X Down: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਐਕਸ (X) ਦਾ ਸਰਵਰ ਡਾਊਨ ਹੋਇਆ ਹੈ। ਕਈ ਇੰਟਰਨੈੱਟ ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਹੈ। ਐਕਸ ਦੀ ਸਰਵਿਸ ਗਲੋਬਲੀ ਡਾਊਨ ਹੋਈ ਹੈ। ਹਾਲਾਂਕਿ ਕੰਪਨੀ ਨੇ ਇਸ ਸਬੰਧ 'ਚ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਬਹੁਤ ਸਾਰੇ ਇੰਟਰਨੈਟ ਯੂਜ਼ਰ ਨੇ X ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ। ਐਕਸ-ਯੂਜ਼ਰਸ ਵੱਖ-ਵੱਖ ਤਰ੍ਹਾਂ ਦੇ ਮੀਮਜ਼ ਵੀ ਸ਼ੇਅਰ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਕਸ ਦੀ ਸਰਵਿਸ ਡਾਊਨ ਹੋਈ ਹੈ। ਇਸ ਤੋਂ ਪਹਿਲਾਂ ਵੀ ਐਕਸ ਦੀ ਸਰਵਿਸ ਕਈ ਵਾਰ ਡਾਊਨ ਹੋ ਚੁੱਕੀ ਹੈ। ਆਊਟੇਜ ਵੈਬਸਾਈਟ ਨੂੰ ਟ੍ਰੈਕ ਕਰਨ ਵਾਲੀ ਵੈਬਸਾਈਟ downdetector 'ਤੇ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਵੀ ਲਿਖੀਆਂ ਹਨ।