ਨਵੀਂ ਦਿੱਲੀ: ਜੇਕਰ ਤੁਸੀਂ ਵੀ ਵਟਸਐਪ ਦੇ ਡਾਰਕ ਮੋਡ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੀ ਉਡੀਕ ਖਤਮ ਹੋਣ ਵਾਲੀ ਹੈ। ਜਲਦ ਹੀ ਵਟਸਐਪ ਆਪਣੇ ਯੂਜਰਸ ਨੂੰ ਡਾਰਕ ਮੋਡ ਫੀਚਰ ਦੇਣ ਜਾ ਰਿਹਾ ਹੈ। ਇਸ ਲਈ ਵਟਸਐਪ ਨੇ ਆਪਣੇ ਬੀਟਾ ਵਰਜ਼ਨ 'ਤੇ ਇਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜੋ ਲੋਕ ਵਟਸਐਪ ਦਾ ਬੀਟਾ ਵਰਜਨ ਚਲਾ ਰਹੇ ਹਨ, ਉਹ ਵਟਸਐਪ ਦੇ ਡਾਰਕ ਮੋਡ ਫੀਚਰ ਨੂੰ ਯੂਜ਼ ਕਰਨ ਲਈ ਵਟਸਐਪ ਨੂੰ ਅਪਡੇਟ ਕਰ ਸਕਦੇ ਹਨ।


ਐਂਡਰਾਇਡ ਯੂਜਰਜ਼ ਵਟਸਐਪ ਦੇ ਬੀਟਾ ਵਰਜਨ ਦਾ ਇਸਤੇਮਾਲ ਕਰ ਸਕਦੇ ਹਨ। ਇਸ ਲਈ ਤੁਹਾਨੂੰ ਪਲੇਅ ਸਟੋਰ 'ਤੇ ਜਾਣਾ ਪਵੇਗਾ। ਉੱਥੇ ਮਾਈ ਐਪਸ ਐਂਡ ਗੇਮਸ 'ਤੇ ਜਾ ਕੇ ਤੁਹਾਨੂੰ ਵਟਸਐਪ ਸਿਲੈਕਟ ਕਰਨਾ ਪਵੇਗਾ। ਇਸ 'ਚ ਤੁਹਾਨੂੰ ਇਮੇਜਿਸ ਤੇ ਸਿਮਲਰ ਐਪ ਆਪਸ਼ਨ ਨੂੰ ਸਿਲੈਕਟ ਕਰਨਾ ਪਵੇਗਾ। ਇੱਥੇ ਤੁਹਾਨੂੰ ਬੀਕਮ ਏ ਬੀਟਾ ਟੈਸਟਰ ਦਾ ਆਪਸ਼ਨ ਦਿਖਾਈ ਦੇਵੇਗਾ। ਇਸ 'ਚ ਤੁਹਾਨੂੰ ਆਈ ਐਮ ਇਨ ਆਪਸ਼ਨ ਸਿਲੈਕਟ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਜੁਆਇਨ ਦਾ ਆਪਸ਼ਨ ਦਿਖਾਈ ਦੇਵੇਗਾ। ਇਸ ਆਪਸ਼ਨ ਨੂੰ ਸਿਲੈਕਟ ਕਰਕੇ ਤੁਸੀਂ ਵਟਸਐਪ ਦੇ ਬੀਟਾ ਯੂਜਰ ਬਣ ਸਕਦੇ ਹੋ।

ਇੰਟਰਨੈਟ ਬ੍ਰਾਊਜ਼ਰ ਦੀ ਮਦਦ ਨਾਲ ਵੀ ਤੁਸੀਂ ਬੀਟਾ ਯੂਜ਼ਰ ਬਣ ਸਕਦੇ ਹੋ। ਸਭ ਤੋਂ ਪਹਿਲਾਂ ਇੰਟਰਨੈਟ ਬ੍ਰਾਊਜ਼ਰ ਓਪਨ ਕਰੋ। ਇਸ ਤੋਂ ਬਾਅਦ https://play.google.com/apps/testing/com.whatsapp ਲਿੰਕ 'ਤੇ ਜਾਓ। ਹੁਣ ਆਪਣਾ ਗੂਗਲ ਅਕਾਊਂਟ ਲਾਗ ਇਨ ਕਰੋ। ਫਿਰ ਬੀਕਮ ਏ ਵਟਸਐਪ ਬੀਟਾ ਟੈਸਟਰ ਆਪਸ਼ਨ ਨੂੰ ਸਿਲੈਕਟ ਕਰੋ। ਜਿਵੇਂ ਹੀ ਤੁਹਾਡਾ ਵਟਸਐਪ ਅਪਡੇਟ ਹੋ ਜਾਵੇਗਾ, ਤੁਹਾਡੇ ਵਟਸਐਪ ਦੇ ਨਾਲ ਬੀਟਾ ਵੀ ਲਿਖਿਆ ਹੋਇਆ ਦਿਖਾਈ ਦੇਵੇਗਾ।