ਨਵੀਂ ਦਿੱਲੀ: ਚੀਨੀ ਸਮਾਰਟਫੋਨ ਮੇਕਰ ਸ਼ਿਓਮੀ ਇੰਡੀਆ ਦੀ ਨੰਬਰ ਵਨ ਸਮਾਰਟਫੋਨ ਕੰਪਨੀ ਬਣੀ ਹੋਈ ਹੈ। ਇਸ ਤੋਂ ਬਾਅਦ ਕੰਪਨੀ ਹੁਣ ਭਾਰਤ ‘ਚ ਹੋਰ ਖੇਤਰਾਂ ‘ਚ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਚੁੱਕੀ ਹੈ। ਸ਼ਿਓਮੀ ਐਮਆਈਯੂਆਈ ਨੇ ਇਸ਼ਤਿਹਾਰ ਵੇਚ ਹੁਣ ਤੱਕ ਸਭ ਤੋਂ ਚੰਗਾ ਰੈਵਿਨਿਊ ਕਮਾਇਆ ਹੈ। ਸ਼ਿਓਮੀ ਦਾ ਅਗਲਾ ਮਕਸਦ ਇੰਡੀਆ ‘ਚ ਕ੍ਰੈਡਿਟ ਸਰਵਿਸ ਰਾਹੀਂ ਲੋਨ ਮੁਹੱਈਆ ਕਰਵਾਉਣਾ ਹੈ। ਸ਼ਿਓਮੀ ਨੇ ਇਸ ਸਾਲ ਮਾਰਚ ‘ਚ ਆਨਲਾਈਨ ਪੇਮੈਂਟ ਐਪ ਲੌਂਚ ਕੀਤਾ ਸੀ। ਯੂਪੀਆਈ ਮਾਡਲ ‘ਤੇ ਆਧਾਰਤ ਇਸ ਐਪ ਦਾ ਇਸਤੇਮਾਲ ਯੂਜ਼ਰਸ ਪੈਸੇ ਭੇਜਣ ਤੇ ਮੰਗਵਾਉਣ ਲਈ ਕਰ ਸਕਦੇ ਹਨ। ਇਸ ਐਪ ‘ਚ ਯੂਜ਼ਰਸ ਨੂੰ ਬਿੱਲ ਪੇਮੈਂਟ, ਮੋਬਾਈਲ ਰਿਚਾਰਜ, ਡੀਟੀਐਚ ਰਿਚਾਰਜ ਤੇ ਦੂਜੇ ਆਪਸ਼ਨ ਮਿਲਦੇ ਹਨ। ਸ਼ਿਓਮੀ ਨੇ ਉਂਝ ਤਾਂ ਆਪਣੀ ਕ੍ਰੈਡਿਟ ਸਰਵਿਸ ਪਿਛਲੇ ਸਾਲ ਸਤੰਬਰ ‘ਚ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਕੰਪਨੀ ਨੇ ਕ੍ਰੈਡਿਟ ਬੀ ਨਾਲ ਪਾਟਨਰਸ਼ਿਪ ‘ਚ ਸ਼ੁਰੂ ਕੀਤਾ ਸੀ। ਹੁਣ ਕੰਪਨੀ 1.8 ਫੀਸਦ ਵਿਆਜ ‘ਤੇ ਯੂਜ਼ਰਸ ਨੂੰ ਇੱਕ ਲੱਖ ਰੁਪਏ ਦਾ ਲੋਨ ਮੁਹੱਈਆ ਕਰਾਵੇਗੀ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸ਼ਿਓਮੀ ਦੀ ਲੋਨ ਸਰਵਿਸ ਅਜੇ ਟੈਸਟਿੰਗ ਫੇਜ਼ ‘ਚ ਹੈ ਜਿਸ ਨੂੰ ਇੰਡਿਆ ‘ਚ ਆਉਣ ਲਈ ਅਜੇ ਕੁਝ ਹਫਤੇ ਲੱਗ ਸਕਦੇ ਹਨ। ਇਸ ਸਰਵਿਸ ਲਈ ਯੂਜ਼ਰਸ ਦਾ ਫੋਨ ਐਕਟੀਵਿਟੀ ਡੇਟਾ ਲੈਂਦੀ ਹੈ। ਰਿਪੋਰਟ ਮੁਤਾਬਕ ਕੰਪਨ ਯੂਜ਼ਰਸ ਦੀ ਦਿਲਚਸਪੀ ਮੁਤਾਬਕ ਪ੍ਰੋਫਾਈਲ ਬਣਾਉਂਦੀ ਹੈ ਜਿਸ ਰਾਹੀਂ ਪ੍ਰਾਈਵੇਸੀ ਕਰਕੇ ਇੱਕ ਬੈਂਕ ਨੇ ਇਸ ਸਰਵਿਸ ਤੋਂ ਖੁਦ ਨੂੰ ਪਿੱਛੇ ਕਰ ਲਿਆ ਹੈ।