Xiaomi 11i Sale: Xiaomi 11i ਲੈਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ‘ਤੇ ਤੁਹਾਨੂੰ ਕੀ-ਕੀ ਆਫਰ ਮਿਲਣ ਵਾਲੇ ਹਨ। ਇਸ ਸਮਾਰਟਫੋਨ ਦੀ ਪਹਿਲੀ ਸੇਲ ਫਲਿੱਪਕਾਰਟ ਫਲਿੱਪਕਾਰਟ ‘ਤੇ 12 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਹੋਵੇਗੀ। Xiaomi 11i ਕੀਮਤXiaomi 11i ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਨੂੰ ਦੋ ਵੇਰੀਐਂਟ ‘ਚ ਲਾਂਚ ਕੀਤਾ ਗਿਆ ਹੈ। ਇੱਕ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਮੈਮਰੀ ਜਿਸਦੀ ਕੀਮਤ 24999 ਰੁਪਏ ਹੈ ਅਤੇ ਦੂਜਾ 8 ਜੀਬੀ ਰੈਮ ਅਤੇ ਦੂਜਾ 8ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਮੈਮਰੀ ਜਿਸਦੀ ਕੀਮਤ 26999 ਰੁਪਏ ਹੈ। ਇਸ ਫੋਨ ‘ਚ ਮੀਡੀਓਟੈੱਕ ਡਾਈਮੈਂਸਿਟੀ 920 ਪ੍ਰੋਸੈਸਰ ਦਿੱਤਾ ਗਿਆ ਹੈ ਇਸ ਦੇ ਇਲਾਵਾ ਫੋਨ ਨੂੰ ਪਾਵਰ ਦੇਣ ਲਈ ਇਸ ‘ਚ 5160mAh ਦੀ ਬੈਟਰੀ ਦਿੱਤੀ ਗਈ ਹੈ।Xiaomi 11i ਕੈਮਰਾ ਅਤੇ ਡਿਸਪਲੇਅਇਸ ‘ਚ 6.67 ਇੰਚ ਦੀ ਫੁੱਲ ਐੱਚਡੀ ਏਮੋਲਿਡ ਡਿਸਪਲੇਅ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ‘ਚ ਟ੍ਰਿਪਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਇਸ ‘ਚ ਇੱਕ ਕੈਮਰਾ 108 ਮੈਗਾਪਿਕਸਲ ਦਾ ਦੂਜਾ 8 ਮੈਗਾਪਿਕਸਲ ਦਾ ਅਤੇ ਤੀਜਾ 2 ਮੈਗਾਪਿਕਸਲ ਦਾ ।ਉੱਥੇ ਹੀ ਫੋਨ ‘ਚ ਸੈਲਫੀ ਲਈ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 5ਜੀ ਕਨੈਕਟੀਵਿਟੀ ਦੇ ਨਾਲ ਆਉਂਦਾ ਹੈ ਅਤੇ ਗੂਗਲ ਦੇ ਐਂਡ੍ਰਾਇਡ 11 ‘ਤੇ ਕੰਮ ਕਰਦਾ ਹੈ। ਫੋਨ ਨੂੰ 4 ਕਲਰ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ। ਇਸਦਾ ਮੁਕਾਬਲਾ OnePlus Nord 2, iQoo 7 5G, Samsung Galaxy M52 5G, OnePlus Nord CE ਅਤੇ iQoo Z5  ਨਾਲ ਹੋਵੇਗਾ। Xiaomi 11i ਆਫਰਇਸ ਫੋਨ ਦੀ ਫਲਿੱਪਕਾਰਟ ‘ਤੇ ਕੀਮਤ 24999 ਰੁਪਏ ਹੈ। ਇਹ ਕੀਮਤ Xiaomi 11i ਦੇ 6ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਮੈਮਰੀ ਵਾਲੇ ਵੇਰੀਐਂਟ ਦੀ ਹੈ। ਇਸਦੇ ਇਲਾਵਾ ਇਸ ਫੋਨ ਨੂੰ ਸਟੇਟ ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਬਿਨਾਂ EMI ਟ੍ਰਾਂਜ਼ੈਕਸ਼ਨ ‘ਤੇ ਖਰੀਦਣ ‘ਤੇ 1500 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਉੱਥੇ ਹੀ SBI ਦੇ ਕ੍ਰੈਡਿਟ ਕਾਰਡ ਤੋਂ EMI ‘ਤੇ ਖਰੀਦਣ ‘ਤੇ 2000 ਰੁਪਏ ਦੀ ਛੂਟ ਦਿੱਤੀ ਜਾਵੇਗੀ। ਇਸਦੇ ਇਲਾਵਾ ਸਾਰੇ ਪ੍ਰੀਪੇਡ ਟ੍ਰਾਂਜ਼ੈਕਸ਼ਨ ‘ਤੇ 1500 ਰੁਪਏ ਦੀ ਛੂਟ ਦਿੱਤੀ ਜਾਵੇਗੀ । ਇਹਨਾਂ ਸਭ ਆਫਰ ਦੇ ਇਲਾਵਾ ਜੇਕਰ ਕੋਈ ਇਸ ਫੋਨ ਨੂੰ ਬੈਂਕ ਆਫ ਬੜੌਦਾ ਜਾਂ ਫਲਿੱਪਕਾਰਟ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਨਾਲ ਖਰੀਦਣਾ ਚਾਹੁੰਦਾ ਹੈ ਤਾਂ ਉਹ 867 ਰੁਪਏ ਮਹੀਨੇ ਦੀਆਂ 36 ਕਿਸ਼ਤਾਂ ‘ਤੇ ਖਰੀਦ ਸਕਦਾ ਹੈ।

ਇਹ ਵੀ ਪੜ੍ਹੋ : ਸ਼ਿਮਲਾ 'ਚ ਭਾਰੀ ਬਰਫਬਾਰੀ ਸੈਲਾਨੀਆਂ ਖੁਸ਼ ! ਸੜਕਾਂ ਬੰਦ ਤੇ ਬੱਤੀ ਗੁੱਲ , ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490