New Whatsapp Features 2022 : WhatsApp Android, Apple iOS, Windows ਤੇ ਵੈਬ ਯੂਜਰਾਂ ਲਈ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਇੱਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਹਾਲਾਂਕਿ ਇਨ੍ਹਾਂ 'ਚੋਂ ਜ਼ਿਆਦਾਤਰ ਫੀਚਰਸ ਉਨ੍ਹਾਂ ਯੂਜਰਾਂ ਲਈ ਪਹਿਲਾਂ ਹੀ ਉਪਲੱਬਧ ਹਨ, ਜੋ WhatsApp ਬੀਟਾ ਪ੍ਰੋਗਰਾਮ ਦਾ ਹਿੱਸਾ ਹਨ। ਕੁਝ ਫੀਚਰਸ ਬੀਟਾ ਅਪਡੇਟ 'ਚ ਵੇਖੇ ਗਏ ਹਨ। ਇੱਥੇ ਵੱਟਸਐਪ ਫੀਚਰਸ ਦੀ ਇੱਕ ਲਿਸਟ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਛੇਤੀ ਹੀ ਵਰਤ ਸਕੋਗੇ।

ਵੱਟਸਐਪ ਗਰੁੱਪ ਐਡਮਿਨਸ ਲਈ ਨਵੇਂ ਚੈਟ ਫੀਚਰ 'ਤੇ ਕੰਮ ਕਰ ਰਿਹਾ ਹੈ। ਵੱਟਸਐਪ ਭਵਿੱਖ ਦੇ ਅਪਡੇਟਾਂ 'ਚ ਗਰੁੱਪ ਦੇ ਹੋਰ ਮੈਂਬਰਾਂ ਵੱਲੋਂ ਭੇਜੇ ਗਏ ਮੈਸੇਜ਼ ਨੂੰ ਡਿਲੀਟ ਕਰਨ ਲਈ ਗਰੁੱਪ ਐਡਮਿਨ ਦੀ ਪਾਵਰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਵੱਟਸਐਪ ਗਰੁੱਪ ਐਡਮਿਨ ਬਗੈਰ ਪੁੱਛੇ ਕਿਸੇ ਦਾ ਮੈਸੇਜ ਡਿਲੀਟ ਕਰ ਸਕੇਗਾ। ਜਦੋਂ ਕੋਈ ਐਡਮਿਨ ਗਰੁੱਫ ਚੈਪ 'ਚ ਕਿਸੇ ਸਪੈਸ਼ਨ ਮੈਸੇਜ਼ ਨੂੰ ਹਟਾਉਂਦਾ ਹੈ ਤਾਂ ਯੂਜਰਾਂ ਨੂੰ “This was deleted by an admin” ਕਹਿੰਦੇ ਹੋਏ ਇਕ ਨੋਟ ਵਿਖਾਈ ਦੇਵੇਗਾ।

ਵੱਟਸਐਪ ਵੈੱਬ/ਡੈਸਕਟੌਪ 'ਤੇ ਟੂ-ਸਟੈੱਪ ਵੈਰੀਫਿਕੇਸ਼ਨ ਲਿਆ ਸਕਦਾ ਹੈ। ਅਣਜਾਣ ਲੋਕਾਂ ਲਈ ਟੂ-ਸਟੈੱਪ ਵੈਰੀਫਿਕੇਸ਼ਨ ਇਕ ਆਪਸ਼ਨਲ ਫੀਚਰ ਹੈ, ਜੋ ਤੁਹਾਡੇ ਵੱਟਸਐਪ ਅਕਾਊਂਟ 'ਚ ਵੱਧ ਸੁਰੱਖਿਆ ਜੋੜਦਾ ਹੈ। ਟੂ ਸਟੈਪ ਵੈਰੀਫਿਕੇਸ਼ਨ ਪਿੰਨ ਤੁਹਾਨੂੰ ਐਸਐਮਐਸ ਜਾਂ ਫ਼ੋਨ ਕਾਲ ਰਾਹੀਂ ਪ੍ਰਾਪਤ ਹੋਣ ਵਾਲੇ 6 ਡਿਜ਼ੀਟ ਦੇ ਰਜਿਸਟ੍ਰੇਸ਼ਨ ਕੋਡ ਤੋਂ ਵੱਖਰਾ ਹੈ, ਜੋ ਤੁਸੀਂ ਐਸਐਮਐਸ ਜਾਂ ਫ਼ੋਨ ਕਾਲ ਰਾਹੀਂ ਪ੍ਰਾਪਤ ਕਰਦੇ ਹੋ। ਜਦੋਂ ਤੁਸੀਂ ਆਪਣੇ ਵੱਟਸਐਪ ਅਕਾਊਂਟ 'ਚ ਲੌਗਇਨ ਕਰਦੇ ਹੋ ਤਾਂ ਇਸ ਦੀ ਲੋੜ ਪੈਂਦੀ ਹੈ ਤੇ ਮੁੱਖ ਤੌਰ 'ਤੇ ਅਣਅਧਿਕਾਰਤ ਪਹੁੰਚ ਨੂੰ ਰੋਕਣਾ ਹੈ। ਫਿਲਹਾਲ ਇਹ ਵੱਟਸਐਪ ਮੋਬਾਈਲ ਐਪ 'ਤੇ ਉਪਲੱਬਧ ਹੈ।

ਵੱਟਸਐਪ ਇੰਸਟਾਗ੍ਰਾਮ ਤੇ ਫ਼ੇਸਬੁੱਕ ਮੈਸੇਂਜਰ ਵਾਂਗ ਹੀ ਮੈਸੇਜ ਰਿਐਕਸ਼ਨ ਲਿਆ ਰਿਹਾ ਹੈ। ਇਹ ਫੀਚਰ ਯੂਜਰਾਂ ਨੂੰ ਮੈਸੇਜ਼ 'ਤੇ ਰਿਐਕਟ ਕਰਨ ਦੀ ਮਨਜ਼ੂਰੀ ਦਿੰਦੀ ਹੈ। ਯੂਜਰਾਂ ਨੂੰ ਸਿਰਫ਼ ਉਸ ਸੰਦੇਸ਼ ਨੂੰ ਟੈਪ ਕਰਨਾ ਤੇ ਹੋਲਡ ਕਰਨਾ ਹੁੰਦਾ ਹੈ ਜਿਸ 'ਤੇ ਉਹ ਪ੍ਰਤੀਕ੍ਰਿਆ ਕਰਨਾ ਚਾਹੁੰਦੇ ਹਨ ਅਤੇ ਫਿਰ ਉਚਿਤ ਇਮੋਜ਼ੀ 'ਤੇ ਆਪਣੀ ਉਂਗਲ ਨੂੰ ਡਰੈਗ ਕਰਨਾ ਹੋਵੇਗਾ। ਰਿਐਕਸ਼ਨ ਟੈਕਸਟ ਦੇ ਹੇਠਾਂ ਵਿਖਾਈ ਦੇਵੇਗੀ ਤੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਵਿਖਾਈ ਦੇਵੇਗੀ।

WhatsApp Android ਤੇ Apple iOS ਯੂਜਰਾਂ ਲਈ ਇੱਕ ਨਵੇਂ ਐਨੀਮੇਸ਼ਨ ਹਾਰਟ ਇਮੋਜੀ 'ਤੇ ਕੰਮ ਕਰ ਰਿਹਾ ਹੈ। ਮੌਜੂਦਾ ਸਮੇਂ 'ਚ ਜਦੋਂ ਯੂਜਰ ਲਾਲ ਦਿਲ ਵਾਲਾ ਇਮੋਜੀ ਭੇਜਦੇ ਹਨ ਤਾਂ ਉਨ੍ਹਾਂ ਨੂੰ ਇੱਕ ਐਨੀਮੇਸ਼ਨ ਵਿਖਾਈ ਦਿੰਦਾ ਹੈ, ਜਿੱਥੇ ਦਿਲ ਧੜਕਦਾ ਹੋਇਆ ਵਿਖਾਈ ਦਿੰਦਾ ਹੈ। ਐਨੀਮੇਸ਼ਨ ਪ੍ਰਭਾਵ ਸਿਰਫ਼ ਲਾਲ ਰੰਗ ਦੇ ਦਿਲ ਇਮੋਜ਼ੀ ਤੱਕ ਸੀਮਿਤ ਹੈ, ਪਰ ਇੱਕ ਨਵੀਂ ਰਿਪੋਰਟ ਸੁਝਾਅ ਦਿੰਦੀ ਹੈ ਕਿ ਫ਼ੇਸਬੁੱਕ ਦੀ ਮਲਕੀਅਤ ਵਾਲਾ ਪਲੇਟਫ਼ਾਰਮ ਜ਼ਿਆਦਾ ਇਮੋਜੀ 'ਚ ਐਨੀਮੇਟਿਡ ਇਫੈਕਟ ਜੋੜਨ ਲਈ ਕੰਮ ਕਰ ਰਿਹਾ ਹੈ।

ਕਮਿਊਨਿਟੀ ਫੀਚਰ ਐਡਮਿਨ ਨੂੰ ਵੱਧ ਕੰਟਰੋਲ ਪ੍ਰਦਾਨ ਕਰੇਗਾ। ਇਸ ਫੀਚਰ ਨਾਲ ਗਰੁੱਪ ਅੰਦਰ ਗਰੁੱਪ ਬਣਾਉਣ ਦਾ ਆਪਸ਼ਨ ਦੇਣ ਦੀ ਉਮੀਦ ਹੈ। ਇਹ ਕਾਫ਼ੀ ਹੱਦ ਤਕ ਉਸੇ ਤਰ੍ਹਾਂ ਹੋਵੇਗਾ, ਜਿਵੇਂ ਇਕ ਡਿਸਕਾਰਡ ਕਮਿਊਨਿਟੀ ਦੇ ਤਹਿਤ ਕਈ ਚੈਨਲਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਬ-ਗਰੁੱਪ ਵੀ ਐਂਡ-ਟੂ-ਐਂਡ ਐਨਕ੍ਰਿਪਟਡ ਵਿਖਾਈ ਦਿੰਦੇ ਹਨ।