ਜੇ ਤੁਹਾਨੂੰ ਵੀ ਸਮਾਰਟਫ਼ੋਨ ਵਾਰ-ਵਾਰ ਚਾਰਜ ਕਰਨਾ ਪੈਂਦਾ ਹੈ ਤੇ ਫ਼ੋਨ ਦੇ ਚਾਰਜ ਹੋਣ ’ਚ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਚੀਨ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ Xiaomi ਅੱਜ ਆਪਣੀ ਨਵੀਂ ਚਾਰਜਿੰਗ ਤਕਨੀਕ ਤੋਂ ਪਰਦਾ ਚੁੱਕੇਗੀ। ਇਸ ਤਕਨੀਕ ਨਾਲ ਫ਼ੋਨ ਦੀ ਬੈਟਰੀ ਦੀ ਕਾਰਗੁਜ਼ਾਰੀ ਨਾ ਸਿਰਫ਼ ਵਧੀਆ ਹੋਵੇਗੀ, ਸਗੋਂ ਉਹ ਬਹੁਤ ਘੱਟ ਸਮੇਂ ’ਚ ਹੀ ਫ਼ੁਲ ਚਾਰਜ ਹੋ ਜਾਇਆ ਕਰੇਗੀ।
ਘੱਟ ਸਮੇਂ ’ਚ ਚਾਰਜ ਹੋਵੇਗਾ ਫ਼ੋਨXiaomi ਆਪਣੇ ਫ਼ੋਨ ’ਚ 120 ਵਾਟ ਫ਼ਾਸਟ ਚਾਰਜਿੰਗ ਸਪੋਰਟ ਦੇ ਚੁੱਕੀ ਹੈ ਪਰ ਹੁਣ ਕੰਪਨੀ HyperChange Fast Charging Technology ਦੁਨੀਆ ਸਾਹਵੇਂ ਲਿਆ ਰਹੀ ਹੈ, ਜਿਸ ਨਾਲ ਸਮਾਰਟਫ਼ੋਨਜ਼ ਇੱਕ ਘੰਟੇ ਤੋਂ ਵੀ ਘੱਟ ਸਮੇਂ ’ਚ ਫ਼ੁੱਲ ਚਾਰਜ ਹੋ ਜਾਵੇਗਾ। ਇਸ ਤਕਨੀਕ ਰਾਹੀਂ ਯੂਜ਼ਰਜ਼ ਦੀਆਂ ਬੈਟਰੀ ਬਾਰੇ ਸ਼ਿਕਾਇਤਾਂ ਵੀ ਦੂਰ ਹੋ ਜਾਣਗੀਆਂ।
New Record ਹੋ ਸਕਦਾ ਨਾਮXiaomi New Record ਦੇ ਨਾਂ ਨਾਲ ਆਪਣੀ ਨਵੀਂ ਚਾਰਜਿੰਗ ਤਕਨੀਕ ਨੂੰ ਲਾਂਚ ਕਰ ਸਕਦੀ ਹੈ। ਆਸ ਹੈ ਕਿ ਕੰਪਨੀ 150 ਜਾਂ 160 ਵਾਟ ਫ਼ਾਸਟ ਚਾਰਜਿੰਗ ਟੈਕਨੋਲੋਜੀ ਤੋਂ ਜਾਣੂ ਕਰਵਾਏਗੀ। ਉਂਝ ਭਾਵੇਂ ਹਾਲੇ ਭੇਤ ਕਾਇਮ ਹੈ ਕਿ ਆਉਣ ਵਾਲੀ ਨਵੀਂ ਤਕਨੀਕ ਵਾਇਰਲੈੱਸ ਹੋਵੇਗੀ ਜਾਂ ਨਹੀਂ। ਪਿੱਛੇ ਜਿਹੇ ਖ਼ਬਰਾਂ ਆਈਆਂ ਸਨ ਕਿ ਇਸੇ ਵਰ੍ਹੇ ਕੰਪਨੀ 200W ਫ਼ਾਸਟ ਚਾਰਜਿੰਗ ਟੈਕਨੋਲੋਜੀ ਲੈ ਕੇ ਆਉਣ ਵਾਲੀ ਹੈ। ਇਹ ਤਕਨੀਕ ਵਾਇਰਡ, ਵਾਇਰਲੈੱਸ ਤੇ ਰਿਵਰਸ ਚਾਰਜਿੰਗ ਸਪਰਟ ਨਾਲ ਆਵੇਗੀ।
Mi Air Charge ਟੈਕਨੋਲੋਜੀਇਸ ਵਰ੍ਹੇ ਸ਼ਾਓਮੀ ਰਿਮੋਟ ਚਾਰਜਿੰਗ ਟੈਕਨੋਲੋਜੀ Mi Air Charge ਨੂੰ ਵੀ ਪੇਸ਼ ਕਰ ਚੁੱਕੀ ਹੈ। ਇਸ ਟੈਕਨੋਲੋਜੀ ਦੀ ਮਦ ਨਾਲ ਬਿਨਾ ਕਿਸੇ ਕੇਬਲ ਦੇ ਇੱਕੋ ਵੇਲੇ ਕਈ ਡਿਵਾਈਸਜ਼ ਨੂੰ ਵਾਇਰਲੈੱਸ ਸਿਸਟਮ ਅਧੀਨ ਚਾਰਜ ਕੀਤਾ ਜਾ ਸਕਦਾ ਹੈ।
ਇਸ ਵਿੰਚ ਯੂਜ਼ਰਜ਼ ਨੂੰ ਸਿਰਫ਼ ਚਾਰਜਰ ਸਾਹਮਣੇ ਖਲੋਣਾ ਹੁੰਦਾ ਹੈ ਤੇ ਇਹ ਡਿਵਾਈਸ ਆਪਣੇ-ਆਪ ਚਾਰਜ ਹੋਣ ਲੱਗ ਪਵੇਗਾ। ਇਸ ਚਾਰਜਿੰਗ ਟੈਕਨੋਲੋਜੀ ਵਿੱਚ ਸੈਲਫ਼-ਡਿਵੈਲਪਡ ਆਈਸੋਲੇਡ ਚਾਰਜਿੰਗ ਪਾਇਲ ਨੂੰ ਵਰਤਿਆ ਗਿਆ ਹੈ, ਜੋ ਡਿਵਾਈਸ ਨੂੰ ਚਾਰਜ ਕਰਨ ਲਈ ਹਵਾ ਵਿੱਚ ਚਾਰਜਿੰਗ ਐਨਰਜੀ ਜੈਨਰੇਟ ਕਰਦੀ ਹੈ।