Due to corona childs eyes turned blue: ਥਾਈਲੈਂਡ ਵਿੱਚ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਵਜੰਮੇ ਬੱਚੇ ਦੀਆਂ ਅੱਖਾਂ ਦਾ ਰੰਗ ਕੋਵਿਡ ਦਾ ਇਲਾਜ ਕਰਨ ਤੋਂ ਬਾਅਦ ਭੂਰੇ ਤੋਂ ਨੀਲੇ ਵਿੱਚ ਬਦਲ ਗਿਆ। ਬੱਚੇ ਜਿਸ ਨੂੰ ਖੰਘ ਤੇ ਬੁਖਾਰ ਸੀ, ਦਾ ਕੋਵਿਡ ਲਈ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਉਹ ਪਾਜ਼ੇਟਿਵ ਨਿਕਲਿਆ।
ਟੈਸਟ ਤੋਂ ਬਾਅਦ ਬੱਚੇ ਦਾ ਬੈਂਕਾਕ ਵਿੱਚ ਡਾਕਟਰਾਂ ਵੱਲੋਂ ਫੈਵੀਪੀਰਾਵਿਰ ਦੀ ਵਰਤੋਂ ਕਰਕੇ ਇਲਾਜ ਕੀਤਾ ਗਿਆ। ਬੱਚੇ ਨੂੰ ਦਵਾਈ ਦੇਣ ਤੋਂ ਕੁਝ ਘੰਟਿਆਂ ਬਾਅਦ ਮਾਂ ਨੇ ਬੱਚੇ ਦੀਆਂ ਅੱਖਾਂ ਦੇ ਰੰਗ ਵਿੱਚ ਬਦਲਾਅ ਦੇਖਿਆ। ਬੱਚੇ ਦੀ ਸਿਹਤ ਵਿੱਚ ਸੁਧਾਰ ਹੋਣ ਕਾਰਨ ਦਵਾਈ ਬੰਦ ਕਰ ਦਿੱਤੀ ਗਈ। ਇਸ ਤੋਂ ਬਾਅਦ ਅੱਖਾਂ ਮੁੜ ਭੂਰੀਆਂ ਹੋ ਗਈਆਂ।
ਦੱਸ ਦਈਏ ਕਿ ਭਾਰਤ ਵਿੱਚ 2021 ਵਿੱਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਫੈਵੀਪੀਰਾਵਿਰ ਲੈਣ ਤੋਂ ਬਾਅਦ 20 ਸਾਲਾ ਨੌਜਵਾਨ ਦੀਆਂ ਅੱਖਾਂ ਨੀਲੀਆਂ ਹੋ ਗਈਆਂ ਸਨ। ਫੈਵੀਪੀਰਾਵਿਰ, ਕਈ ਕਿਸਮ ਦੇ ਵਾਇਰਸਾਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ, ਦੀ ਵਰਤੋਂ ਚੀਨ ਵਿੱਚ 2020 ਵਿੱਚ ਕੋਵਿਡ ਦੇ ਇਲਾਜ ਲਈ ਕੀਤੀ ਗਈ ਸੀ। ਬਾਅਦ ਵਿੱਚ ਭਾਰਤ, ਥਾਈਲੈਂਡ ਤੇ ਜਾਪਾਨ ਵਰਗੇ ਹੋਰ ਦੇਸ਼ਾਂ ਨੇ ਕੋਵਿਡ ਲਈ ਇਸ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ।
ਮੰਨਿਆ ਜਾ ਰਿਹਾ ਹੈ ਕਿ ਮੈਡੀਕਲ ਸਾਈਡ ਇਫੈਕਟ ਕਾਰਨ ਬੱਚੇ ਦੀਆਂ ਅੱਖਾਂ ਦਾ ਰੰਗ ਬਦਲਿਆ ਹੈ। ਇਲਾਜ ਤੋਂ 18 ਘੰਟੇ ਬਾਅਦ ਬੱਚੇ ਦੀ ਮਾਂ ਨੇ ਦੇਖਿਆ ਕਿ ਉਸ ਦੇ ਬੱਚੇ ਦੀਆਂ ਅੱਖਾਂ ਦਾ ਰੰਗ ਬਦਲ ਗਿਆ ਹੈ। ਬੱਚੇ ਦੀਆਂ ਅੱਖਾਂ ਦਾ ਰੰਗ ਹਲਕਾ ਭੂਰਾ ਸੀ ਜੋ ਇਲਾਜ ਤੋਂ ਬਾਅਦ ਨੀਲਾ ਹੋ ਗਿਆ। ਇਹ ਦੇਖ ਕੇ ਡਾਕਟਰ ਨੇ ਇਲਾਜ ਬੰਦ ਕਰ ਦਿੱਤਾ ਤੇ ਪੰਜ ਦਿਨਾਂ ਤੱਕ ਫੈਵੀਪੀਰਾਵੀਰ ਨੂੰ ਰੋਕਣ ਤੋਂ ਬਾਅਦ ਬੱਚੇ ਦੀ ਅੱਖ ਦਾ ਰੰਗ ਆਪਣੇ ਅਸਲੀ ਰੂਪ ਵਿੱਚ ਵਾਪਸ ਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।