ਵੱਟਸਐਪ ਹੁਣ ਤੁਹਾਡੇ ਅਕਾਊਂਟੀ ਦੀ ਪੂਰੀ ਲੌਗਇਨ ਪ੍ਰਕਿਰਿਆ ਨੂੰ ਸੁਰੱਖਿਅਤ ਕਰਨ ਲਈ ਡਬਲ ਵੈਰੀਫ਼ਿਕੇਸ਼ਨ ਕੋਡ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਨਾਲ ਵੱਟਸਐਪ ਅਕਾਊਂਟ 'ਚ ਲੌਗਇਨ ਕਰਨ ਵੇਲੇ ਸੁਰੱਖਿਆ ਹੋਰ ਜ਼ਿਆਦਾ ਪੁਖ਼ਤਾ ਹੋ ਜਾਵੇਗੀ। ਇਹ ਨਵਾਂ ਫੀਚਰ ਐਂਡਰਾਇਡ ਅਤੇ ਆਈਓਐਸ ਦੋਵਾਂ ਯੂਜਰਾਂ ਲਈ ਉਪਲੱਬਧ ਹੋਵੇਗਾ।


ਵੱਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਵੇਬੀਟਾਇੰਫੋ (WABetaInfo) ਦੀ ਰਿਪੋਰਟ ਮੁਤਾਬਕ ਇਸ ਫੀਚਰ ਦੀ ਮਦਦ ਨਾਲ ਇਕ ਤੋਂ ਜ਼ਿਆਦਾ ਡਿਵਾਈਸ 'ਚ ਲੌਗਇਨ ਕਰਨ ਤੋਂ ਪਹਿਲਾਂ ਉਸ ਵੱਟਸਐਪ ਅਕਾਊਂਟ ਨੂੰ ਵੈਰੀਫਾਈ ਕਰਨਾ ਹੋਵੇਗਾ। ਫੀਚਰ ਦੇ ਆਉਣ ਤੋਂ ਬਾਅਦ ਜਦੋਂ ਤੁਸੀਂ ਕਿਸੇ ਹੋਰ ਡਿਵਾਈਸ 'ਤੇ ਆਪਣੇ ਵੱਟਸਐਪ ਨੂੰ ਲੌਗ-ਇਨ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਪੁਰਾਣੀ ਡਿਵਾਈਸ 'ਤੇ 6 ਅੰਕਾਂ ਦਾ ਕੋਡ ਮਿਲੇਗਾ। ਇਸ ਕੋਡ ਨੂੰ ਤੁਹਾਨੂੰ ਆਪਣੇ ਨਵੇਂ ਡਿਵਾਈਸ 'ਤੇ ਪਾਉਣਾ ਹੋਵੇਗਾ। ਕੋਡ ਦੇ ਮੈਚ ਹੋਣ ਤੋਂ ਬਾਅਦ ਹੀ ਤੁਸੀਂ ਨਵੀਂ ਡਿਵਾਈਸ 'ਤੇ ਵੱਟਸਐਪ ਨੂੰ ਲੌਗਇਨ ਕਰ ਸਕੋਗੇ।


ਵੈਰੀਫ਼ਿਕੇਸ਼ਨ ਪ੍ਰੋਸੈੱਸ ਹੋਵੇਗਾ ਮਜ਼ਬੂਤ


6 ਅੰਕਾਂ ਦਾ ਕੋਡ ਵੈਰੀਫ਼ਿਕੇਸ਼ਨ ਪ੍ਰੋਸੈੱਸ ਨੂੰ ਮਜ਼ਬੂਤ ਕਰੇਗਾ। ਜਦੋਂ ਵੀ ਤੁਸੀਂ ਕਿਸੇ ਨਵੇਂ ਫ਼ੋਨ ਤੋਂ ਵੱਟਸਐਪ ਲੌਗਇਨ ਕਰਦੇ ਹੋ ਤਾਂ ਚੈਟਾਂ ਨੂੰ ਲੋਡ ਕਰਨ ਅਤੇ ਬੈਕਅੱਪ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ 'ਤੇ 6 ਅੰਕਾਂ ਦਾ ਆਟੋਮੈਟਿਕ ਕੋਡ ਭੇਜਿਆ ਜਾਂਦਾ ਹੈ। ਅਜਿਹਾ ਜਾਣਕਾਰੀ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤਾ ਜਾਂਦਾ ਹੈ। ਵੱਟਸਐਪ 'ਤੇ ਫਰਜ਼ੀ ਲੌਗਇਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਡਬਲ ਵੈਰੀਫਿਕੇਸ਼ਨ ਕੋਡ ਦਾ ਉਦੇਸ਼ ਵੱਟਸਐਪ ਲੌਗਇਨ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਅਤੇ ਅਕਾਊਂਟ ਦੀ ਨਿੱਜੀ ਜਾਣਕਾਰੀ ਤੇ ਡਾਟਾ ਦੀ ਦੁਰਵਰਤੋਂ ਨੂੰ ਰੋਕਣਾ ਹੈ।


ਨੋਟੀਫਿਕੇਸ਼ਨ ਰਾਹੀਂ ਦਿੱਤੀ ਜਾਵੇਗੀ ਜਾਣਕਾਰੀ


ਰਿਪੋਰਟ ਮੁਤਾਬਕ ਇਸ ਫੀਚਰ ਦੇ ਆਉਣ ਤੋਂ ਬਾਅਦ ਜਦੋਂ ਤੁਸੀਂ ਨਵੇਂ ਡਿਵਾਈਸ 'ਤੇ ਪੁਰਾਣੇ ਵੱਟਸਐਪ 'ਤੇ ਲੌਗਇਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਇਕ ਨੋਟੀਫ਼ਿਕੇਸ਼ਨ ਮਿਲੇਗਾ। ਇਸ 'ਚ ਲਿਖਿਆ ਹੋਵੇਗਾ ਕਿ ਇਹ ਵੱਟਸਐਪ ਅਕਾਊਂਟ ਕਿਸੇ ਵੀ ਡਿਵਾਈਸ 'ਤੇ ਪਹਿਲਾਂ ਤੋਂ ਹੀ ਲੌਗਇਨ ਹੈ। ਜੇਕਰ ਤੁਸੀਂ ਅਜੇ ਵੀ ਵੱਟਸਐਪ 'ਤੇ ਲੌਗਇਨ ਕਰਨਾ ਚਾਹੁੰਦੇ ਹੋ ਤਾਂ ਪੁਰਾਣੇ ਡਿਵਾਈਸ 'ਚ ਭੇਜੇ ਗਏ ਕੋਡ ਨੂੰ ਨਵੀਂ ਡਿਵਾਈਸ 'ਤੇ ਐਂਟਰ ਕਰਨਾ ਹੋਵੇਗਾ। ਇਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੋਈ ਉਨ੍ਹਾਂ ਦੇ ਅਕਾਊਂਟ 'ਚ ਲੌਗਇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਦੂਜਾ ਵੈਰੀਫ਼ਿਕੇਸ਼ਨ ਕੋਡ ਸ਼ੇਅਰ ਨਹੀਂ ਕਰਨਗੇ।