Viral News: ਕੁਦਰਤ ਦੀਆਂ ਖੇਡਾਂ ਸੱਚਮੁੱਚ ਵਿਲੱਖਣ ਹਨ। ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਹੀ ਵਿਅਕਤੀ ਦੰਗ ਰਹਿ ਜਾਂਦਾ ਹੈ। ਅਜਿਹੇ 'ਚ ਸਾਨੂੰ ਇਹ ਮੰਨਣਾ ਹੋਵੇਗਾ ਕਿ ਦੁਨੀਆ 'ਚ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਇੰਨਾ ਹੀ ਨਹੀਂ, ਗਰਭ ਅਵਸਥਾ ਅਤੇ ਬੱਚਿਆਂ ਦੇ ਜਨਮ ਨੂੰ ਰੱਬ ਦੀ ਇੱਛਾ ਨਾਲ ਜੋੜਿਆ ਜਾਂਦਾ ਹੈ। ਕੁਝ ਮਾਮਲੇ ਇਹ ਵੀ ਸਾਬਤ ਕਰਦੇ ਹਨ ਕਿ ਅੱਜ ਵੀ ਸਭ ਕੁਝ ਮਨੁੱਖ ਦੇ ਹੱਥ ਵਿੱਚ ਨਹੀਂ ਹੈ।


ਅਜਿਹਾ ਹੀ ਇੱਕ ਮਾਮਲਾ ਅਲਜੀਰੀਆ ਤੋਂ ਸਾਹਮਣੇ ਆਇਆ ਹੈ। ਡੇਲੀ ਸਟਾਰ ਦੀ ਰਿਪੋਰਟ ਅਨੁਸਾਰ ਇੱਥੇ ਡਾਕਟਰਾਂ ਕੋਲ ਇੱਕ ਅਜੀਬ ਮਾਮਲਾ ਆਇਆ, ਜਿਸ ਵਿੱਚ ਇੱਕ ਬਜ਼ੁਰਗ ਔਰਤ ਦੇ ਪੇਟ ਵਿੱਚ ਦਰਦ ਹੋ ਰਿਹਾ ਸੀ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੀ ਸਮੱਸਿਆ ਕੀ ਹੈ। ਉਸ ਨੂੰ ਖੁਦ ਇਸ ਬਾਰੇ ਕਦੇ ਪਤਾ ਨਹੀਂ ਲੱਗਾ। ਜਦੋਂ ਉਹ ਆਪਣੀ ਸਮੱਸਿਆ ਲੈ ਕੇ ਹਸਪਤਾਲ ਪਹੁੰਚੀ ਤਾਂ ਉਸ ਨੇ ਜੋ ਦ੍ਰਿਸ਼ ਦੇਖਿਆ, ਉਹ ਖੁਦ ਔਰਤ ਦੀ ਕਲਪਨਾ ਤੋਂ ਵੀ ਪਰੇ ਸੀ।


ਅਲ ਅਰਬੀਆ ਦੀ ਰਿਪੋਰਟ ਮੁਤਾਬਕ ਇਹ ਘਟਨਾ ਸਾਲ 2016 ਦੀ ਹੈ, ਜਿੱਥੇ ਇੱਕ ਔਰਤ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚੀ ਸੀ। ਔਰਤ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਉਸ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ। ਉਸ ਦੇ ਪੇਟ ਦੇ ਹੇਠਲੇ ਹਿੱਸੇ 'ਚ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਉਹ ਹੈਲਥ ਕਲੀਨਿਕ ਪਹੁੰਚੀ। ਇੱਥੇ ਅਲਟਰਾਸਾਊਂਡ ਤੋਂ ਪਤਾ ਲੱਗਾ ਕਿ ਉਸ ਦੇ ਪੇਟ ਦੇ ਅੰਦਰ ਇੱਕ ਬੱਚਾ ਸੀ, ਜਿਸ ਨੂੰ ਉਸ ਨੇ 35 ਸਾਲ ਪਹਿਲਾਂ ਕੰਸੀਵ ਕੀਤਾ ਸੀ। ਹੋਇਆ ਇਹ ਕਿ 7 ਮਹੀਨੇ ਬਾਅਦ ਬੱਚਾ ਕੁਦਰਤੀ ਤੌਰ 'ਤੇ ਵਿਕਸਿਤ ਨਹੀਂ ਹੋ ਸਕਿਆ ਪਰ ਪੇਟ ਦੇ ਅੰਦਰ ਹੀ ਰਹਿ ਗਿਆ। ਉਸ ਸਮੇਂ ਬੱਚੇ ਦਾ ਭਾਰ 2 ਕਿਲੋ ਸੀ ਅਤੇ ਇਹ ਹੌਲੀ-ਹੌਲੀ ਕੈਲਸੀਫਾਈਡ ਹੋ ਕੇ ਪੱਥਰ ਬਣ ਗਿਆ।


ਇਹ ਵੀ ਪੜ੍ਹੋ: Viral Video: ਮਿਆਮੀ ਦੀਆਂ ਸੜਕਾਂ 'ਤੇ ਘੁੰਮਦਾ ਨਜ਼ਰ ਆਇਆ 10 ਫੁੱਟ ਦਾ ਏਲੀਅਨ, ਦੇਖਦੇ ਹੀ ਮਚੀ ਭਗਦੜ, ਵੀਡੀਓ ਵਾਇਰਲ


ਡਾਕਟਰਾਂ ਨੇ ਦੱਸਿਆ ਕਿ ਇਸ ਮੈਡੀਕਲ ਹਾਲਤ ਨੂੰ ਲਿਥੋਪੇਡਿਅਨ ਕਿਹਾ ਜਾਂਦਾ ਹੈ, ਜੋ ਕਿ ਬਹੁਤ ਘੱਟ ਹੁੰਦਾ ਹੈ। ਦੁਨੀਆ ਭਰ ਦੇ ਮੈਡੀਕਲ ਇਤਿਹਾਸ ਵਿੱਚ ਅਜਿਹੀਆਂ ਸਿਰਫ਼ 300 ਘਟਨਾਵਾਂ ਹੀ ਦੇਖਣ ਨੂੰ ਮਿਲੀਆਂ ਹਨ। ਡਾ. ਕਿਮ ਗਾਰਸੀ ਦੇ ਅਨੁਸਾਰ, ਬੱਚੇ ਦੇ ਕੈਲਸੀਫਾਈਡ ਹੋਣ ਕਾਰਨ ਮਾਂ ਸੰਕਰਮਣ ਤੋਂ ਸੁਰੱਖਿਅਤ ਰਹਿੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗਰਭ ਵਿੱਚ ਪੱਥਰੀ ਬਣ ਚੁੱਕੇ ਬੱਚੇ ਕਾਰਨ ਔਰਤ ਨੂੰ ਇਨ੍ਹਾਂ ਦਿਨਾਂ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਨਾ ਹੀ ਉਸ ਦਾ ਪੇਟ ਫੁੱਲਿਆ ਹੋਇਆ ਨਜ਼ਰ ਆਇਆ।


ਇਹ ਵੀ ਪੜ੍ਹੋ: Petrol Diesel Price: ਅੱਜ ਸਭ ਤੋਂ ਸਸਤਾ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ, ਪੰਜਾਬ 'ਚ ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ