How to stop TV Spying: ਤੁਸੀਂ ਸਮਾਰਟਫ਼ੋਨ ਰਾਹੀਂ ਜਾਸੂਸੀ ਕਰਨ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਟੀਵੀ ਰਾਹੀਂ ਵੀ ਤੁਹਾਡੀ ਜਾਸੂਸੀ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਦੀ ਡਿਜੀਟਲ ਦੁਨੀਆ ਵਿੱਚ ਮੋਬਾਈਲ ਤੋਂ ਲੈ ਕੇ ਟੀਵੀ ਤੱਕ ਹਰ ਚੀਜ਼ ਸਮਾਰਟ ਹੁੰਦੀ ਜਾ ਰਹੀ ਹੈ।


ਅਸੀਂ ਮੋਬਾਈਲ ਨੂੰ ਲੈ ਕੇ ਸੁਚੇਤ ਰਹਿੰਦੇ ਹਾਂ ਪਰ ਟੀਵੀ ਨੂੰ ਲੈ ਕੇ ਇੰਨੇ ਸੁਚੇਤ ਨਹੀਂ ਰਹਿੰਦੇ ਹਾਂ। ਅੱਜ ਕੱਲ੍ਹ ਲੋਕਾਂ ਦੇ ਘਰਾਂ ਵਿੱਚ ਸਮਾਰਟ ਜਾਂ ਐਂਡਰਾਇਡ ਟੀ.ਵੀ. ਹੁੰਦੇ ਹਨ। ਪਰ ਇਸ ਵਿੱਚ ਨਾ ਤਾਂ ਕੋਈ ਇਨਕੋਗਨੀਟੋ ਮੋਡ ਹੁੰਦਾ ਹੈ, ਨਾ ਹੀ ਅਸੀਂ ਕਦੇ ਦੂਜੇ ਪ੍ਰਾਈਵੇਸੀ ਫੀਚਰਸ ‘ਤੇ ਨਜ਼ਰ ਮਾਰਦੇ ਹਾਂ।


ਸਮਾਰਟ ਟੀਵੀ ਵਿੱਚ ਹੁੰਦੇ ਮੋਬਾਈਲ ਵਰਗੇ ਫੀਚਰਸ


ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸਾਡੇ ਘਰਾਂ ਵਿੱਚ ਵੱਡੇ ਅਤੇ ਹੈਵੀ ਟੀਵੀ ਹੁੰਦੇ ਸਨ। ਸਮੇਂ ਦੇ ਨਾਲ-ਨਾਲ ਟੀਵੀ ਦੇ ਡਿਜ਼ਾਈਨ ਅਤੇ ਫੀਚਰਸ ਵਿੱਚ ਕਾਫੀ ਬਦਲਾਅ ਹੋਇਆ ਹੈ। ਇਨ੍ਹਾਂ ਵਿੱਚ ਸਭ ਤੋਂ ਵੱਡਾ ਬਦਲਾਅ ਟੀਵੀ ਦੀ ਸਮਾਰਟਨੈੱਸ ਹੈ। ਹੁਣ ਬਾਜ਼ਾਰ 'ਚ ਜ਼ਿਆਦਾਤਰ ਸਮਾਰਟ ਟੀ.ਵੀ. ਮਿਲਣਗੇ। ਇਨ੍ਹਾਂ ਸਮਾਰਟ ਟੀਵੀ ਵਿੱਚ ਮੋਬਾਈਲ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹਨ। ਤੁਸੀਂ ਉਨ੍ਹਾਂ ਨੂੰ ਇੰਟਰਨੈਟ ਨਾਲ ਕਨੈਕਟ ਕਰ ਸਕਦੇ ਹੋ। ਟੀਵੀ ਦੇਖਣ ਲਈ ਸੈੱਟ-ਟਾਪ ਦੀ ਕੋਈ ਲੋੜ ਨਹੀਂ ਹੈ, ਸਗੋਂ ਤੁਸੀਂ OTT ਐਪਸ ਨੂੰ ਡਾਊਨਲੋਡ ਕਰ ਸਕਦੇ ਹੋ।


ਇਹ ਵੀ ਪੜ੍ਹੋ: Amazon Great Freedom Festival ਲਈ ਹੋ ਜਾਓ ਤਿਆਰ, ਭਾਰੀ Discounts ਦੇ ਨਾਲ-ਨਾਲ Shopping ਦੀ ਵੀ ਹੋਵੇਗੀ ਫੁੱਲ ਆਜ਼ਾਦੀ


ਸਮਾਰਟ ਟੀਵੀ ਦਾ ਇਹ ਫੀਚਰ ਤੁਹਾਨੂੰ ਕਰ ਸਕਦਾ ਟ੍ਰੈਕ


ਡਿਜੀਟਲ ਦੁਨੀਆ ਵਿੱਚ ਟ੍ਰੈਕਿੰਗ ਤੋਂ ਬਚਣਾ ਬਹੁਤ ਮੁਸ਼ਕਲ ਹੋ ਗਿਆ ਹੈ। ਟੀਵੀ ਰਾਹੀਂ ਵੀ ਤੁਹਾਡਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਟੀਵੀ ਵਿੱਚ ਇੱਕ ਅਜਿਹਾ ਫੀਚਰ ਹੈ ਜਿਸ ਰਾਹੀਂ ਕੰਪਨੀਆਂ ਤੁਹਾਡਾ ਡੇਟਾ ਇਕੱਠਾ ਕਰਦੀਆਂ ਹਨ। ਇਸ ਫੀਚਰ ਨੂੰ ACR ਕਹਿੰਦੇ ਹਨ।


ACR ਦਾ ਅਰਥ ਹੈ ਆਟੋਮੈਟਿਕ ਕੰਟੈਂਟ ਰੈਕੋਗਨੇਸ਼ਨ (Automatic content recognition)। ਇਹ ਇੱਕ ਵਿਜ਼ੂਅਲ ਰੈਕੋਗਨੇਸ਼ਨ ਫੀਚਰ ਹੁੰਦਾ ਹੈ ਜੋ ਤੁਹਾਡੇ ਟੀਵੀ 'ਤੇ ਆਉਣ ਵਾਲੇ ਹਰ ਵਿਗਿਆਪਨ, ਟੀਵੀ ਸ਼ੋਅ ਜਾਂ ਮੂਵੀ ਦੀ ਪਛਾਣ ਕਰਦਾ ਹੈ।


ਇਨ੍ਹਾਂ ਵੇਰਵਿਆਂ ਦੀ ਕਰਦਾ ਪਛਾਣ


ਟੀਵੀ ਦਾ ਇਹ ACR ਫੀਚਰ ਤੁਹਾਡੇ ਸਟ੍ਰੀਮਿੰਗ ਬਾਕਸੇਸ, ਕੇਬਲ, OTT ਅਤੇ ਇੱਥੋਂ ਤੱਕ ਕਿ DVD ਤੱਕ ਦੇ ਵੇਰਵਿਆਂ ਦੀ ਪਛਾਣ ਕਰਦਾ ਹੈ। ਕੰਪਨੀਆਂ ਯੂਜ਼ਰਸ ਦੇ ਇਸ ਡੇਟਾ ਦੀ ਵਰਤੋਂ ਮਾਰਕੀਟਿੰਗ ਅਤੇ ਇਸ਼ਤਿਹਾਰਾਂ ਨੂੰ ਟਾਰਗੇਟ ਕਰਨ ਲਈ ਕਰਦੀਆਂ ਹਨ।


ਇਦਾਂ ਬੰਦ ਕਰੋ ਸੈਟਿੰਗ


ਤੁਹਾਨੂੰ ਵੱਖ-ਵੱਖ ਟੀਵੀ 'ਚ ਵੱਖ-ਵੱਖ ਤਰੀਕਿਆਂ ਨਾਲ ACR ਨੂੰ ਬੰਦ ਕਰਨ ਦੀ ਲੋੜ ਪੈ ਸਕਦੀ ਹੈ। ਅਸੀਂ ਤੁਹਾਨੂੰ ਇੱਕ ਆਸਾਨ ਤਰੀਕਾ ਦੱਸ ਰਹੇ ਹਾਂ। ਜੇਕਰ ਤੁਹਾਡੇ ਕੋਲ ਸੈਮਸੰਗ ਦਾ ਟੀਵੀ ਹੈ, ਤਾਂ ਤੁਹਾਨੂੰ Smart Hub menu > Settings > Support >Terms & Policy 'ਤੇ ਜਾਣਾ ਪਵੇਗਾ। ਇੱਥੇ ਤੁਹਾਨੂੰ Sync Plus ਅਤੇ Marketing ਦਾ ਵਿਕਲਪ ਮਿਲੇਗਾ ਅਤੇ ਇਸਨੂੰ ਡਿਸਏਬਲ ਕਰਨਾ ਹੋਵੇਗਾ। ਦੂਜੇ ਪਾਸੇ, ਜੇਕਰ ਤੁਸੀਂ ਇੱਕ ਨਵਾਂ ਟੀਵੀ ਲੈ ਰਹੇ ਹੋ, ਤਾਂ ਤੁਹਾਨੂੰ ਟਰਮ ਐਂਡ ਕੰਡੀਸ਼ਨ ਆਪਸ਼ਨ ਵਿੱਚ ACR ਨੂੰ ਬੰਦ ਕਰਨ ਦਾ ਵਿਕਲਪ ਮਿਲ ਜਾਵੇਗਾ।


ਇਹ ਵੀ ਪੜ੍ਹੋ: Tips to check used phone is stolen or not: ਕਿਤੇ ਤੁਹਾਡਾ ਸੈਕਿੰਡ ਹੈਂਡ ਫੋਨ ਚੋਰੀ ਦਾ ਤਾਂ ਨਹੀਂ? ਇਦਾਂ ਕਰ ਸਕਦੇ ਪਤਾ