Arizona dad strips down to crop top  - ਇੱਕ ਵਿਅਕਤੀ ਵੱਲੋਂ ਪਹਿਨੇ ਇਸ ਪਹਿਰਾਵੇ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਇੱਕ ਸਕੂਲੀ ਬੱਚੇ ਦਾ ਪਿਤਾ ਕ੍ਰੌਪ ਟਾਪ ਅਤੇ ਸ਼ਾਰਟਸ ਪਾ ਕੇ ਸਕੂਲ ਬੋਰਡ ਦੀ ਮੀਟਿੰਗ ਵਿੱਚ ਪਹੁੰਚਿਆ ਸੀ। ਉਸ ਨੂੰ ਇਨ੍ਹਾਂ ਕੱਪੜਿਆਂ 'ਚ ਦੇਖ ਕੇ ਉਥੇ ਮੌਜੂਦ ਬਾਕੀ ਮਾਪੇ ਅਤੇ ਸਕੂਲ ਸਟਾਫ ਹੈਰਾਨ ਰਹਿ ਗਏ। ਇਹ ਵਿਆਕਤੀ ਨਾ ਸਿਰਫ ਇਨ੍ਹਾਂ ਕੱਪੜਿਆਂ 'ਚ ਮੀਟਿੰਗ 'ਚ ਪਹੁੰਚੇ ਸਗੋਂ ਉਨ੍ਹਾਂ ਨੇ ਇਸ ਤਰ੍ਹਾਂ ਦੇ ਡਰੈੱਸ ਕੋਡ ਦਾ ਸਖਤ ਵਿਰੋਧ ਵੀ ਕੀਤਾ। ਦਰਅਸਲ, ਇਹ ਘਟਨਾ ਐਰੀਜ਼ੋਨਾ ਦੇ ਇੱਕ ਸਕੂਲ ਦੀ ਹੈ, ਜਿੱਥੇ ਨਵੇਂ ਡਰੈੱਸ ਕੋਡ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ।



ਡਰੈੱਸ ਕੋਡ ਨੂੰ ਲੈ ਕੇ ਵਿਵਾਦ ਪਹਿਲੀ ਵਾਰ ਮਈ 'ਚ ਸ਼ੁਰੂ ਹੋਇਆ ਸੀ। ਜਦੋਂ ਸਕੂਲ ਬੋਰਡ ਦੇ ਮੈਂਬਰਾਂ ਨੇ ਡਰੈਸ ਕੋਡ ਨਾਲ ਸਬੰਧਤ ਨਿਯਮਾਂ ਵਿੱਚ ਢਿੱਲ ਦੇਣ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਦਾ ਡਰੈੱਸ ਕੋਡ 2001 ਤੋਂ ਅਪਡੇਟ ਨਹੀਂ ਕੀਤਾ ਗਿਆ ਹੈ। ਇਸ ਲਈ ਹੁਣ ਇਸ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਦਰਅਸਲ, ਨਵੇਂ ਡਰੈੱਸ ਕੋਡ ਦੇ ਤਹਿਤ ਇਹ ਕਿਹਾ ਗਿਆ ਹੈ ਕਿ ਔਰਤਾਂ ਨੂੰ ਸਪੈਗੇਟੀ ਸਟ੍ਰੈਪ, ਹਾਲਟਰ ਟਾਪ ਅਤੇ ਮਿਡਰਿਫ ਡਰੈੱਸ ਸਮੇਤ ਕਈ ਕੱਪੜੇ ਪਹਿਨਣ ਦੀ ਆਜ਼ਾਦੀ ਦਿੱਤੀ ਜਾਵੇਗੀ। ਸਕੂਲ ਵਿੱਚ ਪੜ੍ਹਦੇ ਸਾਰੇ ਬੱਚਿਆਂ ਦੇ ਮਾਪਿਆਂ ਨੇ ਇਸ ਦਾ ਵਿਰੋਧ ਕੀਤਾ ਸੀ। 



ਪਿਤਾ ਦੀ ਵੀਡੀਓ ਹੋਈ ਵਾਇਰਲ


ਕ੍ਰੌਪ ਟਾਪ ਅਤੇ ਜੀਨਸ ਸ਼ਾਰਟਸ ਪਾ ਕੇ ਸਕੂਲ ਬੋਰਡ ਦੀ ਮੀਟਿੰਗ 'ਚ ਆਏ ਇਸ ਵਿਅਕਤੀ ਦਾ ਨਾਂ ਲੈਥਮ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੈਥਮ ਪੋਡੀਅਮ 'ਤੇ ਖੜ੍ਹਾ ਹੈ, ਆਪਣੇ ਕੱਪੜੇ ਉਤਾਰਦਾ ਹੈ ਅਤੇ ਕ੍ਰੌਪ ਟਾਪ ਅਤੇ ਜੀਨ ਸ਼ਾਰਟਸ 'ਚ ਹਿਗਲੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਮੀਟਿੰਗ 'ਚ ਮੌਜੂਦ ਲੋਕਾਂ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਕਹਿੰਦਾ ਹੈ ਕਿ ਕੀ ਇਹ ਪਹਿਰਾਵਾ ਬੋਰਡ ਦੀ ਮੀਟਿੰਗ ਲਈ ਢੁਕਵਾਂ ਹੈ?



 


ਬੱਚਿਆਂ ਦਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ


ਲੈਥਮ ਨੇ ਦੱਸਿਆ ਕਿ ਉਸ ਨੇ ਇਹ ਕੱਪੜੇ ਸਥਾਨਕ ਸਟੋਰ ਤੋਂ ਖਰੀਦੇ ਸਨ। ਉਨ੍ਹਾਂ ਡਰੈਸ ਕੋਡ ਵਿੱਚ ਦਿੱਤੀ ਗਈ ਢਿੱਲ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਹ ਪਿਤਾ ਹਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਸ ਤਰ੍ਹਾਂ ਦਾ ਡਰੈੱਸ ਕੋਡ ਬੱਚਿਆਂ ਦਾ ਪੜ੍ਹਾਈ ਤੋਂ ਧਿਆਨ ਭਟਕ ਸਕਦਾ ਹੈ।


 ਇਸ ਤੋਂ ਬਚਣ ਲਈ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਲਈ ਜ਼ਿਲ੍ਹੇ ਤੋਂ ਬਾਹਰਲੇ ਸਕੂਲਾਂ ਵਿੱਚ ਲੈ ਕੇ ਜਾਣ ਲਈ ਮਜਬੂਰ ਹੋਣਗੇ। ਲੈਥਮ ਨੇ ਅੱਗੇ ਕਿਹਾ ਕਿ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਡਰੈੱਸ ਕੋਡ ਨੀਤੀ ਹੈ, ਤਾਂ ਇਹ ਤੈਅ ਹੈ ਕਿ ਬੱਚਿਆਂ ਨੂੰ ਕਲਾਸਰੂਮ ਦਾ ਸੁਰੱਖਿਅਤ ਮਾਹੌਲ ਨਹੀਂ ਮਿਲੇਗਾ।