Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਬੋਰਡ ਪੰਜਾਬੀ 'ਚ ਲਾਉਣ ਤੋਂ ਅਸਮਰੱਥ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਦਾ ਬੋਰਡ ਪੰਜਾਬੀ 'ਚ ਲਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਵੱਡੇ-ਵੱਡੇ ਬ੍ਰਾਂਡ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਬੋਰਡ ਪੰਜਾਬੀ 'ਚ ਲਾ ਲਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ "ਵੱਡੇ-ਵੱਡੇ ਬ੍ਰਾਂਡ ਵਾਲਿਆਂ ਨੇ ਆਪਣੀ ਦੁਕਾਨ ਦੇ ਬੋਰਡ ਪੰਜਾਬੀ 'ਚ ਲਗਾ ਲਏ ਨੇ...ਅੱਜ ਤੋਂ ਅਸੀਂ ਇੱਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਬੋਰਡ ਪੰਜਾਬੀ 'ਚ ਲਗਾਉਣ ਤੋਂ ਅਸਮਰੱਥ ਹੈ, ਪੰਜਾਬ ਸਰਕਾਰ ਤਰਫ਼ੋਂ ਅਸੀਂ ਉਸਦਾ ਬੋਰਡ ਪੰਜਾਬੀ 'ਚ ਲਗਵਾਵਾਂਗੇ... ਆਓ ਆਪਣੀ ਮਾਂ ਬੋਲੀ ਨੂੰ ਬਣਦਾ ਸਨਮਾਨ ਦੇਈਏ..।