Where to watch IPL for free : ਭਾਰਤ ਵਿੱਚ ਕ੍ਰਿਕਟ ਪ੍ਰੇਮੀਆਂ ਦੀ ਗਿਣਤੀ ਕਿੰਨੀ ਹੈ ,ਇਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। 31 ਮਾਰਚ ਤੋਂ ਇੰਡੀਅਨ ਪ੍ਰੀਮੀਅਰ ਲੀਗ 2023 ਦੀ ਸ਼ੁਰੂਆਤ ਹੋ ਜਾਵੇਗੀ ਅਤੇ ਕੁੱਲ 74 ਮੈਚ ਖੇਡੇ ਜਾਣਗੇ। ਆਈਪੀਐਲ ਦੇਖਣ ਲਈ ਅੱਜ-ਕੱਲ੍ਹ ਲੋਕ ਜਾਂ ਤਾਂ ਡਿਜ਼ਨੀ ਪਲੱਸ ਹੌਟਸਟਾਰ ਦਾ ਸਬਸਕ੍ਰਾਈਬ ਲੈਂਦੇ ਹਨ ਜਾਂ ਟੀਵੀ ਰਾਹੀਂ ਦੇਖਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ IPL ਨੂੰ ਮੁਫਤ ਵਿਚ ਕਿਵੇਂ ਦੇਖ ਸਕਦੇ ਹੋ।

 

ਰਿਲਾਇੰਸ ਜੀਓ ਨੇ ਹਾਲ ਹੀ ਵਿੱਚ ਪੁਸ਼ਟੀ ਕੀਤੀ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ 2023 ਦਾ ਪ੍ਰਸਾਰਣ ਜੀਓ ਸਿਨੇਮਾ ਵਿੱਚ ਕੀਤਾ ਜਾਵੇਗਾ। IPL ਦਾ ਪਹਿਲਾ ਮੈਚ 31 ਮਾਰਚ ਨੂੰ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। ਜੀਓ ਸਿਨੇਮਾ ਐਪ 'ਤੇ ਤੁਸੀਂ IPL ਦੇ ਸਾਰੇ ਮੈਚਾਂ ਨੂੰ ਦੇਖਣ ਦੇ ਨਾਲ-ਨਾਲ ਵੱਖ-ਵੱਖ ਐਂਗਲ ਤੋਂ ਮੈਚ ਦਾ ਆਨੰਦ ਲੈ ਸਕੋਗੇ। ਯਾਨੀ ਤੁਸੀਂ ਫੋਨ 'ਤੇ ਕੈਮਰੇ ਦਾ ਐਂਗਲ ਬਦਲ ਸਕੋਗੇ। ਅਜਿਹੇ ਲੋਕ ਜਿਨ੍ਹਾਂ ਕੋਲ ਜੀਓ ਫ਼ੋਨ ਹੈ, ਉਹ ਇਸ 'ਤੇ ਮੁਫ਼ਤ 'ਚ IPL ਦੇਖ ਸਕਦੇ ਹਨ ਕਿਉਂਕਿ ਜੀਓ ਸਿਨੇਮਾ ਕੰਪਨੀ ਦੁਆਰਾ ਸਪੋਰਟ ਕੀਤਾ ਜਾਂਦਾ ਹੈ।


ਇਹ ਵੀ ਪੜ੍ਹੋ : NIA ਦੇ ਨਿਸ਼ਾਨੇ 'ਤੇ ਗੈਂਗਸਟਰ ਤੇ ਅੱਤਵਾਦੀ, ਬਿਸ਼ਨੋਈ-ਲੰਡਾ ਦੇ 70 ਟਿਕਾਣਿਆਂ 'ਤੇ ਛਾਪੇਮਾਰੀ, ਖੁੱਲ੍ਹਣਗੇ ਰਾਜ਼


 

ਇਨ੍ਹਾਂ ਭਾਸ਼ਾਵਾਂ 'ਚ ਲੈ ਸਕਣਗੇ IPL ਦਾ ਆਨੰਦ  


ਜੇਕਰ ਤੁਹਾਡੇ ਕੋਲ Jio ਫੋਨ ਹੈ ਤਾਂ ਤੁਸੀਂ 12 ਵੱਖ-ਵੱਖ ਭਾਸ਼ਾਵਾਂ ਜਿਵੇਂ ਤਾਮਿਲ, ਅੰਗਰੇਜ਼ੀ, ਹਿੰਦੀ, ਤੇਲਗੂ, ਮਰਾਠੀ, ਗੁਜਰਾਤੀ, ਬੰਗਾਲੀ ਅਤੇ ਭੋਜਪੁਰੀ ਵਿੱਚ ਮੈਚ ਦਾ ਆਨੰਦ ਲੈ ਸਕੋਗੇ। ਨਾ ਸਿਰਫ ਟਿੱਪਣੀ ਦੀ ਭਾਸ਼ਾ ਬਦਲੇਗੀ, ਸਗੋਂ ਮੋਬਾਈਲ 'ਤੇ ਪ੍ਰਦਰਸ਼ਿਤ ਅੰਕੜੇ ਅਤੇ ਗ੍ਰਾਫਿਕਸ ਵੀ ਚੁਣੀ ਗਈ ਭਾਸ਼ਾ ਵਿੱਚ ਹੋਣਗੇ।

 

 

ਡਿਜ਼ਨੀ ਪਲੱਸ ਹੌਟਸਟਾਰ 'ਚ ਐਨੇ  ਰੁਪਏ ਵਿੱਚ ਦੇਖ ਸਕਦੇ ਹੋ


ਜੇਕਰ ਤੁਸੀਂ Disney Plus Hotstar ਐਪ ਵਿੱਚ IPL ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਹ ਕੰਮ ਤੁਸੀਂ 299 ਰੁਪਏ ਖਰਚ ਕੇ ਕਰ ਸਕਦੇ ਹੋ। ਤੁਸੀਂ ਮੋਬਾਈਲ ਟੀਵੀ ਜਾਂ ਲੈਪਟਾਪ 'ਤੇ ਡਿਜ਼ਨੀ ਪਲੱਸ ਹੌਟਸਟਾਰ ਚਲਾ ਸਕਦੇ ਹੋ। ਇਸ ਪੈਕ ਨੂੰ ਖਰੀਦ ਕੇ ਤੁਹਾਨੂੰ ਚਾਰ ਡਿਵਾਈਸਾਂ 'ਤੇ ਲੌਗਇਨ ਕਰਨ ਦੀ ਸਹੂਲਤ ਮਿਲਦੀ ਹੈ। ਯਾਨੀ 299 ਰੁਪਏ ਖਰਚ ਕੇ ਤੁਸੀਂ ਚਾਰ ਵੱਖ-ਵੱਖ ਡਿਵਾਈਸਾਂ 'ਚ ਡਿਜ਼ਨੀ ਪਲੱਸ ਹੌਟਸਟਾਰ ਦਾ ਆਨੰਦ ਲੈ ਸਕਦੇ ਹੋ। ਕੰਪਨੀ ਸੁਪਰ ਅਤੇ ਪ੍ਰੀਮੀਅਮ ਸਾਲਾਨਾ ਯੋਜਨਾਵਾਂ ਵੀ ਪੇਸ਼ ਕਰਦੀ ਹੈ ਜਿਸ ਵਿੱਚ ਤੁਹਾਨੂੰ ਵੱਖ-ਵੱਖ ਲਾਭ ਮਿਲਦੇ ਹਨ।