WhatsApp Scam: ਵਟਸਐਪ (WhatsApp) ਦੁਨੀਆ ਦੀਆਂ ਸਭ ਤੋਂ ਮਸ਼ਹੂਰ ਐਪਾਂ (Most Popular App) ਵਿੱਚੋਂ ਇੱਕ ਹੈ। ਇਸ ਦੇ ਉਪਭੋਗਤਾ ਅਰਬਾਂ ਵਿੱਚ ਹਨ। ਇਸ ਗੱਲ ਦਾ ਫ਼ਾਇਦਾ ਸਾਈਬਰ ਅਪਰਾਧੀ (Cyber Criminals) ਵੀ ਉਠਾਉਂਦੇ ਹਨ ਤੇ ਸਮੇਂ-ਸਮੇਂ 'ਤੇ ਇਸ ਇੰਸਟੈਂਟ ਮੈਸੇਜਿੰਗ ਐਪ ਰਾਹੀਂ ਲੋਕਾਂ ਦੇ ਬੈਂਕ ਖਾਤਿਆਂ 'ਚ ਦਾਖਲ ਹੋ ਜਾਂਦੇ ਹਨ ਤੇ ਫਿਰ ਪੈਸੇ ਉੱਡਾ ਲੈਂਦੇ ਹਨ। ਇੱਕ ਵਾਰ ਫਿਰ ਇਸ ਪਲੇਟਫਾਰਮ 'ਤੇ ਸਾਈਬਰ ਅਪਰਾਧੀ ਇੱਕ ਨਵਾਂ ਸਕੈਮ ਚਲਾ ਰਹੇ ਹਨ। ਇਸ ਸਕੈਮ ਵਿੱਚ ਠੱਗ ਤੁਹਾਡੇ ਨਿੱਜੀ ਵੇਰਵੇ ਤੇ ਬੈਂਕਿੰਗ ਵੇਰਵੇ (Banking Details) ਚੋਰੀ ਕਰ ਰਹੇ ਹਨ। ਜਾਣੋ ਕਿ ਇਹ ਗੇਮ ਕਿਵੇਂ ਚੱਲ ਰਹੀ ਹੈ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਇਸ ਤਰ੍ਹਾਂ ਹੋ ਰਹੀ ਧੋਖਾਧੜੀ
WhatsApp 'ਤੇ ਚੱਲ ਰਿਹਾ ਇਹ ਨਵਾਂ ਸਕੈਮ (Scam) Rediroff.ru ਹੈ। ਸਾਈਬਰ ਅਪਰਾਧੀ ਨਵੇਂ ਸਾਲ 'ਤੇ ਮਹਿੰਗੇ ਤੋਹਫ਼ੇ ਜਿੱਤਣ ਦੇ ਬਹਾਨੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦੇ ਲਈ ਪਹਿਲਾਂ ਵਟਸਐਪ 'ਤੇ ਇਕ ਲਿੰਕ ਭੇਜਿਆ ਜਾ ਰਿਹਾ ਹੈ। ਉਸ ਲਿੰਕ 'ਤੇ ਕਲਿੱਕ ਕਰਨ 'ਤੇ ਇੱਕ ਨਵਾਂ ਵੈੱਬ ਪੇਜ ਖੁੱਲ੍ਹਦਾ ਹੈ। ਇਸ ਪੰਨੇ 'ਤੇ ਲਿਖਿਆ ਗਿਆ ਹੈ ਕਿ ਤੁਹਾਡੇ ਕੋਲ ਸਰਵੇਖਣ ਵਿੱਚ ਹਿੱਸਾ ਲੈ ਕੇ ਲੱਖਾਂ ਦਾ ਤੋਹਫ਼ਾ ਜਿੱਤਣ ਦਾ ਮੌਕਾ ਹੈ। ਸਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਤੁਹਾਨੂੰ ਇੱਕ ਨਵੇਂ ਵੈੱਬਪੇਜ 'ਤੇ ਲਿਜਾਇਆ ਜਾਵੇਗਾ। ਇੱਥੇ ਤੁਹਾਨੂੰ ਆਪਣਾ ਨਾਮ, ਪਤਾ, ਜਨਮ ਮਿਤੀ ਦਾ ਸਬੂਤ ਤੇ ਬੈਂਕ ਵੇਰਵੇ ਦਰਜ ਕਰਨ ਲਈ ਕਿਹਾ ਜਾਂਦਾ ਹੈ।
ਨਿੱਜੀ ਵੇਰਵੇ ਲੈ ਕੇ ਬੈਂਕ ਖਾਤੇ ਕਰਦੇ ਹੈਕ
ਤੁਹਾਡੇ ਦੁਆਰਾ ਦਰਜ ਕੀਤੀ ਗਈ ਨਿੱਜੀ ਜਾਣਕਾਰੀ ਦੇ ਜ਼ਰੀਏ ਠੱਗ ਆਸਾਨੀ ਨਾਲ ਤੁਹਾਡੇ ਬੈਂਕ ਖਾਤੇ ਤੱਕ ਪਹੁੰਚ ਕਰਦੇ ਹਨ ਜਾਂ ਤੁਹਾਡਾ ਡੇਟਾ ਅਤੇ ਜਾਣਕਾਰੀ ਵੇਚਦੇ ਹਨ ਜਾਂ ਖੁਦ ਇਸਦੀ ਵਰਤੋਂ ਕਰਦੇ ਹਨ। ਇਸ ਤੋਂ ਬਾਅਦ ਤੁਹਾਡੇ ਬੈਂਕ ਖਾਤੇ ਵਿੱਚ ਚੋਰੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ।
ਇਹਨਾਂ ਗੱਲਾਂ ਦਾ ਰੱਖੋ ਧਿਆਨ
ਜੇਕਰ ਤੁਸੀਂ WhatsApp ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ।
(1) ਜੇਕਰ ਤੁਹਾਨੂੰ ਵਟਸਐਪ 'ਤੇ ਕਿਸੇ ਅਣਜਾਣ ਵਿਅਕਤੀ ਤੋਂ ਅਜਿਹਾ ਇਨਾਮ ਜਿੱਤਣ ਦਾ ਸੁਨੇਹਾ ਮਿਲਦਾ ਹੈ ਤਾਂ ਸਮਝੋ ਕਿ ਉਹ ਠੱਗ ਹਨ। ਅਜਿਹੇ ਸੰਦੇਸ਼ਾਂ ਨੂੰ ਇਗਨੋਰ ਕਰੋ।
(2) ਮੈਸੇਜ ਵਿੱਚ ਦਿੱਤੇ ਗਏ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ ,ਕਿਉਂਕਿ ਹੋ ਸਕਦਾ ਹੈ ਕਿ ਠੱਗ ਰਿਮੋਟ ਐਪ (Remote App) ਡਾਊਨਲੋਡ ਕਰਕੇ ਤੁਹਾਡੇ ਪੈਸੇ ਉਡਾ ਦੇਣ।
(3) ਜੇਕਰ ਵਟਸਐਪ 'ਤੇ ਮਿਲੇ ਮੈਸੇਜ 'ਚ ਕੋਈ ਲਿੰਕ ਹੈ ਤਾਂ ਉਸ ਨੂੰ ਧਿਆਨ ਨਾਲ ਚੈੱਕ ਕਰੋ। ਜੇਕਰ ਮੈਸੇਜ ਦੇ URL ਵਿੱਚ ru ਲਿਖਿਆ ਹੋਇਆ ਹੈ ਤਾਂ ਤੁਰੰਤ ਉਸ ਮੈਸੇਜ ਅਤੇ ਵਟਸਐਪ 'ਤੇ ਬਲਾਕ ਕਰ ਦਿਓ
ਇਹ ਵੀ ਪੜ੍ਹੋ : Traffic Challan : ਕਿਤੇ ਤੁਹਾਡਾ ਤਾਂ ਨਹੀਂ ਕੱਟਿਆ ਗਿਆ ਚਲਾਨ, ਜਾਣਨ ਦਾ ਸਭ ਤੋਂ ਸੌਖਾ ਤਰੀਕਾ, ਜਾਣੋ ਗਲਤ ਚਲਾਨ ਕੱਟਣ 'ਤੇ ਕੀ ਕਰੀਏ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490