ਇਸ ਕੋਰੋਨਾ ਕਾਲ 'ਚ ਹੁਣ ਲੋਕ ਵਰਕ ਫਰੌਮ ਹੋਣ ਕਰ ਰਹੇ ਹਨ। ਅਜਿਹੇ 'ਚ ਲੈਪਟੌਪ/PC 'ਤੇ ਲੋਕ 8 ਤੋਂ 12 ਘੰਟੇ ਬਿਤਾ ਰਹੇ ਹਨ। ਏਨਾ ਕੰਮ ਕਰਦੇ ਸਮੇਂ ਅਕਸਰ ਦੇਖਣ 'ਚ ਆਉਂਦਾ ਹੈ ਕਿ ਮਾਊਸ ਸਭ ਤੋਂ ਜਲਦੀ ਖਰਾਬ ਹੁੰਦਾ ਹੈ ਜਾਂ ਬੈਟਰੀ ਲੋਅ ਹੋ ਜਾਂਦੀ ਹੈ ਜਾਂ ਕੰਮ ਕਰਨਾ ਬੰਦ ਕਰ ਦਿੰਦੀ ਹੈ। ਅਜਿਹੇ 'ਚ ਫਰਾਂਸ ਦੀ ਲਾਈਫ ਸਟਾਈਲ ਕੰਪਨੀ Zoook ਨੇ ਭਾਰਤ 'ਚ ਆਪਣਾ ਨਵਾਂ ਸਟਾਇਲਿਸ਼ ਗੇਮਿੰਗ ਮਾਊਸ Blade ਪੇਸ਼ ਕੀਤਾ ਹੈ। ਜੋਕਿ ਨਾ ਸਿਰਫ ਪ੍ਰੀਮੀਅਮ ਹੈ ਬਲਕਿ ਕਈ ਚੰਗੇ ਫੀਚਰਸ ਨਾਲ ਲੈਸ ਹੈ।


600mAh ਦੀ ਬੈਟਰੀ


ਇਸ ਨਵੇਂ Blade ਮਾਊਸ 'ਚ ਰੀ-ਚਾਰਜਏਬਲ 600mAh ਦੀ ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਜੋਕਿ ਇਸ ਦਾ ਪਲੱਸ ਪੁਆਇੰਟ ਹੈ। ਇਸ ਮਾਊਸ ਨੂੰ USB ਕੇਬਲ ਦੀ ਮਦਦ ਨਾਲ ਚਾਰਜ ਕੀਤਾ ਜਾ ਸਕਦਾ ਹੈ ਤੇ ਇਹ ਤੇਜੀ ਨਾਲ ਚਾਰਜ ਹੁੰਦਾ ਹੈ। ਇਸ ਤੋਂ ਇਲਾਵਾ ਇਸ ਮਾਊਸ 'ਚ ਮਲਟੀ ਸਟੇਜ ਐਨਰਜੀ ਸੇਵਿੰਗ ਮੋਡ ਹੈ। ਇਸ ਤੋਂ ਇਲਾਵਾ ਇਸ 'ਚ ਆਟੋ ਸਲੀਪਿੰਗ ਮੋਡ ਵੀ ਹੈ ਯਾਨੀ ਜੇਕਰ 10 ਮਿੰਟ ਤਕ ਇਸ ਮਾਊਸ ਦਾ ਇਸਤੇਮਾਲ ਨਹੀਂ ਹੋਵੇਗਾ ਤਾਂ ਇਹ ਆਪਣੇ ਆਪ ਸਲੀਪਿੰਗ ਮੋਡ 'ਚ ਚਲਾ ਜਾਵੇਗਾ।


ਵਾਇਰਲੈਸ ਟੈਕਨਾਲੋਜੀ ਨਾਲ ਲੈਸ


ਇਹ ਗੇਮਿੰਗ ਮਾਊਸ 2.4G ਵਾਇਰਲੈਸ ਟੈਕਨਾਲੋਜੀ ਨਾਲ ਲੈਸ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਵਰਤਣ ਨਾਲ ਕਿਸੇ ਡਰਾਇਵਰ ਦੀ ਲੋੜ ਨਹੀਂ ਹੈ। ਇਸ 'ਚ ਤਿੰਨ ਸਪੀਡ 800/1200/1600 ਹੈ। ਇਸ ਨੂੰ ਵਿੰਡੋਜ 7/8/10/XP, Vista 7/8, Mac ਤੇ Linux 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਦੇ ਇਸ ਮਾਊਸ ਦੀ ਕੀਮਤ 999 ਰੁਪਏ ਹੈ। ਇਸ ਦੀ ਵਿਕਰੀ ਆਨਲਾਈਨ ਤੇ ਆਫਲਾਇਨ ਸਟੋਰ 'ਤੇ ਵੀ ਹੋਵੇਗੀ।


ਸਟਾਇਲਿਸ਼ ਡਿਜ਼ਾਇਨ


ਇਸ ਮਾਊਸ ਦਾ ਡਿਜ਼ਾਇਨ ਬੇਹੱਦ ਸਟਾਇਲਿਸ਼ ਹੈ। ਵੈਸੇ ਇਹ ਮਾਊਸ ਦਿਖਣ 'ਚ ਐਪਲ ਮਾਊਸ ਦੀ ਤਰ੍ਹਾਂ ਹੀ ਨਜ਼ਰ ਆਉਂਦਾ ਹੈ। ਇਸ ਨਵੇਂ Blade ਮਾਊਸ 'ਚ ਰਬੜ ਸਕ੍ਰੀਨ  ਵੀਲ ਹੈ। ਜਿਸ ਨੂੰ ਲੈਕੇ ਸਕਿਨ ਫਰੈਂਡਲੀ ਦਾ ਵੀ ਦਾਅਵਾ ਕੰਪਨੀ ਵੱਲੋਂ ਕੀਤਾ ਗਿਆ ਹੈ।


ਵਾਰ-ਵਾਰ ਬੈਟਰੀ ਬਦਲਣ ਦੀ ਨਹੀਂ ਲੋੜ


ZOOOK Blade ਗੇਮਿੰਗ ਮਾਊਸ 'ਚ ਕਾਫੀ ਚੰਗੀ ਕੁਆਲਿਟੀ ਦਾ ਧਿਆਨ ਰੱਖਿਆ ਹੈ। ਇਸ ਦੀ ਬੌਡੀ  ਏਬੀਐਸ ਪਲਾਸਟਿਕ ਦੀ ਹੈ ਤੇ ਇਸ ਦਾ ਕਾਲਰ ਲੈਦਰ ਦਾ ਹੈ। ਇਸ 'ਚ LED ਬੈਕਲਾਈਟ ਦਿੱਤੀ ਗਈ ਹੈ ਜੋਕਿ ਵੱਖ-ਵੱਖ ਸੱਤ ਰੰਗਾਂ 'ਚ ਉਪਲਬਧ ਹੈ। ਤੁਸੀਂ ਮਾਊਸ ਵਰਤਦੇ ਸਮੇਂ LED ਲਾਈਟ ਬੰਦ ਵੀ ਕਰ ਸਕਦੇ ਹੋ। ਗੇਮਨਿੰਗ ਦੇ ਸਮੇਂ ਧਿਆਨ ਨਾ ਭਟਕੇ ਇਸ ਲਈ ਇਸ ਦੀ ਲਾਈਟ ਬੰਦ ਕਰਨ ਦੀ ਵੀ ਸੁਵਿਧਾ ਹੈ। ਇਸ ਮਾਊਸ 'ਚ ਤਹਾਨੂੰ ਵਾਰ-ਵਾਰ ਬੈਟਰੀ ਬਦਲਣ ਦੀ ਲੋੜ ਨਹੀਂ ਪਵੇਗੀ। ਇਹ ਇਨ ਬਿਲਟ ਬੈਟਰੀ ਦੇ ਨਾਲ ਆਉਂਦਾ ਹੈ, ਇਸ 'ਚ ਦਿੱਤੀ ਗਈ ਲਾਈਟ ਨੂੰ ਤੁਸੀਂ ਆਪਣੇ ਹਿਸਾਬ ਨਾਲ ਆਫ ਤੇ ਔਨ ਕਰ ਸਕਦੇ ਹੋ।


ਇਨ੍ਹਾਂ ਨਾਲ ਮੁਕਾਬਲਾ


ZOOOK Blade ਗੇਮਿੰਗ ਮਾਊਸ ਦਾ ਸਿੱਧਾ ਮੁਕਾਬਲਾ ਡੈਲ, ਲੇਨੋਵੋ, ਲੌਜਿਸਟਿਕ, ਜੇਬ੍ਰੋਨਿਕਸ ਤੇ HP ਜਿਹੇ ਬ੍ਰਾਂਡਸ ਨਾਲ ਹੋਵੇਗਾ। 600mAh ਦੇ ਲੀਥੀਅਮ ਆਇਨ ਬੈਟਰੀ ਦੇ ਦਮ ਤੇ ਜੂਕ ਦਾ ਇਕ ਮਾਊਸ ਕਾਫੀ ਗਾਹਕਾਂ ਦੀ ਪਸੰਦ ਬਣ ਸਕਦਾ ਹੈ। ਕਿਉਂਕਿ ਇਸ ਤਰ੍ਹਾਂ ਦਾ ਫੀਚਰ ਜਲਦੀ ਦੇਖਣ ਨੂੰ ਨਹੀਂ ਮਿਲਦਾ।