World most expensive beer: ਸ਼ਰਾਬ ਪੀਣ ਦੇ ਸ਼ੌਕੀਨਾਂ ਵਿੱਚ ਇਹ ਵੀ ਰੀਝ ਹੁੰਦੀ ਹੈ ਕਿ ਉਹ ਮਹਿੰਗੀ ਤੋਂ ਮਹਿੰਗੀ ਸ਼ਰਾਬ ਪੀਣ। ਦੂਜੇ ਪਾਸੇ ਸ਼ਰਾਬ ਦੀ ਕੀਮਤ ਇੱਥੋਂ ਤੱਕ ਵੀ ਪਹੁੰਚ ਜਾਂਦੀ ਹੈ ਕਿ ਜਿਸ ਬਾਰੇ ਆਮ ਬੰਦਾ ਸੋਚ ਵੀ ਨਹੀਂ ਸਕਦਾ। ਖੈਰ, ਅੱਜ ਅਸੀਂ ਵਿਸਕੀ ਦੀ ਨਹੀਂ ਬਲਕਿ ਬੀਅਰ ਦੀ ਗੱਲ ਕਰ ਰਹੇ ਹਾਂ। ਖਾਸ ਕਰਕੇ ਉਹ ਬੀਅਰ ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਕਿਹਾ ਜਾਂਦਾ ਹੈ। ਇਸ ਦੀ ਕੀਮਤ ਇੰਨੀ ਹੈ ਕਿ ਇੱਕ ਬੋਤਲ ਦੀ ਕੀਮਤ 'ਚ ਤੁਸੀਂ ਆਲੀਸ਼ਾਨ ਘਰ ਬਣਾ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਬਾਰੇ ਦੱਸਦੇ ਹਾਂ।
ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦੀ ਕੀਮਤ ਕਿੰਨੀ
ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦੀ ਕੀਮਤ ਲਗਭਗ 500,000 ਡਾਲਰ ਹੈ। ਯਾਨੀ ਜੇਕਰ ਇਸ ਨੂੰ ਹੋਰ ਰੁਪਏ 'ਚ ਬਦਲਿਆ ਜਾਵੇ ਤਾਂ ਇਹ 4.69 ਕਰੋੜ ਦੇ ਕਰੀਬ ਪਹੁੰਚ ਜਾਂਦੀ ਹੈ। ਹੁਣ ਤੁਹਾਡੇ ਮਨ 'ਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜਿਹੜੀ ਬੀਅਰ 200-400 ਜਾਂ 1000 ਰੁਪਏ 'ਚ ਮਿਲਦੀ ਹੈ, ਇਸ ਬੀਅਰ 'ਚ ਅਜਿਹਾ ਕੀ ਹੈ ਕਿ ਲੋਕ ਇਸ ਲਈ ਸਾਢੇ ਚਾਰ ਕਰੋੜ ਤੋਂ ਵੱਧ ਦਾ ਭੁਗਤਾਨ ਕਰਨ ਨੂੰ ਤਿਆਰ ਹਨ।
ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦਾ ਨਾਮ ਕੀ?
ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦਾ ਨਾਂ Allsopp's Arctic Ale ਹੈ। ਕੁਝ ਸਮਾਂ ਪਹਿਲਾਂ ਹੀ ਇਸ ਬੀਅਰ ਦੀ ਇੱਕ ਬੋਤਲ 500 ਮਿਲੀਅਨ ਡਾਲਰ ਯਾਨੀ ਕਰੀਬ 4.69 ਕਰੋੜ ਰੁਪਏ ਵਿੱਚ ਵਿਕ ਗਈ ਸੀ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਬੀਅਰ ਦੀ ਕੀਮਤ ਇੰਨੀ ਕਿਉਂ ਹੈ। ਦਰਅਸਲ, ਇਹ ਬੀਅਰ ਦੀ ਬੋਤਲ ਕੋਈ ਆਮ ਬੋਤਲ ਨਹੀਂ, ਸਗੋਂ 140 ਸਾਲ ਤੋਂ ਜ਼ਿਆਦਾ ਪੁਰਾਣੀ ਹੈ। ਇਸ ਨੂੰ ਇੰਨੀ ਜ਼ਿਆਦਾ ਕੀਮਤ 'ਤੇ ਨਿਲਾਮੀ 'ਚ ਵੇਚਿਆ ਗਿਆ।
ਇਤਿਹਾਸ ਨਾਲ ਸਬੰਧਤ ਘਟਨਾ
ਇਹ ਕਹਾਣੀ ਸਾਲ 2007 ਤੋਂ ਸ਼ੁਰੂ ਹੁੰਦੀ ਹੈ। ਅਸਲ 'ਚ ਸਾਲ 2007 'ਚ ਇੱਕ ਆਨਲਾਈਨ ਵੈੱਬਸਾਈਟ Ebay ਦੇ ਜ਼ਰੀਏ ਇੱਕ ਖਰੀਦਦਾਰ ਨੇ 304 ਡਾਲਰ ਦਾ ਭੁਗਤਾਨ ਕਰਕੇ ਇਹ ਬੋਤਲ ਖਰੀਦੀ ਸੀ ਪਰ ਜਦੋਂ ਉਸ ਨੇ ਇਹ ਬੋਤਲ ਖਰੀਦੀ ਤਾਂ ਇਸ ਦੇ ਨਾਲ ਇੱਕ ਪੁਰਾਣਾ ਲੈਮੀਨੇਟਿਡ ਪੱਤਰ ਵੀ ਮਿਲਿਆ। ਜਿਸ 'ਤੇ ਪਰਸੀ ਜੀ ਬੋਲਸਟਰ (Percy G. Bolster) ਦਾ ਸਾਈਨ ਸੀ ਤੇ ਲਿਖਿਆ ਹੋਇਆ ਸੀ ਕਿ ਉਨ੍ਹਾਂ ਨੂੰ ਇਹ ਬੋਤਲ 1919 'ਚ ਵਾਪਸ ਮਿਲੀ ਹੈ।
ਹਾਸਲ ਜਾਣਕਾਰੀ ਮੁਤਾਬਕ ਜਿਸ ਵਿਅਕਤੀ ਨੇ ਇਹ ਬੋਤਲ ਖਰੀਦੀ ਸੀ, ਉਹ ਇਤਿਹਾਸ ਦਾ ਜਾਣਕਾਰ ਸੀ ਤੇ ਉਸ ਨੂੰ ਪਤਾ ਲੱਗਾ ਕਿ ਇਹ ਉਹੀ ਬੀਅਰ ਦੀ ਬੋਤਲ ਹੈ ਜੋ 1852 ਵਿੱਚ ਪੋਲਰ ਟ੍ਰਿਪ ਲਈ ਬਣਾਈ ਗਈ ਸੀ। ਇਹ ਪੋਲਰ ਟਰਿਪ ਉਹੀ ਯਾਤਰਾ ਹੈ ਜੋ ਸਰ ਐਡਵਰਡ ਬੇਲਚਰ ਦੁਆਰਾ 1852 ਵਿੱਚ ਸਰ ਜੌਹਨ ਫਰੈਂਕਲਿਨ ਅਤੇ ਉਸਦੇ ਚਾਲਕ ਦਲ ਦੀ ਖੋਜ ਲਈ ਲਾਂਚ ਕੀਤੀ ਗਈ ਸੀ।