ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਵੀਡੀਓ ਸਟ੍ਰੀਮਿੰਗ ਵੈੱਬਸਾਇਟ YouTube ਅੱਜ ਸਵੇਰੇ ਡਾਊਨ ਹੋ ਗਈ ਸੀ। ਕਰੀਬ ਇੱਕ ਘੰਟਾ ਠੱਪ ਰਹਿਣ ਮਗਰੋਂ YouTube ਮੁੜ ਤੋਂ ਕੰਮ ਕਰਨ ਲੱਗਾ। ਇਸ ਦੇ ਠੱਪ ਰਹਿਣ ਦੀ ਪੁਸ਼ਟੀ YouTube ਨੇ ਟਵਿੱਟਰ ਤੇ ਟਵੀਟ ਕਰਕੇ ਕੀਤੀ।

YouTube ਨੇ ਡਾਊਨ ਹੋਣ ਦੇ ਬਾਅਦ ਟਵਿੱਟਰ ਤੇ #YouTubeDOWN  ਟ੍ਰੈਂਡ ਕਰਨ ਲੱਗਾ ਹੈ। ਯੂਜ਼ਰਸ ਨੂੰ Youtube  ਦੇ ਐਪ ਤੇ ਡੈਸਕਟਾਪ ਦੋਨਾਂ ਵਰਜ਼ਨ ਤੇ ਦਿਕੱਤ ਆ ਰਹੀ ਸੀ।ਯੂਜ਼ਰਸ ਨਾ ਤਾਂ ਵੀਡੀਓ ਦੇਖ ਪਾ ਰਹੇ ਸੀ ਤੇ ਨਾ ਹੀ ਲੌਗਇੰਨ ਕਰ ਪਾ ਰਹੇ ਸੀ। ਡਾਊਨਡਿਟੇਕਟਰ ਨੇ ਵੀ ਯੂਟਿਊਬ ਦੇ ਡਾਊਨ ਹੋਣ ਦੀ ਪੁਸ਼ਟੀ ਕੀਤੀ।

[blurb]





[/blurb]

ਸਵੇਰੇ 8 ਵਜੇ ਕਰੀਬ 89 ਲੋਕਾਂ ਨੇ ਯੂਟਿਊਬ ਦੇ ਡਾਊਨ ਹੋਣ ਦੀ ਸ਼ਿਕਾਇਤ ਡਾਊਨਡਿਟੇਕਟਰ ਤੇ ਕੀਤੀ ਸੀ ਅਤੇ 8:33 ਵਜੇ ਤੱਕ ਸ਼ਿਕਾਇਤ ਕਰਨ ਵਾਲਿਆਂ ਦੀ ਸੰਖਿਆ 8 ਹਜ਼ਾਰ ਤੋਂ ਵੀ ਵੱਧ ਹੋ ਗਈ।90 ਫੀਸਦ ਲੋਕਾਂ ਨੇ ਵੀਜੀਓ ਨਾ ਪਲੇਅ ਹੋਣ ਦੀ ਸ਼ਿਕਾਇਤ ਕੀਤੀ ਹੈ। ਉੱਥੇ ਹੀ 2 ਫੀਸਦ ਲੋਕਾਂ ਨੇ ਲੌਗਇੰਨ ਕਰਨ ਵਿੱਚ ਦਿਕੱਤ ਦੀ ਸ਼ਿਕਾਇਤ ਕੀਤੀ।









 


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ