ਚੰਡੀਗੜ੍ਹ:  ਮਿਡ ਰੇਂਜ ਸਮਾਰਟਫ਼ੋਨ ਤੋਂ ਸ਼ੁਰੂਆਤ ਕਰ ਕੇ ਮੋਬਾਈਲ ਦੀ ਦੁਨੀਆ ਵਿੱਚ ਧਮਾਲਾਂ ਪਾਉਣ ਵਾਲੇ ਸ਼ਿਓਮੀ ਨੇ ਦੋ ਨਵੇਂ ਫੀਚਰ ਫ਼ੋਨ Xiaomi Qin1 ਤੇ Qin1s ਬਾਜ਼ਾਰ ਵਿੱਚ ਉਤਾਰੇ ਹਨ। ਚੀਨੀ ਕੰਪਨੀ ਨੇ ਯੂਪਿਨ ਕ੍ਰਾਊਡਫੰਡਿੰਗ ਪਲੇਟਫਾਰਮ ਦੀ ਮਦਦ ਨਾਲ ਨਵਾਂ ਸਮਾਰਟਫ਼ੋਨ ਲਾਂਚ ਕੀਤਾ ਹੈ ਜੋ ਬੇਸਿਕ ਟੈਲੀਫ਼ੋਨੀ ਤੇ ਮੈਸੇਜਿੰਗ ਐਪ ਨਾਲ ਲੈਸ ਹੈ।

ਦੋਵਾਂ ਸਮਾਰਟਫੋਨ ਵਿੱਚ ਏਆਈ ਸਪੋਰਟ ਤੇ ਮਸ਼ੀਨ ਲਰਨਿੰਗ ਦੀ ਸੁਵਿਧਾ ਦਿੱਤੀ ਗਈ ਹੈ। Qin1s ਵਰਸ਼ਨ 4G ਸਪੋਰਟ ਕਰਦਾ ਹੈ। ਦੋਵਾਂ ਵਰਸ਼ਨ ਦੀ ਕੀਮਤ 2 ਹਜ਼ਾਰ ਰੁਪਏ ਹੈ। ਇਹ ਲਾਂਚ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਸਮੇਂ ਭਾਰਤੀ ਬਾਜ਼ਾਰ ਵਿੱਚ 4G ਫ਼ੋਨ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਇਹ ਲਾਂਚ ਜੀਓ ਫ਼ੋਨ ਨੂੰ ਟੱਕਰ ਦੇਣ ਲਈ ਕੀਤਾ ਗਿਆ ਹੈ ਜਿਸ ਨੇ ਬਾਜ਼ਾਰ ਵਿੱਚ 27 ਫ਼ੀਸਦੀ ਹਿੱਸੇ’ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ।

ਸ਼ਿਓਮੀ Qin1 ਤੇ Qin1s ਨੂੰ 1,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਸ਼ਿਪਮੈਂਟ 15 ਸਤੰਬਰ ਤੋਂ ਸ਼ੁਰੂ ਹੋਏਗੀ। ਇਹ ਫੋਨ ਕਾਲ਼ੇ ਤੇ ਸਫੈਦ, ਦੋ ਰੰਗਾਂ ਵਿੱਚ ਉਪਲਬਧ ਹੋਏਗਾ।

ਸ਼ਿਓਮੀ Qin1 ਤੇ Qin1s 17 ਭਾਸ਼ਾਵਾਂ ਨੂੰ ਸਪੋਰਟ ਕਰਦੇ ਹਨ। ਫੋਨ ਵਿੱਚ ਮਸ਼ੀਨ ਲਰਨਿੰਗ ਬੇਲਡ ਟ੍ਰਾਂਸਲੇਸ਼ਨ ਦੀ ਸਹੂਲਤ ਦਿੱਤੀ ਗਈ ਹੈ। ਇਸ ਵਿੱਚ ਬਿਲਟ ਇਨ ਇਨਫਰਾਰੈੱਡ ਬਲਾਸਟਰ ਦੀ ਵੀ ਸੁਵਿਧਾ ਹੈ ਜੋ ਫ਼ੋਨ ਨੂੰ ਇੱਕ ਯੂਨੀਵਰਸਲ ਰਿਮੋਟ ਵਿੱਚ ਬਦਲ ਦਿੰਦਾ ਹੈ। ਇਸ ਦੀ ਮਦਦ ਨਾਲ ਟੀਵੀ, AC, ਸੈੱਟਅਪ ਬਾਕਸ ਤੇ ਹੋਰ ਘਰ ਵਿੱਚ ਵਰਤੀਆਂ ਜਾਮ ਵਾਲੀਆਂ ਡਿਵਾਈਸਿਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਫ਼ੋਨ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ USB ਟਾਈਪ C ਦੀ ਵੀ ਸਹੂਲਤ ਹੈ ਤੋ ਅਜਿਹੇ ਫੋਨਜ਼ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ।

ਸ਼ਿਓਮੀ Qin1 ਤੇ Qin1s ਦੋਵੇਂ 2.8 ਇੰਚ ਦੇ QVGA 240x320 ਪਿਕਸਲ ਤੇ ਆਈਪੀਐਸ ਡਿਸਪਲੇਅ ਨਾਲ ਲੈਸ ਹਨ। ਫ਼ੋਨ ਦੀ ਬੈਟਰੀ 1480mAh ਦੀ ਹੈ। ਇਹ ਫੋਨ ਟੀ9 ਕੀਪੈਡ ਤੇ ਡੀਪੈਡ ਨੈਵੀਗੇਸ਼ਨ ਮੈਨਿਊ ਨਾਲ ਆਉਂਦੇ ਹਨ। ਫ਼ੋਨ ਵਿੱਚ ਡੂਅਲ ਕੋਰ ਮੀਡੀਆਟੈੱਕ MT6260A SoC ਦੀ ਸਹੂਲਤ ਹੈ ਜੋ 8 MB ਰੈਮ ਤੇ 16 MB ਦੀ ਆਨਬੋਰਡ ਸਟੋਰੇਜ ਨਾਲ ਲੈਸ ਹੈ। ਇਸ ਵਿੱਚ ਬਲੂਟੁੱਥ ਦੀ ਸਹੂਲਤ ਵੀ ਦਿੱਤੀ ਗਈ ਹੈ।

ਸ਼ਿਓਮੀ Qin1s ਦੀ ਗੱਲ ਕੀਤੀ ਜਾਏ ਤਾਂ ਇਹ ਫ਼ੋਨ ਐਂਡ੍ਰੌਇਡ ਬੇਸਡ MOCOR5 ’ਤੇ ਕੰਮ ਕਰਦਾ ਹੈ ਜਿਸ ਵਿੱਚ ਡੂਅਲ ਕੋਰ ਸਨੈਪਡਰੈਗਨ SC9820E ਦੀ ਸੁਵਿਧਾ ਦਿੱਤੀ ਗਈ ਹੈ। ਫ਼ੋਨ ਵਿੱਚ 256MB ਰੈਮ ਤੇ 512MB ਦੀ ਸਟੋਰੇਜ ਦਿੱਤੀ ਗਈ ਹੈ।