Grandma saves 5 lakh for mecca: ਜਦੋਂ ਵੀ ਅਸੀਂ ਕਿਤੇ ਘੁੰਮਣ ਦਾ ਪਲਾਨ ਕਰਦੇ ਹਾਂ, ਤਾਂ ਅਸੀਂ ਸਭ ਤੋਂ ਪਹਿਲਾਂ ਬਜਟ ਬਾਰੇ ਸੋਚਦੇ ਹਾਂ। ਬਜਟ ਮੁਤਾਬਕ ਹੀ ਅਸੀਂ ਕਿਤੇ ਵੀ ਜਾਣ ਦਾ ਪਲਾਨ ਬਣਾਉਂਦੇ ਹਾਂ। ਤੁਹਾਡੇ ਅਤੇ ਮੇਰੇ ਵਾਂਗ ਮਲੇਸ਼ੀਆ ਦੀ ਇੱਕ ਦਾਦੀ ਨੇ ਵੀ ਪੈਸੇ ਬਚਾ ਕੇ ਤੀਰਥ ਯਾਤਰਾ 'ਤੇ ਜਾਣ ਦਾ ਮਨ ਬਣਾ ਲਿਆ ਸੀ। ਤੀਰਥ ਯਾਤਰਾ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਇੱਕ ਡੱਬੇ ਵਿੱਚ ਜਮ੍ਹਾ ਕਰਕੇ ਰੱਖੀ ਹੋਈ ਸੀ। ਉਨ੍ਹਾਂ ਨੇ ਸੋਚਿਆ ਸੀ ਕਿ ਉਹ ਆਪਣੀ ਬੱਚਤ ਦੇ ਇਸ ਪੈਸੇ ਨਾਲ ਮੱਕਾ ਦੀ ਤੀਰਥ ਯਾਤਰਾ 'ਤੇ ਜਾਵੇਗੀ। ਇਹ ਪੈਸਾ ਉਨ੍ਹਾਂ ਨੇ ਕਈ ਸਾਲਾਂ ਤੋਂ ਮੱਕਾ ਜਾਣ ਲਈ ਹੀ ਰੱਖਿਆ ਸੀ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਮੱਕਾ ਦੀ ਤੀਰਥ ਯਾਤਰਾ 'ਤੇ ਜਾਣ ਦਾ ਸੁਪਨਾ ਅਧੂਰਾ ਰਹਿ ਜਾਵੇਗਾ।


ਦਰਅਸਲ ਦਾਦੀ ਨੇ ਇੱਕ ਡੱਬੇ ਵਿੱਚ RM30,000 ਰੁਪਏ ਭਾਵ 5,42,101 ਰੁਪਏ ਨਕਦ ਰੱਖੇ ਹੋਏ ਸਨ। ਉਹ ਇਨ੍ਹਾਂ ਪੈਸਿਆਂ ਨਾਲ ਮੱਕੇ ਦੀ ਤੀਰਥ ਯਾਤਰਾ 'ਤੇ ਜਾਣ ਵਾਲੀ ਸੀ। ਇੱਕ ਦਿਨ ਜਦੋਂ ਉਨ੍ਹਾਂ ਨੇ ਪੈਸੇ ਦੇਖਣ ਲਈ ਡੱਬਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ। ਦਾਦੀ ਨੇ ਦੇਖਿਆ ਕਿ ਦੀਮਕ ਨੇ ਉਨ੍ਹਾਂ ਦੇ ਸਾਰੇ ਨੋਟ ਕੁਤਰ ਦਿੱਤੇ ਸੀ, ਜੋ ਕਿ ਉਨ੍ਹਾਂ ਨੇ ਜਮ੍ਹਾ ਕਰਕੇ ਰੱਖੇ ਸੀ।


ਦੀਮਕ ਨੇ ਨੋਟਾਂ ਦੀ ਇੰਨੀ ਮਾੜੀ ਹਾਲਤ ਕਰ ਦਿੱਤੀ ਕਿ ਇਹ ਪੈਸੇ ਕੂੜੇ ਦੇ ਢੇਰ ਵਾਂਗ ਲੱਗਣ ਲੱਗ ਪਏ। ਇਹ ਦੇਖ ਕੇ ਦਾਦੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੱਕੇ ਦੀ ਯਾਤਰਾ ਲਈ ਉਨ੍ਹਾਂ ਨੇ ਜਿਹੜਾ ਪੈਸਾ ਬਚਾਇਆ ਸੀ, ਉਹ ਹੁਣ ਕੂੜੇ ਦਾ ਢੇਰ ਬਣ ਗਿਆ ਹੈ।


ਇਹ ਵੀ ਪੜ੍ਹੋ: Karnataka High Court : ਪਵਿੱਤਰ ਕੁਰਾਨ ਕਹਿੰਦੈ ਕਿ ਪਤਨੀ, ਬੱਚਿਆਂ ਦੀ ਦੇਖਭਾਲ ਕਰਨਾ ਪਤੀ ਦਾ ਫਰਜ਼: ਹਾਈ ਕੋਰਟ


ਮੱਕਾ ਦੀ ਤੀਰਥ ਯਾਤਰਾ 'ਤੇ ਜਾਣ ਦਾ ਸੁਪਨਾ ਰਹਿ ਗਿਆ ਅਧੂਰਾ


ਇਹ ਦੁੱਖ ਭਰੀ ਕਹਾਣੀ ਕੇਲਾਂਟਨ ਦੇ ਰਹਿਣ ਵਾਲੇ ਉਨ੍ਹਾਂ ਦੇ ਪੋਤੇ ਖੈਰੁਲ ਨੇ ਫੇਸਬੁੱਕ 'ਤੇ ਦੱਸੀ। ਖੈਰੁਲ ਨੇ ਦੱਸਿਆ ਕਿ 2024 'ਚ ਦਾਦੀ ਮੱਕਾ ਦੀ ਯਾਤਰਾ 'ਤੇ ਜਾਣ ਵਾਲੀ ਸੀ। ਹਾਲਾਂਕਿ, ਦੀਮਕ ਨੇ ਉਨ੍ਹਾਂ ਦਾ ਸੁਪਨਾ ਤਬਾਹ ਕਰ ਦਿੱਤਾ ਹੈ। ਦੀਮਕ ਨੇ ਸਾਰੇ ਨੋਟ ਕੁਤਰ ਦਿੱਤੇ ਹਨ। ਖੈਰੁਲ ਨੇ ਦੱਸਿਆ ਕਿ ਕੁਝ ਅੱਧੇ ਨੋਟ ਜੋ ਕਿ ਬਹੁਤ ਚੰਗੀ ਹਾਲਤ ਵਿੱਚ ਸਨ, ਨੂੰ ਸੈਂਟਰਲ ਬੈਂਕ ਆਫ਼ ਮਲੇਸ਼ੀਆ ਨੂੰ ਭੇਜਿਆ ਗਿਆ ਸੀ, ਤਾਂ ਜੋ ਉਨ੍ਹਾਂ ਦੇ ਬਦਲੇ ਪੂਰੇ ਨੋਟ ਪ੍ਰਾਪਤ ਕੀਤੇ ਜਾ ਸਕਣ। ਹਾਲਾਂਕਿ, ਅੱਧੇ ਨੋਟ ਦੀਮਕ ਨੇ ਇੰਨੀ ਬੁਰੀ ਤਰ੍ਹਾਂ ਕੁਤਰ ਦਿੱਤੇ, ਕਿ ਉਨ੍ਹਾਂ ਨੂੰ ਬਦਲਣਾ ਮੁਸ਼ਕਲ ਹੈ।


ਲੋਕਾਂ ਨੂੰ ਘਰ ਵਿੱਚ ਪੈਸੇ ਨਾ ਰੱਖਣ ਦੀ ਅਪੀਲ


ਖੈਰੁਲ ਨੇ ਇਹ ਵੀ ਕਿਹਾ ਕਿ ਸ਼ਾਇਦ ਉਸ ਦੀ ਦਾਦੀ ਦਾ ਹਾਲੇ ਮੱਕੇ ਦੀ ਯਾਤਰਾ 'ਤੇ ਜਾਣਾ ਕਿਸਮਤ ਵਿਚ ਨਹੀਂ ਸੀ। ਇਸੇ ਕਰਕੇ ਸਾਡੇ ਨਾਲ ਇਦਾਂ ਹੋਇਆ। ਖੈਰੁਲ ਨੇ ਬਾਕੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਆਪਣੇ ਘਰਾਂ ਵਿੱਚ ਨਕਦੀ ਨਾ ਰੱਖਣ। ਕਿਉਂਕਿ ਅਜਿਹਾ ਉਨ੍ਹਾਂ ਨਾਲ ਵੀ ਹੋ ਸਕਦਾ ਹੈ।


ਇਹ ਵੀ ਪੜ੍ਹੋ: Manipur Violence: 'ਖਾਣ-ਪੀਣ ਨੂੰ ਤਰਸ ਰਹੇ ਬੱਚੇ', ਮਣੀਪੁਰ ਹਿੰਸਾ ਦੇ ਪੀੜਤਾਂ ਨੂੰ ਮਿਲ ਕੇ ਬੋਲਿਆ INDIA ਵਫ਼ਦ, ਕਿਹਾ-ਦਰਦਨਾਕ ਸਥਿਤੀ