ਨਵੀਂ ਦਿੱਲੀ: ਵ੍ਹੱਟਸਐਪ ਯੂਜ਼ਰਸ ਨੂੰ ਜਲਦੀ ਖੁਸ਼ਖਬਰੀ ਮਿਲ ਸਕਦੀ ਹੈ। ਦਰਅਸਲ, ਮਲਟੀ-ਡਿਵਾਈਸ ਫੀਚਰ ਦਾ ਉਪਭੋਗਤਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ, ਹੁਣ ਜਲਦੀ ਹੀ ਇਸ ਨੂੰ ਰੋਲਆਊਟ ਕੀਤਾ ਜਾਵੇਗਾ। ਇਹ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੋਏਗਾ ਜੋ ਆਪਣੇ ਅਕਾਊਂਟ ਨੂੰ ਇੱਕ ਤੋਂ ਵੱਧ ਡਿਵਾਇਸ ਵਿੱਚ ਚਲਾਉਣਾ ਚਾਹੁੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਫੀਚਰ ਦੇ ਜ਼ਰੀਏ ਯੂਜ਼ਰ ਚਾਰ ਡਿਵਾਈਸਾਂ ਵਿਚ ਇੱਕ ਅਕਾਉਂਟ ਚਲਾ ਸਕਣਗੇ।


ਸਾਰਿਆਂ ਲਈ ਜਲਦੀ ਹੋਵੇਗਾ ਰੋਲਆਊਟ


ਵ੍ਹੱਟਸਐਪ ਦੇ ਅਪਡੇਟਸ-ਟਰੈਕਿੰਗ ਪਲੇਟਫਾਰਮ ਵੈਬੇਟੈਨਫੋ ਨੇ ਟਵਿੱਟਰ 'ਤੇ ਯੂਜ਼ਰਸ ਨੂੰ ਦੱਸਿਆ ਹੈ ਕਿ ਵ੍ਹੱਟਸਐਪ ਜਲਦੀ ਹੀ ਇਸ ਫੀਚਰ ਦਾ ਬੀਟਾ ਵਰਜ਼ਨ ਪੇਸ਼ ਕਰਨ ਜਾ ਰਿਹਾ ਹੈ। ਫਿਲਹਾਲ ਇਹ ਸਿਰਫ ਸੀਮਤ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ। ਪਰ ਜਲਦੀ ਹੀ ਸਾਰੇ ਵ੍ਹੱਟਸਐਪ ਯੂਜ਼ਰ ਇਸ ਦੀ ਵਰਤੋਂ ਕਰ ਸਕਣਗੇ। ਵੈਬਇੰਫੋ ਮੁਤਾਕਬ ਵ੍ਹੱਟਸਐਪ ਵੈਬ ਦੀ ਵਰਤੋਂ ਮਲਟੀ-ਡਿਵਾਈਸ ਬੀਟਾ ਫੋਨਾਂ 'ਤੇ ਬਗਰੈ ਇੰਟਰਨੈਟ ਕਨੈਕਸ਼ਨ ਦੇ ਕੀਤੀ ਜਾ ਸਕੇਗੀ।


ਬਗੈਰ ਇੰਟਰਨੈਟ ਕਰੇਗਾ ਕੰਮ


ਡਬਲਯੂਬੀਟਾਇੰਫੋ ਦੀ ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਫੀਚਰ ਦੀ ਮਲਟੀ-ਡਿਵਾਈਸ ਸਪੋਰਟ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਐਪ ਦਾ ਨਵੀਨਤਮ ਵਰਜ਼ਨ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਇਲਾਵਾ ਖ਼ਾਸ ਗੱਲ ਇਹ ਹੈ ਕਿ ਲਿੰਕ ਕੀਤੇ ਗਏ ਐਡੀਸ਼ਨਲ ਡਿਵਾਇਸ, ਮੇਨ ਡਿਵਾਈਸ 'ਤੇ ਐਕਟਿਵ ਇੰਟਰਨੈਟ ਕਨੈਕਸ਼ਨ ਤੋਂ ਬਗੈਰ ਵੀ ਮੁੱਖ ਡਿਵਾਈਸ 'ਤੇ ਚੱਲਣਗੇ। ਆਫਲਾਈਨ ਹੋ ਜਾਣ ਤੋਂ ਬਾਅਦ ਵੀ ਵ੍ਹੱਟਸਐਪ ਵਾਧੂ ਡਿਵਾਈਸਾਂ 'ਤੇ ਚਲਦਾ ਰਹੇਗਾ। ਹਾਲਾਂਕਿ, ਕੰਪਨੀ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਫੀਚਰ ਕਦੋਂ ਆਵੇਗੀ।


ਇਹ ਵੀ ਪੜ੍ਹੋ: ਬਿਜਲੀ ਦੇ ਕੱਟਾਂ ਤੋਂ ਇੰਡਸਟਰੀ ਪ੍ਰੇਸ਼ਾਨ, ਜੁਲਾਈ ਦੇ 6 ਦਿਨਾਂ 'ਚ ਕਰੀਬ 18,500 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਪ੍ਰਭਾਵਿਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904