Viral News: ਦੁਨੀਆ ਭਰ 'ਚ ਕਈ ਅਜਿਹੇ ਲੋਕ ਹਨ ਜੋ ਆਪਣੇ ਅਨੋਖੇ ਕਾਰਨਾਮੇ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਥਾਈਲੈਂਡ ਦਾ ਇੱਕ ਅਜਿਹਾ ਹੀ ਅਨੋਖਾ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਬਾਰੇ ਜਾਣ ਕੇ ਤੁਹਾਡਾ ਦਿਮਾਗ਼ ਦੰਗ ਰਹਿ ਜਾਵੇਗਾ। ਤੁਸੀਂ ਹੈਰਾਨ ਰਹਿ ਜਾਓਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ। 


ਦਰਅਸਲ, ਥਾਈਲੈਂਡ ਦੇ ਨਾਕੋਨ ਨਾਯੋਕ ਸੂਬੇ ਦੇ ਰਹਿਣ ਵਾਲੇ ਤੰਬਨ ਪ੍ਰਸਾਰਟ (Tambon Prasert) ਨਾਂ ਦੇ ਵਿਅਕਤੀ ਨੇ ਕੁੱਲ 120 ਵਿਆਹ ਕੀਤੇ ਹਨ। ਇਸ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਸ ਨੇ ਆਪਣੇ ਤੋਂ 27 ਸਾਲ ਛੋਟੀ ਫੋਨ ਨਾਂ ਦੀ ਲੜਕੀ ਨਾਲ ਵਿਆਹ ਕਰਵਾ ਲਿਆ। ਪੇਸ਼ੇ ਤੋਂ ਬਿਲਡਰ ਤੰਬਨ ਨੇ ਜਿੱਥੇ ਵੀ ਘਰ ਬਣਾਉਣਾ ਸ਼ੁਰੂ ਕੀਤਾ, ਉਸੇ ਸ਼ਹਿਰ ਦੀ ਇੱਕ ਲੜਕੀ ਨੂੰ ਆਪਣੀ ਪਤਨੀ ਬਣਾ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਤੰਬਨ ਦੀਆਂ ਸਾਰੀਆਂ ਪਤਨੀਆਂ ਨੂੰ ਉਸ ਦੇ ਵਿਆਹ ਬਾਰੇ ਪਤਾ ਸੀ ਪਰ ਉਨ੍ਹਾਂ ਨੂੰ ਕੋਈ ਫਰਕ ਨਹੀਂ ਸੀ ਪਿਆ।



ਜਦੋਂ ਵੀ ਤੰਬਨ ਕਿਸੇ ਕੁੜੀ ਦੇ ਵਿਆਹ ਲਈ ਜਾਂਦਾ ਤਾਂ ਸਭ ਤੋਂ ਪਹਿਲਾਂ ਉਸ ਦੇ ਮਾਪਿਆਂ ਨਾਲ ਗੱਲ ਕਰਦਾ। ਇਸ ਤੋਂ ਬਾਅਦ ਇਹ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਹੁੰਦਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਤੰਬਨ ਨੇ ਆਪਣਾ 120ਵਾਂ ਵਿਆਹ ਆਪਣੇ ਤੋਂ 27 ਸਾਲ ਛੋਟੀ ਫੋਨ ਨਾਂ ਦੀ ਔਰਤ ਨਾਲ ਕੀਤਾ। ਤੰਬਨ ਨੇ ਇਹ ਸਾਰੇ ਵਿਆਹ ਗੈਰ-ਕਾਨੂੰਨੀ ਤਰੀਕੇ ਨਾਲ ਕੀਤੇ ਕਿਉਂਕਿ ਥਾਈਲੈਂਡ ਵਿੱਚ ਬਹੁ-ਵਿਆਹ ਯਾਨੀ ਇੱਕ ਤੋਂ ਵੱਧ ਵਿਆਹ ਗੈਰ-ਕਾਨੂੰਨੀ ਹਨ। 


ਤੰਬਨ ਪ੍ਰਸਾਰਟ ਨਾਂ ਦਾ ਇਹ ਵਿਅਕਤੀ ਥਾਈਲੈਂਡ ਦੇ ਨਾਕੋਨ ਨਾਯੋਕ ਸੂਬੇ ਦੇ ਫਰੋਮਨੀ ਜ਼ਿਲ੍ਹੇ ਦਾ ਮੁਖੀ ਵੀ ਰਹਿ ਚੁੱਕਾ ਹੈ, ਜੋ ਰਾਜਧਾਨੀ ਬੈਂਕਾਕ ਤੋਂ ਕਰੀਬ 90 ਕਿਲੋਮੀਟਰ ਦੂਰ ਹੈ। ਜਦੋਂ ਉਸ ਦੇ ਵਿਆਹ ਦੀਆਂ ਖ਼ਬਰਾਂ ਸਥਾਨਕ ਮੀਡੀਆ ਵਿੱਚ ਆਉਣੀਆਂ ਸ਼ੁਰੂ ਹੋਈਆਂ ਤਾਂ ਇਸ ਵਿਅਕਤੀ ਨੂੰ ਮੰਨਣਾ ਪਿਆ ਕਿ ਉਸ ਨੇ 100 ਤੋਂ ਵੱਧ ਵਿਆਹ ਗੈਰ-ਕਾਨੂੰਨੀ ਢੰਗ ਨਾਲ ਕੀਤੇ ਹਨ। ਹਾਲਾਂਕਿ ਜਦੋਂ ਇਸ ਵਾਇਰਲ ਖਬਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਘਟਨਾ ਸਾਲ 2017 ਦੀ ਹੈ।



ਇਸ ਸਥਿਤੀ ਵਿੱਚ, ਤੰਬਨ ਦੀ ਉਮਰ ਇਸ ਸਮੇਂ 65 ਸਾਲ ਹੈ। ਹਾਲਾਂਕਿ ਇੰਟਰਨੈੱਟ 'ਤੇ ਇਸ ਵਿਅਕਤੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਪਰ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਇਹ ਖਬਰ ਜਨਤਕ ਹੋਈ ਤਾਂ ਬਿਲਡਰ ਨੇ ਖੁਦ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਸੱਚਾਈ ਦਾ ਖੁਲਾਸਾ ਕੀਤਾ। ਤੰਬਨ ਨੇ ਮੀਡੀਆ ਨੂੰ ਕਿਹਾ, 'ਹਾਂ, ਮੇਰੀਆਂ 120 ਪਤਨੀਆਂ ਤੇ 28 ਪੁੱਤਰ-ਧੀਆਂ ਹਨ। ਜਦੋਂ ਮੈਂ 17 ਸਾਲਾਂ ਦਾ ਸੀ, ਮੈਂ ਪਹਿਲੀ ਵਾਰ ਮੇਰੇ ਤੋਂ 2 ਸਾਲ ਛੋਟੀ ਔਰਤ ਨਾਲ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਸਾਡੇ ਦੋਵਾਂ ਦੇ 3 ਬੱਚੇ ਹੋਏ ਪਰ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਕਈ ਔਰਤਾਂ ਆਈਆਂ। ਜਿੱਥੇ ਵੀ ਮੈਂ ਆਪਣਾ ਉਸਾਰੀ ਦਾ ਕੰਮ ਸ਼ੁਰੂ ਕੀਤਾ, ਉੱਥੇ ਕੰਮ ਦੇ ਸਿਲਸਿਲੇ ਵਿੱਚ ਮੈਨੂੰ ਮੇਰੇ ਤੋਂ ਛੋਟੀਆਂ ਕਈ ਕੁੜੀਆਂ ਮਿਲ ਜਾਂਦੀਆਂ ਸਨ। ਅਜਿਹੀ ਸਥਿਤੀ ਵਿੱਚ, ਮੈਂ ਕਿਸੇ ਨਾਲ ਵੀ ਵਿਆਹ ਕਰਵਾ ਲੈਂਦਾ ਸੀ। ਉਸ ਨੇ ਕਿਹਾ ਕਿ ਮੈਨੂੰ ਵੱਡੀ ਉਮਰ ਦੀਆਂ ਔਰਤਾਂ ਪਸੰਦ ਨਹੀਂ ਕਿਉਂਕਿ ਉਹ ਬਹੁਤ ਬਹਿਸ ਕਰਦੀਆਂ ਹਨ।


ਗੱਲਬਾਤ ਦੌਰਾਨ, ਤੰਬਨ ਨੇ ਫਿਰ ਇੱਕ ਹੋਰ ਹੈਰਾਨੀਜਨਕ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਮੇਰੀਆਂ ਪਤਨੀਆਂ ਨੂੰ ਅਜਿਹੇ ਸਾਦੇ ਵਿਆਹਾਂ ਤੋਂ ਕੋਈ ਪ੍ਰੇਸ਼ਾਨੀ ਨਹੀਂ। ਮੈਂ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹਾਂ। ਉਸ ਨੇ ਆਪਣੀਆਂ ਕਈ ਪਤਨੀਆਂ ਲਈ ਘਰ ਵੀ ਬਣਵਾਏ। ਮੈਂ ਉਨ੍ਹਾਂ ਸਾਰਿਆਂ ਨੂੰ ਪਿਆਰ ਕਰਦਾ ਹਾਂ ਤੇ ਉਹ ਵੀ ਮੈਨੂੰ ਪਿਆਰ ਕਰਦੀਆਂ ਹਨ। ਇਨ੍ਹਾਂ ਵਿੱਚੋਂ 22 ਪਤਨੀਆਂ ਫਰੋਮਨੀ ਜ਼ਿਲ੍ਹੇ ਵਿੱਚ ਤੰਬਨ ਦੇ ਘਰ ਨੇੜੇ ਰਹਿੰਦੀਆਂ ਹਨ, ਜਦਕਿ ਬਾਕੀ ਥਾਈਲੈਂਡ ਵਿੱਚ ਹੋਰ ਥਾਵਾਂ ’ਤੇ ਰਹਿੰਦੀਆਂ ਹਨ। ਉਸ ਨੇ ਅੱਗੇ ਕਿਹਾ ਕਿ 120 ਪਤਨੀਆਂ ਤੇ 28 ਬੱਚਿਆਂ ਦੀ ਦੇਖਭਾਲ ਕਰਨਾ ਮੇਰੇ ਲਈ ਕਦੇ ਵੀ ਔਖਾ ਨਹੀਂ ਰਿਹਾ। ਹਾਲਾਂਕਿ, ਥਾਈਲੈਂਡ ਵਿੱਚ ਬਹੁ-ਵਿਆਹ ਗੈਰ-ਕਾਨੂੰਨੀ ਹੈ। ਅਜਿਹੇ 'ਚ ਪ੍ਰਾਗਰਟ ਨੂੰ ਕਾਨੂੰਨੀ ਮਸਲਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਬਾਰੇ ਕੁਝ ਵੀ ਉਪਲਬਧ ਨਹੀਂ ਹੈ।