ਮੁੰਬਈ ਦੇ ਇਕ ਪੌਸ਼ ਇਲਾਕੇ ‘ਚ ਗੁਆਂਢੀ ਨਾਲ ਪਿਆਰ ਅਤੇ ਨਾਜਾਇਜ਼ ਸਬੰਧਾਂ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੁਆਂਢਣ ਨੇ ਆਪਣੇ ਪ੍ਰੇਮੀ ਅਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪ੍ਰੇਮੀ ਦੀ ਪਤਨੀ ਨੇ ਉਸ ਦੀਆਂ ਇੰਟੀਮੇਟ ਫੋਟੋਆਂ ਅਤੇ ਵੀਡੀਓਜ਼ ਇੰਟਰਨੈੱਟ ‘ਤੇ ਪੋਸਟ ਕੀਤੀਆਂ ਹਨ। ਇੰਨਾ ਹੀ ਨਹੀਂ ਪ੍ਰੇਮੀ ਦੀ ਪਤਨੀ ਨੇ ਇਹ ਵੀਡੀਓ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਭੇਜੀ। ਇਸ ਕਾਰਨ ਉਹ ਡੂੰਘੇ ਮਾਨਸਿਕ ਸਦਮੇ ਵਿੱਚ ਹੈ।


ਦਰਅਸਲ, ਇਸ ਪੂਰੇ ਮਾਮਲੇ ਦੀ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਪੀੜਤ ਔਰਤ ਮੁੰਬਈ ਦੇ ਇੱਕ ਪੌਸ਼ ਇਲਾਕੇ ਵਿੱਚ ਇੱਕ ਹਾਊਸਿੰਗ ਸੁਸਾਇਟੀ ਵਿੱਚ ਰਹਿੰਦੀ ਹੈ। ਉਸ ਦੀ ਉਮਰ 47 ਸਾਲ ਹੈ। ਸਾਲ 2017 ਵਿੱਚ, ਇੱਕ 54 ਸਾਲਾ ਵਿਅਕਤੀ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਉਸੇ ਮੰਜ਼ਿਲ ‘ਤੇ ਰਹਿਣ ਲਈ ਆਇਆ ਸੀ। 2019 ਦੇ ਆਸਪਾਸ, ਦੋਵੇਂ ਪਰਿਵਾਰ ਦੋਸਤ ਬਣ ਗਏ।


ਫਿਰ ਇਹ ਦੋਸਤੀ ਰਿਲੇਸ਼ਨਸ਼ਿਪ ਵਿੱਚ ਬਦਲ ਗਈ। ਔਰਤ ਅਤੇ ਗੁਆਂਢੀ ਆਦਮੀ ਫੋਨ ‘ਤੇ ਗੱਲ ਕਰਨ ਲੱਗੇ। ਫਿਰ ਇਕ ਦਿਨ ਗੁਆਂਢੀ ਨੇ ਔਰਤ ਨੂੰ ਫੋਨ ਕਰ ਕਿਹਾ ਕਿ ਉਸ ਦੀ ਪਤਨੀ ਅਤੇ ਬੱਚੇ ਘਰ ਨਹੀਂ ਹਨ, ਆ ਜਾਓ। ਉਹ ਗੁਆਂਢੀ ਦੇ ਘਰ ਚਲੀ ਗਈ। ਉੱਥੇ ਹੀ ਦੋਹਾਂ ਵਿਚਕਾਰ ਸਰੀਰਕ ਰਿਸ਼ਤਾ ਬਣ ਗਿਆ। ਫਿਰ ਜਦੋਂ ਵੀ ਉਸ ਦੇ ਘਰ ਕੋਈ ਨਹੀਂ ਹੁੰਦਾ ਤਾਂ ਦੋਵੇਂ ਮਿਲਣ ਲੱਗੇ। ਉਨ੍ਹਾਂ ਵਿਚਕਾਰ ਸਰੀਰਕ ਸਬੰਧ ਬਣਨ ਲੱਗੇ। ਇਹ ਤਕਰੀਬਨ ਪੰਜ ਸਾਲਾਂ ਤੋਂ ਚੱਲ ਰਿਹਾ ਸੀ।


ਪੰਜ ਸਾਲ ਤੱਕ ਚੱਲਿਆ ਰਿਲੇਸ਼ਨ
ਫਿਰ 15 ਜੁਲਾਈ ਨੂੰ ਗੁਆਂਢੀ ਦੀ ਪਤਨੀ ਨੇ ਮਹਿਲਾ ਨੂੰ ਫੋਨ ਕਰਕੇ ਉਨ੍ਹਾਂ ਦੇ ਰਿਸ਼ਤੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਔਰਤ ਉਸ ਦੇ ਘਰ ਗਈ ਤਾਂ ਗੁਆਂਢੀ ਦੀ ਪਤਨੀ ਨੇ ਉਸ ਨੂੰ ਉਨ੍ਹਾਂ ਦੇ ਗੂੜ੍ਹੇ ਰਿਸ਼ਤੇ ਦੀਆਂ ਵੀਡੀਓ ਅਤੇ ਫੋਟੋਆਂ ਦਿਖਾਈਆਂ।



ਇਹ ਸਭ ਦੇਖ ਕੇ ਔਰਤ (ਗੁਆਂਢਣ) ਦੇ ਹੋਸ਼ ਉੱਡ ਗਏ। ਉਸ ਦਾ ਕਹਿਣਾ ਹੈ ਕਿ ਪ੍ਰੇਮੀ ਨੇ ਗੂੜ੍ਹੇ ਰਿਸ਼ਤੇ ਦੀਆਂ ਇਹ ਵੀਡੀਓ ਅਤੇ ਫੋਟੋਆਂ ਚੋਰੀ-ਛਿਪੇ ਬਣਾ ਲਈਆਂ। ਉਸ ਨੇ ਆਪਣੇ ਪ੍ਰੇਮੀ ਦੀ ਪਤਨੀ ਨੂੰ ਇਹ ਵੀਡੀਓ ਅਤੇ ਫੋਟੋਆਂ ਕਿਸੇ ਨੂੰ ਨਾ ਦਿਖਾਉਣ ਦੀ ਬੇਨਤੀ ਕੀਤੀ। ਪਰ ਉਸੇ ਦਿਨ ਪ੍ਰੇਮੀ ਦੀ ਪਤਨੀ ਨੇ ਪਹਿਲਾਂ ਇਹ ਵੀਡੀਓ ਅਤੇ ਫੋਟੋ ਮਹਿਲਾ ਦੇ ਪਰਿਵਾਰ ਵਾਲਿਆਂ ਨੂੰ ਭੇਜੀ ਅਤੇ ਫਿਰ ਇੰਟਰਨੈੱਟ ‘ਤੇ ਪੋਸਟ ਕਰ ਦਿੱਤੀ।


ਔਰਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਣੇ ਪ੍ਰੇਮੀ ਦੀ ਪਤਨੀ ਦੀ ਇਸ ਹਰਕਤ ਤੋਂ ਬਹੁਤ ਦੁਖੀ ਹੈ। ਇਸ ਦੇ ਬਾਵਜੂਦ ਉਸ ਨੇ ਇਸ ਸਬੰਧੀ ਪੁਲੀਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।



ਫਿਰ ਬੀਤੇ ਮੰਗਲਵਾਰ ਨੂੰ ਔਰਤ ਦੇ ਪਰਿਵਾਰ ਵਾਲਿਆਂ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ ਅਤੇ ਉਹ ਉਸ ਵੀਡੀਓ ਅਤੇ ਫੋਟੋ ਬਾਰੇ ਪੁੱਛਣ ਲੱਗੇ। ਉਹ ਇਹ ਵੀਡੀਓ ਪੋਰਨ ਸਾਈਟਾਂ ‘ਤੇ ਅਪਲੋਡ ਕਰਨ ਦੀ ਧਮਕੀ ਦੇਣ ਲੱਗੇ। ਫਿਰ ਔਰਤ ਨੇ ਇਸ ਦੀ ਪੂਰੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ।