ਚੰਡੀਗੜ੍ਹ: Google ਦੀ ਮਾਲਕੀ ਵਾਲੇ YouTube ਉੱਤੇ ਵੀਡੀਓ ਵੇਖਣ ’ਚ ਅੱਜ ਸਵੇਰੇ ਯੂਜ਼ਰਜ਼ ਨੂੰ ਅਚਾਨਕ ਕਾਫ਼ੀ ਔਖ ਹੋਈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਯੂ-ਟਿਊਬ ਡਾਊਨ ਰਿਹਾ। ਇਨ੍ਹਾਂ ਥਾਂਵਾਂ ਦੇ ਯੂਜ਼ਰਜ਼ ਨੂੰ ਲੋਡਿੰਗ ਵਿੱਚ ਪ੍ਰੇਸ਼ਾਨੀ ਹੋਈ ਤੇ ਵੀਡੀਓ ਨਹੀਂ ਵੇਖ ਸਕੇ। ਭਾਵੇਂ ਕੁਝ ਸਮੇਂ ਬਾਅਦ ਇਹ ਸਮੱਸਿਆ ਠੀਕ ਵੀ ਹੋ ਗਈ।

ਜਿਵੇਂ ਹੀ ਯੂ-ਟਿਊਬ ਡਾਊਨ ਹੋਇਆ, ਤਿਵੇਂ ਹੀ ਟਵਿਟਰ ਉੱਤੇ ਲੋਕ ਇਸ ਦੀ ਸ਼ਿਕਾਇਤ ਕਰਨ ਲੱਗੇ। ਯੂਜ਼ਰਜ਼ ਨੇ ਕਿਹਾ ਕਿ ਉਨ੍ਹਾਂ ਦਾ ਯੂ-ਟਿਊਬ ਕੰਮ ਨਹੀਂ ਕਰ ਰਿਹਾ। ਗੂਗਲ ਟੀਵੀ ਰਾਹੀਂ ਯੂ-ਟਿਊਬ ਟੀਵੀ, ਫ਼ਿਲਮਾਂ ਤੇ ਟੀਵੀ ਸ਼ੋਅ ਖ਼ਰੀਦਣ ਵਾਲੇ ਲੋਕਾਂ ਨੂੰ ਔਕੜ ਪੇਸ਼ ਆਈ। ਬਾਅਦ ’ਚ ਯੂ-ਟਿਊਬ ਨੇ ਖ਼ੁਦ ਟਵੀਟ ਕਰ ਕੇ ਦੱਸਿਆ ਕਿ ਇਹ ਸਮੱਸਿਆ ਛੇਤੀ ਹੀ ਠੀਕ ਕਰ ਦਿੱਤੀ ਜਾਵੇਗੀ ਤੇ ਇਹ ਕਈ ਥਾਵਾਂ ਉੱਤੇ ਹੈ। ਲਗਪਗ 2.8 ਲੱਖ ਯੂਜ਼ਰਜ਼ ਨੇ ਆਪੋ-ਆਪਣੀਆਂ ਸ਼ਿਕਾਇਤਾਂ ਕੀਤੀਆਂ।

ਯੂ-ਟਿਊਬ ਦੇ ਯੂਜ਼ਰਜ਼ ਨੂੰ ਲਗਪਗ ਇੱਕ ਘੰਟਾ ਪ੍ਰੇਸ਼ਾਨੀ ਝੱਲਣੀ ਪਈ। ਬਾਅਦ ’ਚ ਯੂ–ਟਿਊਬ ਨੇ ਕਿਹਾ, ‘ਅਸੀਂ ਵਾਪਸ ਆ ਗਏ ਹਾਂ, ਰੁਕਾਵਟ ਲਈ ਸਾਨੂੰ ਬਹੁਤ ਅਫ਼ਸੋਸ ਹੈ। ਸਾਰੇ ਡਿਵਾਈਸ ਤੇ ਯੂ-ਟਿਊਬ ਸਰਵਿਸੇਜ਼ ਵਿੱਚ ਆ ਰਹੀ ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ। ਸਬਰ ਰੱਖਣ ਲਈ ਧੰਨਵਾਦ।’

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904