ਨਵੀਂ ਦਿੱਲੀ: ਦੁਨੀਆ ਦੀ ਨੰਬਰ ਵਨ ਚੈਟਿੰਗ ਐਪ ਵ੍ਹੱਟਸਐਪ ‘ਤੇ ਜਲਦੀ ਹੀ ਨਵੇਂ ਫੀਚਰ ਆਉਣ ਵਾਲੇ ਹਨ। ਵ੍ਹੱਟਸਐਪ ਨੇ ਬੀਟਾ ਵਰਜ਼ਨ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ‘ਚ ਯੂਜ਼ਰਸ ਨੂੰ ਨਵੇਂ ਇਮੋਜ਼ੀ ਮਿਲ ਰਹੇ ਹਨ। ਇਸ ਤੋਂ ਇਲਾਵਾ ਐਪ ‘ਚ ਡਾਰਕ ਮੋਡ ਤੇ ਫਿੰਗਰਪ੍ਰਿੰਟ ਲੌਕ ਸਪੋਰਟ ਵੀ ਮਿਲ ਸਕਦਾ ਹੈ।


ਮਿਲੀ ਜਾਣਕਾਰੀ ਮੁਤਾਬਕ ਨਵੇਂ ਅਪਡੇਟ ‘ਚ ਯੂਜ਼ਰਸ ਨੂੰ ਇਮੋਜ਼ੀ, ਕੱਲਰ ਬਲੌਕ ਮਿਲ ਰਹੇ ਹਨ। ਇਸ ਦੇ ਨਾਲ ਹੀ ਇਮੋਜ਼ੀ ਦੇ ਡਿਜ਼ਾਈਨ ‘ਚ ਵੀ ਕੁਝ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਅਪਡੇਟ ਰਾਹੀਂ ਹੁਣ ਯੂਨੀਕੋਡ ਸਟੈਂਡਰਡ ਸਪੋਰਟ ਵੀ ਵ੍ਹੱਟਸਐਪ ‘ਚ ਆ ਗਿਆ ਹੈ।

ਜੋ ਵੀ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਵ੍ਹੱਟਸਐਪ ‘ਤੇ ਜਲਦੀ ਹੀ ਵੀਡੀਓ ਸਟ੍ਰੀਮਿੰਗ ਦਾ ਨਵਾਂ ਫੀਚਰ ਵੀ ਆਉਣ ਵਾਲਾ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਜ਼ਰਸ ਨੂੰ ਨੈੱਟਫਲਿਕਸ ਦੇ ਵੀਡੀਓ ਦੇਖਣ ਲਈ ਵ੍ਹੱਟਸਐਪ ਨੂੰ ਬੰਦ ਕਰਨ ਦੀ ਲੋੜ ਨਹੀਂ ਪਵੇਗੀ।

ਵ੍ਹੱਟਸਐਪ ਨੇ ਹਾਲ ਹੀ ‘ਚ ਆਪਣੇ ਐਂਡ੍ਰਾਇਡ ਯੂਜ਼ਰਸ ਲਈ ਫਿੰਗਰਪ੍ਰਿੰਟ ਲੌਕ ਸਪੋਰਟ ਨੂੰ ਰਿਲੀਜ਼ ਕੀਤਾ ਸੀ। ਜਦਕਿ ਇਹ ਫੀਚਰ ਅਜੇ ਐਪਲ ਯੂਜ਼ਰਸ ਨੂੰ ਮਿਲਣਾ ਬਾਕੀ ਹੈ। ਇਸ ਦੇ ਨਾਲ ਹੀ ਕੰਪਨੀ ਦਾਅਵਾ ਕਰ ਰਹੀ ਹੈ ਕਿ ਕਾਲਸ ਤੇ ਚੈਟ ਲਈ ਵੱਖ-ਵੱਖ ਡਾਰਕ ਮੋਡ ਸਪੋਰਟ ਪੇਸ਼ ਕੀਤਾ ਜਾ ਸਕਦਾ ਹੈ।