WhatsApp Tricks: ਵੱਟਸਐਪ ਸਭ ਤੋਂ ਵੱਧ ਵਰਤੀ ਜਾਣ ਵਾਲੀ ਟੈਕਸਟ ਮੈਸੇਜਿੰਗ ਐਪ ਸਰਵਿਸ ਵਿੱਚੋਂ ਇੱਕ ਹੈ। ਹਾਲਾਂਕਿ ਕਿਸੇ ਐਪ 'ਤੇ ਕਰੋੜਾਂ ਦੀ ਗਿਣਤੀ 'ਚ ਯੂਜਰ ਮੌਜੂਦ ਹੋਣ ਕਾਰਨ ਨਿੱਜੀ ਜਾਣਕਾਰੀ ਲੀਕ ਹੋਣ ਤੇ ਡਾਟਾ ਟ੍ਰੈਕਿੰਗ ਦਾ ਜ਼ੋਖ਼ਮ ਚਾਰ ਗੁਣਾ ਵਧ ਜਾਂਦਾ ਹੈ। ਜਦਕਿ ਵੱਟਸਐਪ ਦੇ ਐਪ ਤੇ ਡੈਸਕਟਾਪ ਵਰਜ਼ਨ 'ਚ ਵੱਖ-ਵੱਖ ਗੋਪਨੀਯਤਾ ਤੇ ਸੁਰੱਖਿਆ ਫੀਚਰਸ ਹਨ। ਇਸ ਦੀ ਸੁਰੱਖਿਆ ਨੂੰ ਚੈੱਕ ਕਰਨਾ ਕਦੇ ਵੀ ਖ਼ਰਾਬ ਵਿਚਾਰ ਨਹੀਂ। ਮੈਟਾ ਨੇ ਇੱਕ ਬ੍ਰਾਊਜ਼ਰ ਪਲੱਗਇਨ ਜਾਰੀ ਕੀਤਾ ਹੈ, ਜੋ ਯੂਜਰਾਂ ਨੂੰ ਇਹ ਪੁਸ਼ਟੀ ਕਰਨ ਦੀ ਇਜਾਜ਼ਤ ਦਿੰਦਾ ਹੈ ਕਿ ਉਹ ਵੱਟਸਐਪ ਵੈੱਬ ਦਾ ਸਹੀ ਵਰਜ਼ਨ ਵਰਤ ਰਹੇ ਹਨ।



ਐਕਸਟੈਂਸ਼ਨ ਵੈੱਬ ਐਪਲੀਕੇਸ਼ਨ ਦੀ ਇੰਟੀਗ੍ਰਿਟੀ ਨੂੰ ਵੈਰੀਫ਼ਾਈ ਕਰੇਗਾ ਤੇ ਇਹ ਯਕੀਨੀ ਬਣਾਏਗਾ ਇਸ 'ਚ ਹੈਕਰਸ ਜਿਵੇਂ ਥਰਡ ਪਾਰਟੀ ਵੱਲੋਂ ਗੜਬੜੀ ਨਾ ਕੀਤੀ ਗਈ ਹੋਵੇ। ਉਨ੍ਹਾਂ ਵੱਲੋਂ ਤੁਹਾਡੇ ਡਾਟਾ ਜਾਂ ਮੈਸੇਜ ਨੂੰ ਰੀਡਾਇਰੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ। ਇੱਥੇ ਦੱਸਿਆ ਗਿਆ ਹੈ ਕਿ ਕਿਵੇਂ ਚੈੱਕ ਕਰੀਏ ਕਿ ਤੁਹਾਡਾ ਵੱਟਸਐਪ ਵੈੱਬ ਕਿਊਆਰ ਕੋਡ ਐਕਸਟੈਂਸ਼ਨ ਨਾਲ ਹੈਕ ਕੀਤਾ ਗਿਆ ਹੈ ਜਾਂ ਨਹੀਂ?

ਥਰਡ ਪਾਟੀ ਦੀ ਦਖਲਅੰਦਾਜ਼ੀ, ਜੋ ਯੂਜਰਸ ਦੇ ਡਾਟਾ ਜਾਂ ਗਤੀਵਿਧੀ ਨੂੰ ਪ੍ਰਾਪਤ ਕਰਨ ਜਾਂ ਟ੍ਰੈਕ ਕਰਨ ਲਈ WhatsApp ਵੈੱਬ ਵੈੱਬਸਾਈਟ ਦੇ ਸੋਰਸ ਕੋਡ ਨੂੰ ਪ੍ਰਭਾਵਿਤ ਅਤੇ ਛੇੜਛਾੜ ਕਰ ਸਕਦੀ ਹੈ, ਉਸ ਨੂੰ ਵੱਟਸਐਪ ਵੈੱਬ ਕਿਊਆਰ ਕੋਡ ਹੈਕ ਕਿਹਾ ਜਾਂਦਾ ਹੈ।

ਡਿਵਾਈਸ ਜਾਂ ਪੀਸੀ ਦੇ ਇੱਕ ਖ਼ਾਸ ਆਈਪੀ ਐਡ੍ਰੇਸ ਨੂੰ ਟਾਰਗੈਟ ਕਰਨਾ ਉਦੋਂ ਹੋਰ ਵੀ ਆਸਾਨ ਹੋ ਜਾਂਦਾ ਹੈ, ਜਦੋਂ ਕੋਈ ਵਿਅਕਤੀ ਵੱਟਸਐਪ 'ਤੇ ਜਾਂਦਾ ਹੈ ਤਾਂ ਸਕੈਨ ਕਰਨ ਵਾਲੇ ਕੋਡ ਨੂੰ ਅਪਡੇਟ ਕਰਨਾ ਇਕ ਤਰੀਕਾ ਹੈ, ਜੋ ਅਜਿਹਾ ਹੋ ਸਕਦਾ ਹੈ (web.whatsapp.com). ਕੋਡ ਨੂੰ ਪੜ੍ਹਨ ਤੋਂ ਬਾਅਦ ਥਰਡ ਪਾਰਟੀ ਸੰਭਾਵੀ ਤੌਰ 'ਤੇ ਉਸ ਵਿਅਕਤੀ ਦੇ ਵੱਟਸਐਪ ਮੈਸੇਜ਼ ਅਤੇ ਡਾਟਾ ਪ੍ਰਾਪਤ ਕਰਨਾ ਸ਼ੁਰੂ ਕਰ ਸਕਦੇ ਹਨ।

ਵੱਟਸਐਪ ਵੈੱਬ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਿਵੇਂ ਕਰੀਏ?

ਤੁਸੀਂ ਜਿਹੜੇ ਵੱਟਸਐਪ ਵੈਬ ਵਰਜ਼ਨ ਦੀ ਵਰਤੋਂ ਕਰ ਰਹੇ ਹੋ, ਉਹ ਪ੍ਰਮਾਣਿਕ ਤੇ ਭਰੋਸੇਮੰਦ ਹੈ ਜਾਂ ਨਹੀਂ? ਇਹ ਜਾਂਚਣ ਲਈ ਮੈਟਾ ਆਫੀਸ਼ੀਅਲ ਬ੍ਰਾਊਜ਼ਰ ਐਕਸਟੈਂਸ਼ਨ ਨੂੰ ਇੰਸਟਾਲ ਕਰੋ। ਇਸ ਦਾ ਸਟੈੱਪ ਬਾਈ ਸਟੈੱਪ ਪ੍ਰੋਸੈੱਸ ਇੱਥੇ ਦੱਸਿਆ ਗਿਆ ਹੈ।

ਆਪਣੇ ਕ੍ਰੋਮਿਅਮ-ਬੇਸ ਪੀਸੀ ਬ੍ਰਾਊਜ਼ਰ ਜਿਵੇਂ ਕ੍ਰੋਮ, ਮਾਈਕ੍ਰੋਸਾਫ਼ਟ ਏਜ਼ ਤੇ ਮੋਜ਼ਿਲਾ ਫਾਇਰਫੌਕਸ 'ਤੇ 'ਕ੍ਰੋਮ ਆਨਲਾਈਨ ਸਟੋਰ' 'ਚ 'ਕੋਡ ਵੈਰੀਫਿਕੇਸ਼ਨ' ਸਰਚ ਕਰੋ। ਕ੍ਰੋਮ ਦੇ ਯੂਜ਼ਰ, ਵੀ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹਨ।

ਐਕਸਟੈਂਸ਼ਨ ਦੀ ਪੁਸ਼ਟੀ ਕਰਨ ਲਈ ਸੱਜੇ ਪਾਸੇ ਦਿੱਤੇ 'Add to Chrome' ਬਟਨ 'ਤੇ ਕਲਿੱਕ ਕਰੋ।

ਤੁਹਾਨੂੰ ਇੱਕ ਪੌਪਅੱਪ ਪ੍ਰੋਂਪਟ ਰਾਹੀਂ ਐਕਸਟੈਂਸ਼ਨ ਜੋੜਨ ਲਈ ਕਿਹਾ ਜਾਵੇਗਾ। ਡ੍ਰੌਪ-ਡਾਊਨ ਮੀਨੂ ਤੋਂ 'ਐਡ ਐਕਸਟੈਂਸ਼ਨ' ਚੁਣੋ।

ਐਕਸਟੈਂਸ਼ਨ ਨੂੰ ਆਪਣੇ ਬ੍ਰਾਊਜ਼ਰ ਦੇ ਟਾਪ ਬਾਰ 'ਚ ਪਿਨ ਕਰੋ, ਤਾਂਕਿ ਜਦੋਂ ਵੀ ਤੁਸੀਂ ਵੱਟਸਐਪ ਵੈੱਬ 'ਤੇ ਜਾਓ, ਮਤਲਬ https://web.whatsapp.com/ ਇਹ ਬੈਕਗ੍ਰਾਊਂਡ 'ਚ ਚੱਲੇ।

ਵੱਟਸਐਪ 'ਤੇ ਲੌਗਇਨ ਕਰਨ ਲਈ ਸਕ੍ਰੀਨ 'ਤੇ ਦਿਖਾਈ ਦੇਣ ਵਾਲੇ ਕੋਡ ਨੂੰ ਸਕੈਨ ਕਰੋ।

ਜ਼ੋਖ਼ਮ ਦੇ ਆਧਾਰ 'ਤੇ ਵੱਖ-ਵੱਖ ਆਈਕਨ ਦਿਖਾਈ ਦੇਣਗੇ। ਉਦਾਹਰਨ ਲਈ ਜਿਸ ਵੱਟਸਐਪ ਵੈਬ ਵਰਜ਼ਨ ਦੀ ਵਰਤੋਂ ਕਰ ਰਹੇ ਹੋ, ਉਸ ਦੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ ਤਾਂ ਐਕਸਟੈਂਸਨ ਇਕ ਹਰੇ ਰੰਗ ਦਾ ਟਿਕ ਵਿਖਾਏਗਾ। ਇਹ ਐਕਸਕਲੇਮੇਸ਼ਨ ਮਾਰਕ ਦੇ ਨਾਲ ਇਕ ਲਾਲ ਇੰਡੀਕੇਟਰ ਡਿਸਪਲੇਅ ਕਰੇਗਾ।