ਹਰ ਰੋਜ਼ ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਤੇ ਇੱਕ ਹਜ਼ਾਰ ਕਰੋੜ ਤੋਂ ਵੱਧ ਮੈਸੇਜ ਭੇਜੇ ਜਾਂਦੇ ਹਨ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜ਼ੁਕਰਬਰਗ ਨੇ ਇਹ ਵੀ ਦੱਸਿਆ ਕਿ ਹਰ ਰੋਜ਼ 250 ਕਰੋੜ ਤੋਂ ਵੱਧ ਲੋਕ ਵਟਸਐਪ ਤੇ ਹੋਰ ਫੇਸਬੁੱਕ ਐਪਸ ਦੀ ਵਰਤੋਂ ਕਰਦੇ ਹਨ।


ਸਭ ਤੋਂ ਸਸਤੀ ਔਡੀ ਲਾਂਚ, ਜਾਣੋ ਕੀ ਇਸ ਨੂੰ ਖਰੀਦਣਾ ਫਾਇਦੇ ਦਾ ਸੌਦਾ

ਇਕ ਰਿਪੋਰਟ ਅਨੁਸਾਰ ਅਕਤੂਬਰ ਤੱਕ, ਵਟਸਐਪ ਦੇ 200 ਕਰੋੜ ਐਕਟਿਵ ਯੂਜ਼ਰ ਸੀ ਅਤੇ ਜਨਵਰੀ ਵਿੱਚ, ਐਂਡਰਾਇਡ ਡਿਵਾਈਸਿਸ 'ਤੇ ਵਟਸਐਪ ਨੂੰ 500 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ। ਉਸੇ ਮਹੀਨੇ, 130 ਕਰੋੜ ਯੂਜ਼ਰਸ ਫੇਸਬੁੱਕ ਮੈਸੇਂਜਰ 'ਤੇ ਐਕਟਿਵ ਸੀ। ਇੰਨੀ ਵੱਡੀ ਗਿਣਤੀ ਵਿੱਚ ਉਪਭੋਗਤਾਵਾਂ ਦੇ ਨਾਲ, ਇਹ ਦੂਜੀ ਨਾਨ-ਗੂਗਲ ਐਪਲੀਕੇਸ਼ਨ ਬਣ ਗਈ ਹੈ।

Birthday Special: 47 ਸਾਲ ਦੀ ਹੋਈ ਐਸ਼ਵਰਿਆ ਰਾਏ, ਮਿਸ ਵਰਲਡ ਬਣਨ ਤੋਂ ਲੈ ਕੇ ਹੁਣ ਤੱਕ ਅਜਿਹਾ ਸੀ ਸਫ਼ਰਨਾਮਾ

ਇਸ ਤੋਂ ਇਲਾਵਾ ਮਾਰਕ ਜੁਕਰਬਰਗ ਨੇ ਕਿਹਾ ਕਿ ਕੰਪਨੀ ਨੇ ਮੈਸੇਂਜਰ ਅਤੇ ਇੰਸਟਾਗ੍ਰਾਮ ਨੂੰ ਨਵੇਂ ਅਪਡੇਟਸ ਨਾਲ ਇੰਟੀਗ੍ਰੇਟ ਕੀਤਾ ਹੈ, ਜਿਸ ਤੋਂ ਬਾਅਦ ਇਨ੍ਹਾਂ ਇੰਟੀਗ੍ਰੇਸ਼ਨ ਯੂਜ਼ਰਸ ਨੇ ਇਸ ਨੂੰ ਬਹੁਤ ਪਸੰਦ ਕੀਤਾ। ਸਾਨੂੰ ਯੂਜ਼ਰਸ ਦੁਆਰਾ ਸਕਾਰਾਤਮਕ ਫੀਡਬੈਕ ਮਿਲੀ ਹੈ। ਹਾਲ ਹੀ ਵਿੱਚ, ਬਹੁਤ ਸਾਰੀਆਂ ਸੋਸ਼ਲ ਮੀਡੀਆ ਐਪਸ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ।ਜਿਸ ਵਿੱਚ ਵਟਸਐਪ 'ਤੇ Mute Always ਦਾ ਆਪਸ਼ਨ ਵੀ ਸ਼ਾਮਲ ਹੈ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ