ਵਰਜੀਨੀਆ: ਅਮਰੀਕਾ ਦੇ ਵਰਜੀਨੀਆ 'ਚ ਇੱਕ ਪਰਿਵਾਰ ਨੇ ਇਮਾਨਦਾਰੀ ਦੀ ਵੱਡੀ ਮਿਸਾਲ ਦਿੱਤੀ ਹੈ। ਦਰਅਸਲ ਇਸ ਪਰਿਵਾਰ ਨੂੰ ਸੜਕ 'ਤੇ ਨਕਦੀ ਦੇ ਰੂਪ 'ਚ ਮਿਲੀ ਵੱਡੀ ਰਕਮ ਪੁਲਿਸ ਹਵਾਲੇ ਕਰ ਦਿੱਤੀ। ਪਰਿਵਾਰ ਮੁਤਾਬਕ ਇਹ ਰਕਮ ਉਨ੍ਹਾਂ ਦੀ ਨਹੀਂ ਸੀ। ਇਸ ਲਈ ਇਸ ਨੂੰ ਉਸ ਦੇ ਮਾਲਕ ਤਕ ਪਹੁੰਚਾਉਣਾ ਉਨ੍ਹਾਂ ਦਾ ਫਰਜ਼ ਸੀ।


ਵਰਜੀਨੀਆ ਦਾ ਇਹ ਪਰਿਵਾਰ ਲੌਕਡਾਊਨ ਕਾਰਨ ਪਰੇਸ਼ਾਨ ਹੋ ਗਿਆ ਸੀ। ਇਸ ਕਾਰਨ ਇਨ੍ਹਾਂ ਨੇ ਲੰਬੇ ਸਫ਼ਰ 'ਤੇ ਜਾਣ ਦਾ ਮਨ ਬਣਾਇਆ। ਦੁਪਹਿਰ ਸਮੇਂ ਡਰਾਇਵ 'ਤੇ ਨਿਕਲੇ ਪਰਿਵਾਰ ਨੂੰ ਸੜਕ 'ਤੇ ਬੈਗ ਦਿਖਾਈ ਦਿੱਤਾ। ਪਰਿਵਾਰ ਨੇ ਜਦ ਬੈਗ ਚੁੱਕ ਕੇ ਦੇਖਿਆ ਤਾਂ ਇਸ ਬੈਗ 'ਚ 10 ਲੱਖ ਡਾਲਰ ਨਕਦ ਸਨ। ਅੱਗੇ ਵਧਣ 'ਤੇ ਇਕ ਹੋਰ ਬੈਗ ਬਰਾਮਦ ਹੋਇਆ ਉਸ 'ਚ ਵੀ ਰਕਮ ਬਰਾਮਦ ਹੋਈ।


ਪਰਿਵਾਰ ਦੇ ਇੱਕ ਮੈਂਬਰ ਏਮਲੀ ਨੇ ਦੱਸਿਆ ਕਿ ਬੈਗ 'ਚ ਕੈਸ਼ ਵਾਲਟ ਲਿਖਿਆ ਸੀ ਤੇ ਨਾਲ ਹੀ ਕਿਸੇ ਥਾਂ ਦਾ ਪਤਾ ਦਿੱਤਾ ਹੋਇਆ ਸੀ। ਉਨ੍ਹਾਂ ਪੁਲਿਸ ਨੂੰ ਸੂਚਨਾ ਪਹੁੰਚਾਈ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਬੈਗ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਰਕਮ ਡਾਕ ਸੇਵਾ ਦੀ ਹੋਵੇਗੀ ਜਿਸ ਨੂੰ ਬੈਂਕ 'ਚ ਜਮ੍ਹਾ ਕਰਾਉਣ ਲਈ ਲਿਜਾਇਆ ਜਾ ਰਿਹਾ ਹੋਵੇਗਾ। ਪਰ ਸੜਕ ਦੇ ਵਿਚਾਲੇ ਏਨੀ ਵੱਡੀ ਤਦਾਦ 'ਚ ਰਕਮ ਕਿਵੇਂ ਪਹੁੰਚੀ ਇਹ ਵੱਡੀ ਗੁੰਝਲ ਬਣਿਆ ਹੋਇਆ।


ਇਹ ਵੀ ਪੜ੍ਹੋ: ਮੋਟਰਾਂ 'ਤੇ ਬਿਜਲੀ ਬਿੱਲ ਵਿਰੁੱਧ ਡਟੀਆਂ ਕਿਸਾਨ ਜਥੇਬੰਦੀਆਂ, ਕੈਪਟਨ ਨੂੰ ਕੀਤਾ ਖ਼ਬਰਦਾਰ


ਪੁਲਿਸ ਵੱਲੋਂ ਜਦ ਇਸ ਪਰਿਵਾਰ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਇਹ ਰਕਮ ਆਪਣੇ ਕੋਲ ਕਿਉਂ ਨਹੀਂ ਰੱਖੀ ਤਾਂ ਉਨ੍ਹਾਂ ਕਿਹਾ ਕਿ ਇਹ ਰਕਮ ਉਨ੍ਹਾਂ ਦੀ ਨਹੀਂ ਸੀ। ਪੁਲਿਸ ਨੇ ਪਰਿਵਾਰ ਦੀ ਇਮਾਨਦਾਰੀ ਦੀ ਤਾਰੀਫ਼ ਕੀਤੀ।


ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਚ ਮੋਦੀ ਦਾ ਅਮਰੀਕਾ ਨੂੰ ਦੋ ਟੁੱਕ ਜਵਾਬ, ਟੰਰਪ ਬੋਲੇ ਮੋਦੀ ਦਾ ਮੂਡ ਅਜੇ ਨਹੀਂ ਠੀਕ




ਇਹ ਵੀ ਪੜ੍ਹੋ: ਪਿੰਡ ਦੇ ਹੀ ਕੁਆਰੰਟੀਨ ਸੈਂਟਰ 'ਚ ਪ੍ਰੇਮੀ ਜੋੜੇ ਨੇ ਰਚਾਇਆ ਵਿਆਹ, ਸਰਪੰਚ ਨੇ ਦਿੱਤਾ ਆਸ਼ੀਰਵਾਦ

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ