ਸਾਡੀ ਧਰਤੀ ਹਰ ਰੋਜ਼ ਕਈ ਸਾਰੇ Asteroids ਦਾ ਸਾਹਮਣਾ ਕਰਦੀ ਹੈ। ਜਦੋਂ ਵੀ ਕੋਈ ਗ੍ਰਹਿ ਧਰਤੀ ਦੇ ਨੇੜੇ ਤੋਂ ਲੰਘਦਾ ਹੈ, ਪੁਲਾੜ ਏਜੰਸੀਆਂ ਉਸ 'ਤੇ ਨਜ਼ਰ ਰੱਖਦੀਆਂ ਹਨ। ਜੇ ਗ੍ਰਹਿ ਦੀ ਦਿਸ਼ਾ ਧਰਤੀ ਵੱਲ ਹੈ ਤੇ ਇਹ ਸਾਡੇ ਗ੍ਰਹਿ ਨਾਲ ਟਕਰਾਉਂਦਾ ਹੈ, ਤਾਂ ਇਹ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਇਸ ਕਾਰਨ ਅਗਲੇ 2 ਦਿਨ ਅਹਿਮ ਹੋਣ ਵਾਲੇ ਹਨ। ਕੱਲ੍ਹ ਅਤੇ ਅੱਜ 5 ਗ੍ਰਹਿ ਸਾਡੀ ਧਰਤੀ ਦੇ ਨੇੜਿਓਂ ਲੰਘਣਗੇ। ਇਹਨਾਂ ਵਿੱਚੋਂ ਕੁਝ ਚਟਾਨਾਂ ਬਹੁਤ ਵੱਡੀਆਂ ਹਨ। ਆਓ ਜਾਣਦੇ ਹਾਂ ਕਿ ਇਹ ਸਾਡੇ ਗ੍ਰਹਿ ਲਈ ਕਿੰਨੇ ਖਤਰਨਾਕ ਹੋ ਸਕਦੇ ਹਨ।
ਅੱਜ ਧਰਤੀ ਦੇ ਨੇੜੇ ਆਉਣ ਵਾਲਾ ਦੂਜਾ Asteroid (2018 NW) ਹੈ। ਇਸ ਦਾ ਆਕਾਰ 31 ਫੁੱਟ ਹੈ, ਜੋ ਕਿ ਬੱਸ ਜਿੰਨਾ ਵੱਡਾ ਹੋ ਸਕਦਾ ਹੈ। ਇਹ ਅਪੋਲੋ ਸਮੂਹ ਦੇ Asteroids ਨਾਲ ਸਬੰਧਿਤ ਹੈ ਅਤੇ ਜਦੋਂ ਇਹ ਧਰਤੀ ਦੇ ਸਭ ਤੋਂ ਨੇੜੇ ਆਵੇਗਾ ਤਾਂ ਦੋਵਾਂ ਵਿਚਕਾਰ ਦੂਰੀ 69 ਲੱਖ 10 ਹਜ਼ਾਰ ਕਿਲੋਮੀਟਰ ਹੋਵੇਗੀ। ਇਨ੍ਹਾਂ ਤੋਂ ਇਲਾਵਾ ਕੱਲ ਭਾਵ ਕਿ 11 ਜੁਲਾਈ ਨੂੰ 3 Asteroid ਧਰਤੀ ਦੇ ਨੇੜੇ ਆਉਣਗੇ। ਇਨ੍ਹਾਂ ਤਿੰਨਾਂ ਦਾ ਆਕਾਰ ਇਕ ਹਵਾਈ ਜਹਾਜ਼ ਜਿੰਨਾ ਹੈ ਅਤੇ ਇਨ੍ਹਾਂ ਦੀ ਖੋਜ ਇਸ ਸਾਲ ਹੋਈ ਹੈ।
Asteroids (2023 MD2) ਅਤੇ (2023 MQ1) ਦਾ ਆਕਾਰ 150 ਫੁੱਟ ਹੋ ਸਕਦਾ ਹੈ, ਜਦੋਂ ਕਿ (2023 NE) ਦਾ ਆਕਾਰ 130 ਫੁੱਟ ਹੋ ਸਕਦਾ ਹੈ। ਇਨ੍ਹਾਂ 'ਚੋਂ 2023 ਐੱਮਡੀ 2 (2023 MD 2) ਗ੍ਰਹਿ 13 ਲੱਖ 30 ਹਜ਼ਾਰ ਕਿਲੋਮੀਟਰ ਦੀ ਦੂਰੀ ਤੋਂ ਧਰਤੀ ਨੂੰ ਪਾਰ ਕਰੇਗਾ, ਜਦਕਿ ਬਾਕੀ ਦੋ ਐਸਟੇਰੌਇਡ ਲਗਭਗ 26 ਲੱਖ ਕਿਲੋਮੀਟਰ ਦੀ ਦੂਰੀ ਤੋਂ ਧਰਤੀ ਦੇ ਨੇੜਿਓਂ ਲੰਘਣਗੇ। ਨਾਸਾ ਨੇ ਇਨ੍ਹਾਂ ਗ੍ਰਹਿਆਂ ਨੂੰ ਧਰਤੀ ਲਈ ਸੰਭਾਵਿਤ ਤੌਰ 'ਤੇ ਖਤਰਨਾਕ ਮੰਨਿਆ ਹੈ। ਹਾਲਾਂਕਿ ਉਨ੍ਹਾਂ ਦੇ ਸਾਡੇ ਗ੍ਰਹਿ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ