹੀ ਹੈ। ਵ੍ਹਟਸਐਪ ਦੇ ਇਸ ਖ਼ਾਸ ਫ਼ੀਚਰ ਨਾਲ ਯੂਜ਼ਰਜ਼ ਨੂੰ ਇਹ ਮਦਦ ਮਿਲੇਗੀ ਕਿ ਜੇ ਤੁਸੀਂ ਵ੍ਹਟਸਐਪ ਉੱਤੇ ਕੋਈ ਗਰੁੱਪ ਕਾਲ ਮਿਸ ਕਰ ਦਿੱਤੀ, ਤਦ ਵੀ ਤੁਸੀਂ ਕਾਲ ਨੂੰ ਜੁਆਇਨ ਕਰ ਸਕੋਗੇ, ਭਾਵੇਂ ਅਜਿਹਾ ਤਦ ਹੀ ਹੋ ਸਕੇਗਾ, ਜੇ ਗਰੁੱਪ–ਕਾਲ ਚੱਲ ਰਹੀ ਹੋਵੇਗੀ।
ਨੌਕਰ ਦੀ ਪਤਨੀ ਦੇ ਪਿਆਰ 'ਚ ਅੰਨ੍ਹੇ ਹੋ ਕੇ ਮਾਰਿਆ ਆਪਣਾ ਸਾਰਾ ਟੱਬਰ, ਮੁਕਤਸਰ ਦੇ ਸ਼ਖ਼ਸ ਨੂੰ ਫਾਂਸੀ ਦੀ ਸਜ਼ਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ