ਨਵੀਂ ਦਿੱਲੀ: ਚੀਨ ਦੀ ਸਭ ਤੋਂ ਮਸ਼ਹੂਰ ਸਮਾਰਟਫੋਨ ਕੰਪਨੀਆਂ 'ਚੋਂ ਇਕ, ਸ਼ਾਓਮੀ (Xiaomi) 2021 ਦੀ ਦੂਜੀ ਤਿਮਾਹੀ' ਚ ਵਿਕਰੀ ਦੇ ਮਾਮਲੇ 'ਚ ਐਪਲ ਨੂੰ ਪਛਾੜ ਗਈ ਹੈ। ਸਾਓਮੀ ਨੇ ਸਭ ਤੋਂ ਵੱਧ ਸਮਾਰਟਫੋਨ ਵੇਚ ਕੇ ਦੂਜੇ ਨੰਬਰ ਦੀ ਪੁਜ਼ੀਸ਼ਨ ਹਾਸਲ ਕੀਤੀ ਹੈ। ਇਸ ਦੀ ਵਿਕਰੀ ਵਿਚ 83 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਕੰਪਨੀ ਕਦੇ ਵੀ ਦੂਜੇ ਨੰਬਰ 'ਤੇ ਨਹੀਂ ਆਈ ਸੀ।ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।


ਸੈਮਸੰਗ ਪਹਿਲੇ ਸਥਾਨ 'ਤੇ


ਕੈਨਾਲਿਸ ਰਿਸਰਚ (Canalys Research) ਦੀ ਰਿਪੋਰਟ ਦੇ ਅਨੁਸਾਰ, ਜ਼ਿਆਦਾਤਰ ਸਮਾਰਟਫੋਨ ਦੀ ਵਿਕਰੀ ਦੇ ਮਾਮਲੇ ਵਿੱਚ ਸੈਮਸੰਗ ਹਾਲੇ ਵੀ ਪਹਿਲੇ ਨੰਬਰ ਉੱਤੇ ਹੈ। ਇਸ ਤੋਂ ਬਾਅਦ ਐਪਲ ਦਾ ਨੰਬਰ ਆਉਂਦਾ ਸੀ ਪਰ ਹੁਣ ਸ਼ਾਓਮੀ ਨੇ ਇਸ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਾਓਮੀ ਦੀ ਮੀ 11 (Mi 11) ਸੀਰੀਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਮਾਰਕੀਟ ਵਿੱਚ ਇੰਨੇ ਪ੍ਰਤੀਸ਼ਤ ਹਿੱਸਾ


ਰਿਪੋਰਟ ਅਨੁਸਾਰ, ਇਸ ਸਾਲ ਦੀ ਦੂਜੀ ਤਿਮਾਹੀ ਵਿੱਚ, ਸੈਮਸੰਗ 19% ਦੀ ਮਾਰਕੀਟ ਹਿੱਸੇਦਾਰੀ ਨਾਲ ਵਿਸ਼ਵ ਦੀ ਪਹਿਲੀ ਨੰਬਰ ਦੀ ਕੰਪਨੀ ਬਣ ਗਈ। ਇਸ ਤੋਂ ਇਲਾਵਾ, ਸ਼ਾਓਮੀ ਨੇ 17 ਪ੍ਰਤੀਸ਼ਤ ਮਾਰਕੀਟ ਹਿੱਸੇਦਾਰੀ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੋਵਾਂ ਤੋਂ ਇਲਾਵਾ, ਐਪਲ ਦਾ ਮਾਰਕੀਟ ਸ਼ੇਅਰ 14 ਪ੍ਰਤੀਸ਼ਤ ਸੀ।


ਸ਼ਿਓਮੀ ਤੋਂ ਇਲਾਵਾ, ਚੀਨ ਦੀ ਦੂਜੀ ਕੰਪਨੀ ਓਪੋ ਅਤੇ ਵੀਵੋ ਨੇ ਮਾਰਕੀਟ ਵਿਚ 10-10 ਪ੍ਰਤੀਸ਼ਤ ਹਿੱਸਾ ਪ੍ਰਾਪਤ ਕੀਤਾ। ਇਸ ਵਿਚ ਓਪੋ ਚੌਥੇ ਨੰਬਰ 'ਤੇ ਅਤੇ ਵੀਵੋ ਪੰਜਵੇਂ ਨੰਬਰ ’ਤੇ ਸੀ।


ਇਸ ਨੂੰ ਅਮਰੀਕਾ ਤੇ ਚੀਨ ਦੀ ਵਪਾਰਕ ਜੰਗ ਵੀ ਕਿਹਾ ਜਾ ਸਕਦਾ ਹੈ; ਜਿਸ ਵਿੱਚ ਹਾਲ ਦੀ ਘੜੀ ਚੀਨ ਭਾਗ ਸ਼ਾਓਮੀ ਅੱਗੇ ਹੈ। ਅਮਰੀਕਨ ਕੰਪਨੀ ਐਪਲ ਹੁਣ ਦੂਜੇ ਨਹੀਂ, ਸਗੋਂ ਤੀਜੇ ਸਥਾਨ ਉੱਤੇ ਆ ਗਈ ਹੈ।