ਲੁਧਿਆਣਾ: ਪੰਜਾਬ 'ਚ ਲਗਾਤਾਰ ਕੋਰੋਨਾ ਦੇ ਕੇਸ ਵੱਧ ਰਹੇ ਹਨ। ਜਿਸ ਦੇ ਨਾਲ ਹੀ ਸੂਬੇ 'ਚ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਦਰਮਿਆਨ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕਰਫਿਊ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਜਿਸ ਦੇ ਤਹਿਤ ਹੁਣ ਸਾਰੀਆ ਦੁਕਾਨਾਂ, ਨਿੱਜੀ ਦਫਤਰ ਅਤੇ ਸੰਸਥਾਨ ਸਵੇਰੇ 5 ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹ ਸਕਣਗੇ। ਦੁਪਹਿਰ 12 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫ਼ਿਊ ਰਿਹਾ ਕਰੇਗਾ। ਦੁੱਧ ਦੀ ਸਪਲਾਈ ਨੂੰ ਲੈ ਕੇ ਵੀ ਸਮਾਂ ਨਿਸ਼ਚਿਤ ਕੀਤਾ ਗਿਆ ਹੈ। 

 

- ਦੁੱਧ, ਬਰੈੱਡ, ਸਬਜ਼ੀ, ਕਰਿਆਨਾ, ਫਲ, ਮੀਟ ਅਤੇ ਪੋਲਟਰੀ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰ 5 ਤੋਂ ਦੁਪਹਿਰ 12 ਵਜੇ ਤੱਕ ਤੇ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ (ਸਾਰੇ ਦਿਨ)

 

- ਮੈਡੀਕਲ ਸਟੋਰ ਅਤੇ ਡੀਜ਼ਲ ਪੈਟਰੋਲ ਪੰਪ;- 24*7 (ਸਾਰੇ ਦਿਨ)

 

-ਜਿੰਮ, ਸੈਲੂਨ, ਸਿਨੇਮਾਹਾਲ, ਮਨੋਰੰਜਨ ਪਾਰਕ, ਬਾਰ ਅਤੇ ਹੋਰ ਜਿਨ੍ਹਾਂ ਬਾਰੇ ਪੰਜਾਬ ਸਰਕਾਰ ਨੇ ਪਹਿਲਾਂ ਪਾਬੰਦੀ ਲਗਾਈ ਹੈ। ਇਹ ਬਿਲਕੁੱਲ ਬੰਦ ਰਹਿਣਗੇ। 

 


 

ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਇਕੱਲੇ ਸ਼ੁੱਕਰਵਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੱਲ੍ਹ ਪੰਜਾਬ 'ਚ ਕੋਰੋਨਾਵਾਇਰਸ ਦੇ 8367 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ 'ਚ ਇੱਕ ਦਿਨ 'ਚ ਕੋਰੋਨਾ ਨਾਲ 165 ਲੋਕਾਂ ਦੀ ਮੌਤ ਹੋਈ ਹੈ।

 

ਇਨ੍ਹਾਂ ਨਵੇਂ ਕੇਸਾਂ ਨਾਲ ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ  4,24,647 ਹੋ ਗਈ ਹੈ। ਜਿਨ੍ਹਾਂ 'ਚੋਂ 3,44,779 ਲੋਕ ਡਿਸਚਾਰਜ ਹੋ ਚੁਕੇ ਹਨ। ਸੂਬੇ 'ਚ ਮੌਜੂਦਾ ਸਮੇਂ 69,724 ਐਕਟਿਵ ਕੇਸ ਹਨ। 

 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904