WhatsApp Update: ਵਟਸਐਪ ਨੇ ਆਪਣੇ ਯੂਜ਼ਰਸ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ, ਜਿਸ ਦੇ ਤਹਿਤ ਇੰਸਟੈਂਟ ਮੈਸੇਜਿੰਗ ਐਪ 'ਤੇ ਹੁਣ ਯੂਜ਼ਰਸ ਨੂੰ ਇੱਕ ਹੋਰ ਸ਼ਾਨਦਾਰ ਫੀਚਰ ਮਿਲਣ ਜਾ ਰਿਹਾ ਹੈ। ਇਸ ਨਵੇਂ ਫੀਚਰ ਦੇ ਤਹਿਤ ਹੁਣ ਯੂਜ਼ਰਸ ਇੱਕ ਹੀ ਅਕਾਊਂਟ ਨੂੰ ਕਈ ਫੋਨਾਂ 'ਤੇ ਇੱਕੋ ਸਮੇਂ ਚਲਾ ਸਕਣਗੇ। WhatsApp ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਮੈਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਨੇ ਕਿਹਾ, "ਇਹ ਵਿਸ਼ੇਸ਼ਤਾ ਵਿਸ਼ਵ ਪੱਧਰ 'ਤੇ ਰੋਲਆਊਟ ਹੋਣੀ ਸ਼ੁਰੂ ਹੋ ਗਈ ਹੈ ਅਤੇ ਕੁਝ ਹਫ਼ਤਿਆਂ ਵਿੱਚ ਹਰ ਕਿਸੇ ਲਈ ਉਪਲਬਧ ਹੋਵੇਗੀ।" ਪਲੇਟਫਾਰਮ ਨੇ ਕਿਹਾ, "ਅੱਜ, ਅਸੀਂ ਇੱਕ ਤੋਂ ਵੱਧ ਫੋਨਾਂ 'ਤੇ ਇੱਕ ਵਟਸਐਪ ਅਕਾਊਂਟ ਚਲਾਉਣ ਦਾ ਫੀਚਰ ਲਾਂਚ ਕਰ ਰਹੇ ਹਾਂ।"
ਯੂਜ਼ਰਸ ਲੰਬੇ ਸਮੇਂ ਤੋਂ ਇਸ ਫੀਚਰ ਦੀ ਮੰਗ ਕਰ ਰਹੇ ਹਨ। ਇਹ ਉਹਨਾਂ ਨੂੰ ਆਪਣੇ ਫੋਨ ਵਿੱਚ ਚਾਰ ਵਾਧੂ ਡਿਵਾਈਸਾਂ ਨੂੰ ਜੋੜਨ ਦੀ ਇਜਾਜ਼ਤ ਦੇਵੇਗਾ, ਜਿਵੇਂ ਤੁਸੀਂ ਵੈੱਬ ਬ੍ਰਾਊਜ਼ਰਾਂ, ਟੈਬਲੇਟਾਂ ਅਤੇ ਡੈਸਕਟਾਪਾਂ 'ਤੇ WhatsApp ਸ਼ਾਮਿਲ ਕਰਦੇ ਹੋ।
ਪਲੇਟਫਾਰਮ ਨੇ ਕਿਹਾ, ਵਟਸਐਪ ਅਕਾਊਂਟ ਨਾਲ ਜੁੜਿਆ ਹਰ ਫ਼ੋਨ ਇਹ ਯਕੀਨੀ ਬਣਾਏਗਾ ਕਿ ਸਿਰਫ਼ ਉਪਭੋਗਤਾ ਦੇ ਨਿੱਜੀ ਸੁਨੇਹੇ, ਮੀਡੀਆ ਅਤੇ ਕਾਲਾਂ ਉਸ ਅਤੇ ਉਸ ਦੇ ਸੰਪਰਕ ਨੂੰ ਜਾਣੀਆਂ ਜਾਣ।
ਵਟਸਐਪ (WhatsApp) ਨੇ ਇੱਕ ਬਿਆਨ ਵਿੱਚ ਕਿਹਾ, "ਜੇਕਰ ਤੁਹਾਡੀ ਅਸਲੀ ਡਿਵਾਈਸ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹੈ ਤਾਂ ਅਸੀਂ ਤੁਹਾਨੂੰ ਹੋਰ ਸਾਰੀਆਂ ਡਿਵਾਈਸਾਂ 'ਤੇ WhatsApp ਤੋਂ ਆਪਣੇ ਆਪ ਲੌਗ ਆਊਟ ਕਰ ਦੇਵਾਂਗੇ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Covid Vaccine: ਕੋਵਿਡ ਵੈਕਸੀਨ ਦੇ ਸਾਈਡ ਇਫੈਕਟ ਕਾਰਨ ਵਿਅਕਤੀ ਦੀ ਮੌਤ, ਪਤਨੀ ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ, ਜਾਣੋ ਪੂਰਾ ਮਾਮਲਾ