WhatsApp Username Feature: ਜੇਕਰ ਤੁਸੀਂ WhatsApp 'ਤੇ ਕਿਸੇ ਨਾਲ ਜੁੜਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਆਪਣਾ ਮੋਬਾਈਲ ਨੰਬਰ ਕਿਸੇ ਹੋਰ ਵਿਅਕਤੀ ਨਾਲ ਸਾਂਝਾ ਕਰਨਾ ਹੋਵੇਗਾ। ਨੰਬਰ ਸਾਂਝਾ ਕਰਨ ਤੋਂ ਬਾਅਦ ਤੁਸੀਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹੋ। ਹਾਲਾਂਕਿ, ਹੁਣ ਵਟਸਐਪ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਜਾ ਰਿਹਾ ਹੈ ਅਤੇ ਤੁਸੀਂ ਬਿਨਾਂ ਨੰਬਰ ਦੇ ਵੀ ਇੱਕ ਦੂਜੇ ਨਾਲ ਜੁੜ ਸਕੋਗੇ। ਦਰਅਸਲ, ਕੰਪਨੀ ਯੂਜ਼ਰਨੇਮ ਫੀਚਰ 'ਤੇ ਕੰਮ ਕਰ ਰਹੀ ਹੈ। ਯੂਜ਼ਰਨੇਮ ਦਾ ਮਤਲਬ ਹੈ ਕਿ ਹਰ ਵਟਸਐਪ ਯੂਜ਼ਰ ਦਾ ਯੂਨੀਕ ਯੂਜ਼ਰਨੇਮ ਹੋਵੇਗਾ, ਜਿਸ ਨੂੰ ਸਰਚ ਕਰਨ 'ਤੇ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਨਾਲ ਸਿੱਧਾ ਜੁੜ ਸਕੇਗਾ। ਯੂਜ਼ਰਨੇਮ ਆਉਣ ਤੋਂ ਬਾਅਦ, ਤੁਹਾਨੂੰ ਆਪਣਾ ਮੋਬਾਈਲ ਨੰਬਰ ਸਾਂਝਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।


ਇਹ ਫੀਚਰ ਇੰਸਟਾਗ੍ਰਾਮ ਅਤੇ ਟਵਿਟਰ ਦੇ ਯੂਜ਼ਰਨੇਮ ਫੀਚਰ ਦੀ ਤਰ੍ਹਾਂ ਕੰਮ ਕਰੇਗਾ ਜਿੱਥੇ ਤੁਸੀਂ ਕਿਸੇ ਦੇ ਯੂਜ਼ਰਨੇਮ ਦੀ ਮਦਦ ਨਾਲ ਉਸ ਨਾਲ ਜੁੜ ਸਕਦੇ ਹੋ। WhatsApp ਲੋਕਾਂ ਦੀ ਪ੍ਰਾਈਵੇਸੀ ਨੂੰ ਹੋਰ ਬਿਹਤਰ ਬਣਾਉਣ ਲਈ ਇਹ ਫੀਚਰ ਲਿਆ ਰਿਹਾ ਹੈ। ਫਿਲਹਾਲ ਕੰਪਨੀ ਬੀਟਾ ਟੈਸਟਰਾਂ ਨੂੰ ਸਰਚ ਬਾਰ 'ਚ ਯੂਜ਼ਰਨੇਮ ਦੀ ਮਦਦ ਨਾਲ ਲੋਕਾਂ ਨੂੰ ਸਰਚ ਕਰਨ ਦਾ ਵਿਕਲਪ ਦੇ ਰਹੀ ਹੈ। ਜਲਦੀ ਹੀ ਸਾਰਿਆਂ ਨੂੰ ਇਹ ਅਪਡੇਟ ਮਿਲ ਜਾਵੇਗੀ। ਇਸ ਅਪਡੇਟ ਦੀ ਜਾਣਕਾਰੀ WhatsApp ਦੇ ਵਿਕਾਸ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੁਆਰਾ ਸ਼ੇਅਰ ਕੀਤੀ ਗਈ ਹੈ।


ਜੇਕਰ ਤੁਸੀਂ ਵੀ WhatsApp ਦੇ ਸਾਰੇ ਨਵੇਂ ਅਪਡੇਟਸ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਕੰਪਨੀ ਦੇ ਬੀਟਾ ਪ੍ਰੋਗਰਾਮ ਲਈ ਨਾਮ ਦਰਜ ਕਰਵਾ ਸਕਦੇ ਹੋ।


ਇਹ ਵੀ ਪੜ੍ਹੋ: Punjab Police GK: ਪੰਜਾਬ ਪੁਲਿਸ ਦੇ ਕਿੰਨੇ ਜ਼ੋਨ, ਰੇਂਜ ਅਤੇ ਜਿਲ੍ਹੇ ? ਪੁਲਿਸ ਨਾਲ ਜੁੜੀਆਂ ਅਹਿਮ ਜਾਣਕਾਰੀਆਂ


ਇਹ ਫੀਚਰ ਵੀ ਹੋਇਆ ਲਾਂਚ  


WhatsApp ਨੇ ਹਾਲ ਹੀ ਵਿੱਚ WhatsApp ਉਪਭੋਗਤਾਵਾਂ ਲਈ ਸੀਕ੍ਰੇਟ ਕੋਡ ਫੀਚਰ ਜਾਰੀ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਆਪਣੀ ਗੁਪਤ ਚੈਟ ਨੂੰ ਪਾਸਵਰਡ ਨਾਲ ਸੁਰੱਖਿਅਤ ਕਰ ਸਕਦੇ ਹਨ ਜੋ ਉਨ੍ਹਾਂ ਦੇ ਲਾਕਸਕਰੀਨ ਪਾਸਵਰਡ ਤੋਂ ਵੱਖ ਹੋਵੇਗਾ। ਇਸ ਤੋਂ ਪਹਿਲਾਂ ਯੂਜ਼ਰਸ ਲਈ ਸਿਰਫ ਇੱਕ ਵਿਕਲਪ ਉਪਲਬਧ ਸੀ ਜਿਸ ਵਿੱਚ ਉਨ੍ਹਾਂ ਨੂੰ ਚੈਟ ਨੂੰ ਲਾਕ ਕਰਨ ਲਈ ਸਿਰਫ ਲਾਕਸਕਰੀਨ ਪਾਸਵਰਡ ਦੀ ਵਰਤੋਂ ਕਰਨੀ ਪੈਂਦੀ ਸੀ। ਇਸ ਵਿੱਚ ਨੁਕਸਾਨ ਇਹ ਸੀ ਕਿ ਜੇਕਰ ਕਿਸੇ ਨੂੰ ਤੁਹਾਡਾ ਲਾਕਸਕਰੀਨ ਪਾਸਵਰਡ ਪਤਾ ਹੈ ਤਾਂ ਉਹ ਤੁਹਾਡੀਆਂ ਗੁਪਤ ਚੈਟਾਂ ਨੂੰ ਪੜ੍ਹ ਸਕਦਾ ਹੈ।


ਇਹ ਵੀ ਪੜ੍ਹੋ: Viral Video: ਪਾਕਿਸਤਾਨ 'ਚ ਹਿੰਦੂ ਮੰਦਿਰ ਦੀ ਬੇਅਦਬੀ ! ਵੀਡੀਓ ਸਾਹਮਣੇ ਆ ਗਈ ਨਹੀਂ ਤਾਂ ਇਵੇਂ ਹੀ ਰਹਿਣਾ ਸੀ ਚੱਲਦਾ