ਸ਼ਾਓਮੀ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਮਾਰਟਫੋਨ ਬ੍ਰੈਂਡ ਬਣ ਗਿਆ ਹੈ। ਪਹਿਲਾਂ ਹੁਵਾਵੇ ਤੀਸਰੇ ਨੰਬਰ ‘ਤੇ ਆਪਣੀ ਜਗ੍ਹਾ ਬਣਾਏ ਹੋਏ ਸੀ। ਇਸ ਸਾਲ ਫਰਵਰੀ ‘ਚ ਸੇਲ ਨੂੰ ਲੈ ਕੇ ਸ਼ਾਓਮੀ ਨੇ ਹੁਵਾਵੇ ਨੂੰ ਪਛਾੜ ਦਿੱਤਾ। ਇਹ ਪਹਿਲੀ ਵਾਰ ਹੈ ਜਦ ਸ਼ਿਓਮੀ ਨੂੰ ਹੁਵਾਵੇ ਨੇ ਮਾਤ ਦਿੱਤੀ ਹੈ। ਮਾਰਕਿਟ ਰਿਸਰਚ ਫਰਮ ਸਟ੍ਰੈਟਿਜੀ ਐਨਾਲਿਸਟ ਦੀ ਰਿਪੋਰਟ ‘ਚ ਇਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ।


ਕਾਫੀ ਲੰਬੇ ਸਮੇਂ ਤੋਂ ਸ਼ਿਓਮੀ ਤੇ ਹੁਵਾਵੇ ‘ਚ ਮੁਕਾਬਲਾ ਚੱਲ ਰਿਹਾ ਸੀ। ਮਾਰਕਿਟ ਰਿਸਰਚ ਫਰਮ ਸਟ੍ਰੈਟਿਜੀ ਐਨਾਲਿਸਟ ਦੀ ਰਿਪੋਰਟ ਮੁਤਾਬਕ ਹੁਵਾਵੇ ਦੀ ਸੇਲ 64 ਫੀਸਦ ਘੱਟ ਹੋਈ ਹੈ। ਰਿਪੋਰਟ ਮੁਤਾਬਕ ਇਸ ਸਾਲ ਫਰਵਰੀ ‘ਚ ਦੁਨੀਆ ਭਰ ‘ਚ ਸਮਾਰਟਫੋਨਸ ਦੀ ਸ਼ਿਪਮੇਂਟ ‘ਚ 38 ਫੀਸਦ ਦੀ ਕਮੀ ਆਈ। ਜਿਸ ਕਾਰਨ ਸਮਾਰਟਫੋਨ ਦੀ ਸੇਲ ‘ਚ 39 ਫੀਸਦ ਦੀ ਗਿਰਾਵਟ ਹੋਈ।

ਉੱਥੇ ਹੀ ਹੁਵਾਵੇ ਦੀ ਸ਼ਿਪਮੇਂਟ ‘ਚ 64 ਫੀਸਦ ਗਿਰਾਵਟ ਆਈ ਹੈ। ਅਮਰੀਕਾ ‘ਚ ਲੱਗਾ ਬੈਨਵੀ ਹੁਵਾਵੇ ਦੀ ਸੇਲ ‘ਚ ਕਮੀ ਦਾ ਕਾਰਨ ਦੱਸਿਆ ਜਾ ਰਿਹਾ ਹੈ। ਉੱਥੇ ਹੀ ਇਸ ਕੜੀ ‘ਚ 18.12 ਮਿਿਲਅਨ ਯੂਨੀਟਸ ਨਾਲ ਸੈਮਸੰਗ ਨੰਬਰ ਇੱਕ ਤੇ ਐਪਲ ਨੰਬਰ ਦੋ ‘ਤੇ ਹੈ। ਇਸ ਤੋਂ ਇਲਾਵਾ ਪੰਜਵੀ ਤੇ ਛੇਵੀਂ ਪੂਜ਼ੀਸ਼ਨ ‘ਤੇ ਓਪੋ ਤੇ ਵੀਵੋ ਹੈ।