ਹੁਣ ਸ਼ਿਓਮੀ ਦਾ 4ਜੀ ਸਮਾਰਟਫੋਨ ਮਾਰਕੀਟ 'ਚ ਨਹੀਂ ਲੱਭੇਗਾ, ਜਾਣੋ ਕੀ ਹੈ ਕਾਰਨ
ਏਬੀਪੀ ਸਾਂਝਾ | 29 May 2020 02:13 PM (IST)
ਆਲਮੀ ਮਹਾਮਾਰੀ ਕਰਕੇ ਬਹੁਤ ਸਾਰੀਆਂ ਟੈਕਨਾਲੌਜੀ ਕੰਪਨੀਆਂ ਨੇ ਆਪਣੇ ਦਫਤਰ ਤੇ ਫੈਕਟਰੀਆਂ ਬੰਦ ਕਰ ਦਿੱਤੀਆਂ ਹਨ। ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਸੁਰੱਖਿਆ ਉਪਾਵਾਂ ਨਾਲ ਆਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ।
ਨਵੀਂ ਦਿੱਲੀ: ਚੀਨੀ ਦਿੱਗਜ ਕੰਪਨੀ ਸ਼ਿਓਮੀ (XIAOMI) 2020 ਦੇ ਅੰਤ ਤੱਕ 4 ਜੀ ਸਮਾਰਟਫੋਨ (4G phones) ਬਣਾਉਣਾ ਬੰਦ ਕਰਨ ਜਾ ਰਹੀ ਹੈ। ਕੰਪਨੀ ਸਿਰਫ 5ਜੀ ਤਕਨਾਲੋਜੀ (5G connectivity) ‘ਤੇ ਅਧਾਰਤ ਸਮਾਰਟਫੋਨ ਤਿਆਰ ਕਰੇਗੀ। ਇਹ ਮੰਨਿਆ ਜਾ ਰਿਹਾ ਹੈ ਕਿ 2022 ਤੱਕ 5ਜੀ ਨੈੱਟਵਰਕ ਭਾਰਤ ਵਿੱਚ ਦਸਤਕ ਦੇ ਦਏਗਾ। ਸ਼ੀਓਮੀ ਦੇ 4 ਜੀ ਫੋਨ 2020 ਤੋਂ ਬਾਅਦ ਨਹੀਂ ਆਉਣਗੇ: ਇਸ ਬਾਰੇ ਕੰਪਨੀ ਦੇ ਸੀਈਓ ਲੀ ਜੂਨ ਨੇ ਕਿਹਾ, “ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ 5 ਜੀ ਤਕਨਾਲੋਜੀ ਅਧਾਰਤ ਫੋਨ ਲਾਂਚ ਕਰਨ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ ਪਰ ਇਹ ਤੈਅ ਹੈ ਕਿ ਉਸ ਦੇ 5ਜੀ ਤਕਨਾਲੋਜੀ 'ਤੇ ਅਧਾਰਤ ਫੋਨ ਦੁਨੀਆ ਵਿੱਚ ਵੱਡਾ ਬਦਲਾਅ ਲਿਆਏਗਾ।” ਜਦੋਂ ਕਿ ਪਿਛਲੇ ਸਾਲ ਚੀਨ ਤੋਂ ਫੈਲਿਆ ਮਾਰੂ ਕੋਰੋਨਾਵਾਇਰਸ ਨੇ ਕਾਰੋਬਾਰ ਨੂੰ ਠੱਪ ਕਰ ਦਿੱਤਾ ਹੈ, ਉੱਥੇ ਹੀ ਤਕਨਾਲੋਜੀ ਦੇ ਖੇਤਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਕੰਪਨੀ ਦਾ ਫੋਕਸ ਸਿਰਫ 5 ਜੀ ਸਮਾਰਟਫੋਨ 'ਤੇ ਰਹੇਗਾ: ਚੀਨ ਦੀ ਅਧਿਕਾਰਤ ਸਮਾਚਾਰ ਏਜੰਸੀ ਸਿਨਹੂਆ ਨਾਲ ਗੱਲਬਾਤ ਕਰਦਿਆਂ ਸ਼ੀਓਮੀ ਦੇ ਸੀਈਓ ਲੀ ਜੂਨ ਨੇ ਕਿਹਾ ਕਿ ਕੰਪਨੀ 5 ਜੀ ਸਮਾਰਟਫੋਨ ‘ਤੇ ਵਧੇਰੇ ਧਿਆਨ ਕੇਂਦਰਿਤ ਕਰਨ ਜਾ ਰਿਹਾ ਹੈ। ਫਿਲਹਾਲ, ਕੋਰੋਨਾਵਾਇਰਸ ਨੇ ਆਪਣੀ ਯੋਜਨਾ ਨੂੰ ਰੋਕ ਦਿੱਤਾ ਹੈ ਪਰ ਕੁਝ ਯੂਰਪੀਅਨ ਅਮਰੀਕੀ ਦੇਸ਼ ਵੀ 5ਜੀ ਨੈਟਵਰਕ ਵੱਲ ਵਧੇ ਹਨ। ਹਾਲਾਂਕਿ, ਵਿਸ਼ਵ ਦੇ ਵੱਡੇ ਬਾਜ਼ਾਰਾਂ ਵਿੱਚ 5ਜੀ ਤਕਨਾਲੋਜੀ ਦੇ ਪ੍ਰਵੇਸ਼ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904