Why Cut In SIM Card: ਕਿਸੇ ਵੀ ਟੈਕਨਾਲੋਜੀ ਨਾਲ ਜੁੜੀ ਚੀਜ਼ ਵਿੱਚ ਹਰ ਚੀਜ਼ ਦਾ ਕੋਈ ਨਾ ਕੋਈ ਖਾਸ ਮਤਲਬ ਹੁੰਦਾ ਹੈ। ਅਕਸਰ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਾਡੇ ਰੋਜ਼ਾਨਾ ਦੇ ਕੰਮ ਦੀਆਂ ਹੁੰਦੀਆਂ ਹਨ ਪਰ ਅਸੀਂ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ ਹਾਂ। ਸਿਮ ਕਾਰਡ ਵੀ ਇਹਨਾਂ ਵਿੱਚੋਂ ਇੱਕ ਹੈ। ਇਸ ਤੋਂ ਬਿਨਾਂ ਮੋਬਾਈਲ ਫ਼ੋਨ ਦੇ ਕੋਈ ਮਾਇਨੇ ਨਹੀਂ ਹੈ। ਸਿਮ ਲਗਾਉਣ ਤੋਂ ਬਾਅਦ ਹੀ ਮੋਬਾਈਲ ਤੋਂ ਕਾਲ ਜਾਂ ਹੋਰ ਬਹੁਤੇ ਕੰਮ ਕੀਤੇ ਜਾ ਸਕਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਮ ਕਾਰਡ ਨੂੰ ਇੱਕ ਕੋਨੇ ਤੋਂ ਕਿਉਂ ਕੱਟਿਆ ਜਾਂਦਾ ਹੈ। ਸਾਡੇ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ-
ਕੰਮ ਦੀ ਗੱਲ! ਟ੍ਰੈਫਿਕ ਚਲਾਨ ਹੋਣ ਤੋਂ ਬਚਾ ਸਕਦਾ ਵੱਟਸਐਪ, ਸਿਰਫ ਫੌਲੋ ਕਰੋ ਇਹ ਟਿਪਸ
ਇਸ ਲਈ ਸਿਮ ਕਾਰਡ ਇੱਕ ਕੋਨੇ 'ਤੇ ਕੱਟਿਆ ਹੁੰਦਾ ਹੈ-
ਜਦੋਂ ਸ਼ੁਰੂਆਤੀ ਸਿਮ ਕਾਰਡ ਬਣਦੇ ਸਨ ਤਾਂ ਅੱਜਕੱਲ੍ਹ ਦੇ ਸਿਮ ਕਾਰਡਾਂ ਵਾਂਗ ਉਨ੍ਹਾਂ ਦੇ ਕੋਨੇ 'ਤੇ ਕੱਟ ਨਹੀਂ ਹੁੰਦਾ ਸੀ, ਅਜਿਹੇ 'ਚ ਖਪਤਕਾਰਾਂ ਨੂੰ ਸਿਮ ਲਗਾਉਣ 'ਚ ਦਿੱਕਤ ਆਉਂਦੀ ਸੀ ਅਤੇ ਲੋਕ ਅਕਸਰ ਸਿਮ ਨੂੰ ਉਲਟਾ ਲਗਾ ਦਿੰਦੇ ਸਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਟੈਲੀਕਾਮ ਕੰਪਨੀਆਂ ਨੇ ਸਿਮ ਕਾਰਡ ਨੂੰ ਕੋਨੇ ਤੋਂ ਕੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਲੋਕਾਂ ਨੂੰ ਸਿਮ ਲਗਾਉਣ 'ਚ ਕੋਈ ਦਿੱਕਤ ਨਾ ਆਵੇ ਅਤੇ ਇਸ ਨੂੰ ਇਕ ਵਾਰ 'ਚ ਸਹੀ ਤਰੀਕੇ ਨਾਲ ਇੰਸਟਾਲ ਕੀਤਾ ਜਾ ਸਕੇ।
ਸਿਮ ਕਾਰਡ ਦੀ ਬਣਤਰ 'ਚ ਹੋਇਆ ਬਦਲਾਅ-
ਸਾਲਾਂ ਦੌਰਾਨ ਸਿਮ ਕਾਰਡਾਂ ਦੀ ਬਣਤਰ ਵਿੱਚ ਬਹੁਤ ਬਦਲਾਅ ਆਇਆ ਹੈ। ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਜਿੱਥੇ ਸਿਮ ਦਾ ਸਾਈਜ਼ ਵੱਡਾ ਹੁੰਦਾ ਸੀ, ਹੁਣ ਇਸ ਨੂੰ ਪਹਿਲਾਂ ਨਾਲੋਂ ਬਹੁਤ ਛੋਟਾ ਕਰ ਦਿੱਤਾ ਗਿਆ ਹੈ ਕਿਉਂਕਿ ਹੁਣ ਆਉਣ ਵਾਲੇ ਫੋਨ ਵਿੱਚ ਸਿਰਫ ਛੋਟਾ ਸਿਮ ਹੀ ਲੱਗਦਾ ਹੈ।
ਹਾਲਾਂਕਿ ਸਿਮ ਦੇ ਨਾਲ ਪੁਰਾਣੇ ਵੱਡੇ ਆਕਾਰ ਦਾ ਸਲਾਟ ਵੀ ਦਿੱਤਾ ਜਾਂਦਾ ਹੈ ਤਾਂ ਜੋ ਜੇਕਰ ਸਿਮ ਨੂੰ ਪੁਰਾਣੇ ਫੋਨ 'ਚ ਪਾਉਣਾ ਹੋਵੇ ਤਾਂ ਲੋਕਾਂ ਕੋਲ ਇਸ ਦਾ ਵਿਕਲਪ ਵੀ ਮੌਜੂਦ ਹੈ। ਨਵੀਂ ਤਕਨਾਲੌਜੀ ਨਾਲ ਚੀਜਾਂ ਵੀ ਬਦਲਦੀਆਂ ਰਹਿੰਦੀਆਂ ਹਨ।