Trending Video: ਅੱਜ ਤੱਕ ਤੁਸੀਂ ਇਨਸਾਨਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਗੱਲ ਕਰਦਿਆਂ ਦੇਖਿਆ ਹੋਵੇਗਾ। ਪਰ ਇੱਕ ਭਾਸ਼ਾ ਅਜਿਹੀ ਹੈ ਜਿਸਨੂੰ ਬੋਲਣ 'ਤੇ ਲੋਕ ਖੁਦ 'ਤੇ ਮਾਣ ਮਹਿਸੂਸ ਕਰਦੇ ਹਨ, ਅਤੇ ਉਹ ਹੈ ਅੰਗਰੇਜ਼ੀ। ਹਾਂ, ਅੰਗਰੇਜ਼ੀ ਜਾਂ ਇੰਗਲਿਸ਼ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਬੋਲ ਕੇ ਲੋਕ ਆਪਣੀ ਕਾਲਰ ਨੂੰ ਫੜ ਕੇ ਆਰਾਮ ਮਹਿਸੂਸ ਕਰਦੇ ਹਨ। ਅਜਿਹੇ 'ਚ ਹੁਣ ਅੰਗਰੇਜ਼ੀ ਦਾ ਖੁਮਾਰ ਮਨੁੱਖਾਂ 'ਚ ਹੀ ਨਹੀਂ ਸਗੋਂ ਪੰਛੀਆਂ 'ਤੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਇਕ ਤੋਤੇ ਨੂੰ ਅੰਗਰੇਜ਼ੀ 'ਚ ਗੱਲ ਕਰਦਿਆਂ ਦਿਖਾਇਆ ਗਿਆ ਹੈ। ਤੋਤਾ ਅੰਗਰੇਜ਼ੀ ਵਿੱਚ ਆਪਣੀਆਂ ਬਿਮਾਰੀਆਂ ਦੇ ਬਾਰੇ ਵਿੱਚ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਹਾਲ ਹੀ 'ਚ ਇਕ ਵਿਦੇਸ਼ੀ ਤੋਤੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਵੀਡੀਓ 'ਚ ਇਹ ਤੋਤਾ ਬੜੀ ਘੈਂਟ ਅੰਗਰੇਜ਼ੀ ਬੋਲਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਇਸ ਅਨੋਖੇ ਤੋਤੇ ਨੇ ਆਪਣੀ ਬੁੱਧੀ ਅਤੇ ਬੋਲਣ ਦੇ ਢੰਗ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤੋਤਾ ਅੰਗਰੇਜ਼ੀ 'ਚ ਕਹਿ ਰਿਹਾ ਹੈ ਕਿ ਉਸ ਨੂੰ ਕਫ ਹੋ ਰਿਹਾ ਹੈ, 'ਤੋਤਾ ਕਹਿ ਰਿਹਾ ਹੈ ਕਿ ਮੈਨੂੰ ਜ਼ੁਕਾਮ ਹੋ ਗਿਆ ਹੈ ਅਤੇ ਮੈਂ ਬਿਮਾਰ ਹੋ ਗਿਆ ਹਾਂ। ਇੰਨਾ ਹੀ ਨਹੀਂ ਇਹ ਤੋਤਾ ਆਪਣੇ ਮਾਲਕ ਦੇ ਸਵਾਲਾਂ ਦਾ ਜਵਾਬ ਵੀ ਬੜੀ ਚਲਾਕੀ ਨਾਲ ਦਿੰਦਾ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਤੋਤਾ "ਅਫਰੀਕਨ ਗ੍ਰੇ ਪੈਰਟ" ਪ੍ਰਜਾਤੀ ਦਾ ਹੈ, ਜੋ ਆਪਣੀ ਉੱਚ ਬੌਧਿਕ ਸਮਰੱਥਾ ਅਤੇ ਇਨਸਾਨਾਂ ਦੀ ਨਕਲ ਕਰਨ ਦੀ ਅਦਭੁਤ ਕਲਾ ਲਈ ਜਾਣਿਆ ਜਾਂਦਾ ਹੈ। ਇਸ ਪ੍ਰਜਾਤੀ ਦੇ ਤੋਤੇ ਅਕਸਰ ਸ਼ਬਦਾਂ ਅਤੇ ਆਵਾਜ਼ਾਂ ਨੂੰ ਯਾਦ ਰੱਖਣ ਅਤੇ ਉਹਨਾਂ ਨੂੰ ਸਹੀ ਸੰਦਰਭ ਵਿੱਚ ਵਰਤਣ ਵਿੱਚ ਮਾਹਰ ਹੁੰਦੇ ਹਨ। ਇਨ੍ਹਾਂ ਦੀ ਦਿਮਾਗੀ ਸ਼ਕਤੀ ਇੰਨੀ ਤੇਜ਼ ਹੁੰਦੀ ਹੈ ਕਿ ਉਹ ਕਿਸੇ ਵੀ ਸ਼ਬਦ ਨੂੰ ਬਹੁਤ ਛੇਤੀ ਯਾਦ ਕਰ ਲੈਂਦੇ ਹਨ। ਇਸ ਤੋਂ ਬਾਅਦ ਉਹ ਇਸ ਨੂੰ ਦੁਹਰਾ-ਦੁਹਰਾ ਕੇ ਰੱਟਾ ਮਾਰ ਲੈਂਦੇ ਹਨ ਹਨ ਅਤੇ ਫਿਰ ਲੋਕਾਂ ਦੇ ਸਾਹਮਣੇ ਬੋਲ ਕੇ ਹੈਰਾਨੀ ਦਾ ਸਬੱਬ ਬਣਾਉਂਦੇ ਹਨ।
ਵੀਡੀਓ ਨੂੰ Cosmo The Funny Parrot ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਕਈ ਲੋਕ ਵੀਡੀਓ ਨੂੰ ਪਸੰਦ ਵੀ ਕਰ ਰਹੇ ਹਨ। ਕੁਝ ਲੋਕ ਤੋਤੇ ਨੂੰ ਸੁਪਰਸਟਾਰ ਕਹਿ ਰਹੇ ਹਨ ਤਾਂ ਕੁਝ ਉਸ ਨੂੰ ਬੋਲ ਬੱਚਨ ਕਹਿ ਰਹੇ ਹਨ। ਯੂਜ਼ਰਸ ਉਸ ਨੂੰ ਮੁਹੱਲੇ ਦੀ ਤਾਈ ਕਹਿ ਰਹੇ ਹਨ ਕਿਉਂਕਿ ਉਹ ਕਾਫੀ ਗਲਾਕੜੀ ਹੈ।