Bhushan Kumar Rape Case:  ਟੀ-ਸੀਰੀਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਦੇ ਖਿਲਾਫ ਰੇਪ ਦਾ ਕੇਸ ਦਰਜ ਕੀਤਾ ਗਿਆ ਹੈ। ਭੂਸ਼ਣ ਕੁਮਾਰ ਖਿਲਾਫ ਇਹ ਰੇਪ ਕੇਸ ਮੁੰਬਈ ਦੇ ਡੀਐਨ ਨਗਰ ਪੁਲਿਸ ਨੇ ਦਰਜ ਕੀਤਾ ਹੈ। ਇਲਜ਼ਾਮ ਇਹ ਹਨ ਕਿ ਭੂਸ਼ਣ ਕੁਮਾਰ ਨੇ ਟੀ-ਸੀਰੀਜ਼ ਦੇ ਪ੍ਰੋਜੈਕਟ 'ਚ ਕੰਮ ਦਿਵਾਉਣ ਦਾ ਲਾਲਚ ਦੇ ਕੇ 30 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕੀਤਾ।


ਪੀੜਤ ਨੇ ਇਹ ਵੀ ਇਲਜ਼ਾਮ ਲਾਇਆ ਕਿ ਭੂਸ਼ਣ ਕੁਮਾਰ ਨੇ ਉਸ ਦੀ ਫੋਟੋ ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਸੀ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਭੂਸ਼ਣ ਕੁਮਾਰ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਪਹਿਲਾਂ ਜਦੋਂ ਭੂਸ਼ਣ ਕੁਮਾਰ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਪਹਿਲਾਂ Meetoo ਮੁਹਿੰਮ ਜ਼ਰੀਏ ਮਾਡਲ ਮਰੀਨਾ ਕੁੰਵਰ ਨੇ ਵੀ ਭੂਸ਼ਣ ਕੁਮਾਰ 'ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਏ ਸਨ।