WhatsApp Message Translation Feature : ਹਾਲ ਦੀ ਘੜੀ 'ਚ WhatsApp ਸੰਚਾਰ ਦਾ ਮੁੱਖ ਸਾਧਨ ਬਣ ਗਿਆ ਹੈ। ਦੁਨੀਆ ਭਰ 'ਚ WhatsApp ਯੂਜ਼ਰਜ਼ ਦੀ ਗਿਣਤੀ ਕਰੋੜਾਂ 'ਚ ਹੈ। ਇਹ ਐਪ ਮੁੱਖ ਤੌਰ 'ਤੇ ਚੈਟਿੰਗ ਤੇ ਫਾਈਲ ਟ੍ਰਾਂਸਫਰ ਲਈ ਵਰਤੀ ਜਾਂਦੀ ਹੈ। ਵ੍ਹਟਸਐਪ ਆਪਣੇ ਯੂਜ਼ਰਜ਼ ਨੂੰ ਕਈ ਸਹੂਲਤਾਂ ਵੀ ਦਿੰਦਾ ਹੈ। ਹਾਲ ਹੀ 'ਚ WhatsApp ਨੇ Meta AI ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਹੁਣ ਵ੍ਹਟਸਐਪ ਚੈਟਿੰਗ ਦੀ ਸਹੂਲਤ ਨੂੰ ਆਸਾਨ ਬਣਾਉਣ ਲਈ ਇਕ ਨਵਾਂ ਫੀਚਰ ਲਾਂਚ ਕਰਨ ਜਾ ਰਿਹਾ ਹੈ।


ਦਰਅਸਲ, WhatsApp ਯੂਜ਼ਰਜ਼ ਲਈ ਟ੍ਰਾਂਸਲੇਸ਼ਨ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ ਤਾਂ ਜੋ ਵੱਖ-ਵੱਖ ਭਾਸ਼ਾ ਖੇਤਰਾਂ ਤੋਂ ਆਉਣ ਵਾਲੇ ਯੂਜ਼ਰਜ਼ ਲਈ ਗੱਲ ਕਰਨਾ ਆਸਾਨ ਹੋ ਸਕੇ। wabetainfo ਦੀ ਰਿਪੋਰਟ ਮੁਤਾਬਕ WhatsApp ਜਲਦ ਹੀ ਅਜਿਹਾ ਫੀਚਰ ਲਾਂਚ ਕਰਨ ਜਾ ਰਿਹਾ ਹੈ ਜਿਸ ਰਾਹੀਂ ਵੱਖ-ਵੱਖ ਭਾਸ਼ਾਵਾਂ 'ਚ ਸੰਦੇਸ਼ਾਂ ਦਾ ਅਨੁਵਾਦ ਕੀਤਾ ਜਾ ਸਕਦਾ ਹੈ।



ਇੰਸਟਾਲ ਕਰਨਾ ਪਵੇਗਾ ਲੇਟੈਸਟ ਫੀਚਰ  
wabetainfo ਦੀ ਰਿਪੋਰਟ ਅਨੁਸਾਰ WhatsApp Android ਬੀਟਾ ਯੂਜ਼ਰਜ਼ ਲਈ ਅਪਡੇਟ ਦੇ ਨਾਲ ਫੀਚਰ ਲਾਂਚ ਕਰੇਗਾ। ਬੀਟਾ ਯੂਜ਼ਰਜ਼ ਨੂੰ ਇਸ ਨਵੇਂ ਫੀਚਰ ਦੀ ਵਰਤੋਂ ਕਰਨ ਦੀ ਸਹੂਲਤ ਮਿਲੇਗੀ। ਇਸ ਦੇ ਲਈ ਉਨ੍ਹਾਂ ਨੂੰ ਪਲੇਅ ਸਟੋਰ ਤੋਂ ਵ੍ਹਟਸਐਪ ਦਾ ਲੇਟੈਸਟ ਫੀਚਰ ਡਾਊਨਲੋਡ ਕਰਨਾ ਹੋਵੇਗਾ।


ਕਿਵੇਂ ਕਰੇਗਾ ਕੰਮ
ਦਰਅਸਲ, ਯੂਜ਼ਰਜ਼ ਨੂੰ ਅਨੁਵਾਦ ਦੀ ਸਹੂਲਤ ਪ੍ਰਦਾਨ ਕਰਨ ਲਈ ਵ੍ਹਟਸਐਪ ਵੱਲੋਂ ਇਕ ਪ੍ਰੋਂਪਟ ਭੇਜਿਆ ਜਾਵੇਗਾ। ਇਸ ਜ਼ਰੀਏ ਉਹ ਭਾਸ਼ਾ ਪੈਕ ਨੂੰ ਡਾਊਨਲੋਡ ਕਰਨ ਦੇ ਯੋਗ ਹੋਣਗੇ। ਇਸ ਨੂੰ ਡਾਉਨਲੋਡ ਕਰਨ ਤੋਂ ਬਾਅਦ ਵ੍ਹਟਸਐਪ ਯੂਜ਼ਰ ਕਿਸੇ ਵੀ ਭਾਸ਼ਾ 'ਚ ਸੰਦੇਸ਼ਾਂ ਦਾ ਟ੍ਰਾਂਸਲੇਟ ਕਰ ਸਕਣਗੇ। ਫਿਲਹਾਲ ਵ੍ਹਟਸਐਪ ਦੇ ਇਸ ਫੀਚਰ 'ਤੇ ਕੰਮ ਕੀਤਾ ਜਾ ਰਿਹਾ ਹੈ, ਆਉਣ ਵਾਲੇ ਸਮੇਂ 'ਚ ਯੂਜ਼ਰਜ਼ ਨੂੰ ਇਹ ਸਹੂਲਤ ਦਿੱਤੀ ਜਾਵੇਗੀ।  



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।