ਨਵੀਂ ਦਿੱਲੀ: ਵਿਗਿਆਨ ਦੀ ਤਰੱਕੀ ਨੇ ਅਸੰਭਵ ਨੂੰ ਵੀ ਸੰਭਵ ਕਰ ਦਿਖਾਇਆ ਹੈ। ਕੁਝ ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਅਜਿਹਾ ਟੈਬਲੇਟ ਬਣਾਇਆ ਹੈ, ਜੋ ਰੋਲੇਬਲ ਹੈ ਤੇ ਇਸ ਨੂੰ ਇੱਕ ਮਾਡਰਨ ਡਿਵਾਈਸ ਵਜੋਂ ਦੇਖਿਆ ਜਾ ਰਿਹਾ ਹੈ। ਡਿਵਾਇਸ ਦਾ ਨਾਂ ਮੈਜਿਕ ਸਕਰੌਲ ਹੈ। ਇਸ ਦਾ ਡਿਸਪਲੇਅ ਹਾਈ ਰੈਜ਼ੋਲਿਊਸ਼ਨ ਮੁੜਨਯੋਗ ਯਾਨੀ ਫਲੈਕਸੀਬਲ ਡਿਸਪਲੇਅ ਹੈ। ਇਸ ਨੂੰ ਗੋਲ ਵੀ ਕੀਤਾ ਜਾ ਸਕਦਾ ਹੈ ਤੇ ਸਿੱਧਾ ਵੀ ਕੀਤਾ ਜਾ ਸਕਦਾ ਹੈ। ਇਸ ਨਵੇਂ ਟੈਬਲੇਟ ਨੂੰ 3D ਪ੍ਰਿੰਟਿਡ ਸਲੰਡਰ ਦੇ ਆਕਾਰ ਵਿੱਚ ਬਣਾਇਆ ਗਿਆ ਹੈ, ਜਿੱਥੇ ਇਸ ਦੇ ਅੰਦਰੂੀ ਹਿੱਸੇ 'ਤੇ ਕੰਮ ਕੀਤਾ ਗਿਆ ਹੈ। ਇਸ ਟੈਬਲੇਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨੂੰ ਗੋਲ ਆਕਾਰ ਵਿੱਚ ਢਾਲ ਕੇ ਵੀ ਵਰਤਿਆ ਜਾ ਸਕਦਾ ਹੈ ਤੇ ਸਿੱਧਾ ਆਮ ਟੈਬਲੇਟ ਵਾਂਗ ਵੀ। ਟੈਬਲੇਟ ਦਾ ਵਜ਼ਨ ਕਾਫੀ ਹੌਲਾ ਹੈ, ਜਿਸ ਕਾਰਨ ਇਸ ਨੂੰ ਫੜਨ ਵਿੱਚ ਸੌਖ ਰਹਿੰਦੀ ਹੈ। ਇੰਨਾ ਹੀ ਨਹੀਂ ਇਸ ਨੂੰ ਫੋਲਡ ਕਰ ਕੇ ਤੁਸੀਂ ਫ਼ੋਨ ਦੇ ਰੂਪ ਵਿੱਚ ਵੀ ਵਰਤ ਸਕਦੇ ਹੋ। ਗੋਲ ਹੋਣ ਵਾਲੇ ਡਿਜ਼ਾਈਨ ਸਦਕਾ ਇਸ 'ਤੇ ਅਣਗਿਣਤ ਚੀਜ਼ਾਂ ਨੂੰ ਸਕਰੌਲ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਕੁਝ ਖ਼ਾਸ ਚੀਜ਼ਾਂ ਦਾ ਸਹੀ ਆਕਾਰ ਯਾਨੀ ਫੁੱਲਵਿਊ ਦਿਖੇਗਾ। ਇਸ ਟੈਬਲੇਟ ਵਿੱਚ ਫੋਲਡੇਬਲ ਸਕ੍ਰੀਨ ਨਾਲ ਇੰਸਟਾਗ੍ਰਾਮ ਟਾਈਮਲਾਈਨ, ਮੈਸੇਜ ਤੇ ਲਿੰਕਡਇਨ ਦੀ ਵਰਤੋਂ ਬਿਹਤਰ ਢੰਗ ਨਾਲ ਕੀਤੀ ਜਾ ਸਕਦੀ ਹੈ। ਫਲੈਕਸੀਬਲ ਡਿਸਪਲੇਅ ਦੇ ਨਾਲ ਇਸ ਵਿੱਚ ਕੈਮਰੇ ਦੀ ਸੁਵਿਧਾ ਵੀ ਦਿੱਤੀ ਹੋਈ ਹੈ। ਮੈਜਿਕ ਸਕ੍ਰੌਲ ਵਿੱਚ ਜੈਸਚਰ ਬੇਸਡ ਕੰਟ੍ਰੋਲ ਡਿਵਾਈਸ ਹੈ। ਨਾਲ ਹੀ ਇਹ ਐਡਵਾਂਸਡ ਤਕਨਾਲੋਜੀ ਦੀ ਇੱਕ ਉੱਤਮ ਉਦਾਹਰਣ ਵੀ ਹੈ।