ਨਵੀਂ ਦਿੱਲੀ: ਚੀਨ ਦੀ ਦਿੱਗਜ ਕੰਪਨੀ ਸ਼ਿਓਮੀ ਜਲਦੀ ਹੀ ਆਪਣੇ ਨਵੇਂ ਸਮਾਰਟਵੌਚ ਤੋਂ ਪਰਦਾ ਚੁੱਕ ਸਕਦੀ ਹੈ। ਹਾਲ ਹੀ ‘ਚ ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ ਦੇ ਇੱਕ ਅਕਾਉਂਟ ਤੋਂ ਇੱਕ ਸਮਾਰਟਵੌਚ ਦੀ ਤਸਵੀਰ ਨੂੰ ਸ਼ੇਅਰ ਕੀਤਾ ਹੈ। 5 ਨਵੰਬਰ ਨੂੰ ਸ਼ਿਓਮੀ ਵੱਲੋਂ ਲਾਂਚ ਕੀਤੀ ਜਾਣ ਵਾਲੀ ਇਹ ਸਮਾਰਟਵੌਚ ਬਿਲਕੁਲ ਐਪਲ ਦੀ ਸਮਾਰਟਵੌਚ ਦੀ ਤਰ੍ਹਾਂ ਨਜ਼ਰ ਆਉਂਦੀ ਹੈ।
ਸ਼ਿਓਮੀ ਵੱਲੋਂ ਡਿਜ਼ਾਈਨ ਕੀਤੀ ਇਸ ਸਮਾਰਟਵੌਚ ਅਤੇ ਐਪਲ ਵੌਚ ਨੂੰ ਪਹਿਲੀ ਨਜ਼ਰ ਵੇਖ ਕੋਈ ਵੀ ਧੋਖਾ ਖਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਸ਼ਿਓਮੀ ਨੇ ਐਪਲ ਵੌਚ ਦੀ ਤਰ੍ਹਾਂ ਹੀ ਇਕੋ ਜਿਹਾ ਸਕਵਾਈਰ ਅਕਾਰ ਅਤੇ ਐਪਲ ਵੌਚ ਦੀ ਤਰ੍ਹਾਂ ਇਸ ‘ਤੇ ਬਟਨ ਪਲੇਸਮੈਂਟ ਨੂੰ ਵੀ ਕਾਪੀ ਕੀਤਾ ਹੈ।
ਐਕਸਟੀਰੀਅਰ ਤੋਂ ਇਲਾਵਾ ਸ਼ਿਓਮੀ ਦੇ ਸਮਾਰਟਵੌਚ ਦੇ ਇੰਟਰਨਲ ਸਿਸਟਮ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਸ਼ਿਓਮੀ ਆਪਣੇ ਸਮਾਰਟਵੌਚ ‘ਚ ਕਵਾਲਕਾਮ ਦਾ ਸੀਪੀਯੂ ਇੰਬਿਲਟ ਕਰੇਗਾ। ਇਹ ਵੀ ਸੰਭਵ ਹੈ ਕਿ ਇਸ ‘ਚ ਸਨੈਪਡ੍ਰੈਗਨ ਵੀਅਰ 3100 ਚਿਪਸੇਟ ਲੱਗਿਆ ਹੋਵੇਗਾ।
ਸ਼ੇਅਰ ਕੀਤੀ ਤਸਵੀਰ ‘ਚ ਸਮਾਰਟਵੌਚ ਦੇ ਸਾਰੇ ਸਪੈਸਿਫੀਕੇਸ਼ਨ ਬਾਰੇ ਖੁਲਾਸਾ ਕੀਤਾ ਗਿਆ ਹੈ। ਜਿਸ ‘ਚ ਵਾਈ-ਫਾਈ, ਜੀਪੀਐਸ, ਐਨਐਫਸੀ ਅਤੇ ਈਐਸਆਈਐਮ ਸਣੇ ਸਾਰੇ ਵੱਖ-ਵੱਖ ਕਨੈਕਟੀਵਿਟੀ ਆਪਸ਼ਨ ਦਿੱਤੇ ਜਾਣਗੇ। ਇਸ ਸਮਾਰਟਵੌਚ ‘ਚ ਇੰਨਬਿਲਟ ਸਪੀਕਰ ਵੀ ਦਿੱਤੇ ਗਾੇ ਹਨ ਜਿਨ੍ਹਾਂ ਰਾਹੀਂ ਕਾਲੰਿਗ ਕੀਤੀ ਜਾ ਸਕਦੀ ਹੈ।