ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਭਰਤਪੁਰ ਥਾਣੇ 'ਚ ਫੌਜ ਦੇ ਮੇਜਰ ਅਤੇ ਉਸ ਦੀ ਪ੍ਰੇਮਿਕਾ ਨੇ ਕਥਿਤ ਤੌਰ 'ਤੇ ਪੁਲਸ ਕਰਮਚਾਰੀਆਂ 'ਤੇ ਹਮਲਾ ਕੀਤਾ। ਘਟਨਾ 'ਚ ਚਾਰ ਕਾਂਸਟੇਬਲ ਅਤੇ ਇਕ ਮਹਿਲਾ ਸਬ-ਇੰਸਪੈਕਟਰ ਜ਼ਖਮੀ ਹੋ ਗਏ। ਫੌਜ ਦੇ ਮੇਜਰ ਦੀ ਪਛਾਣ ਗੁਰਬੰਤਾ ਸਿੰਘ ਵਜੋਂ ਹੋਈ ਹੈ, ਜੋ ਕੋਲਕਾਤਾ ਵਿੱਚ 22 ਸਿੱਖ ਰੈਜੀਮੈਂਟ ਦਾ ਮੁਲਾਜ਼ਮ ਹੈ।


ਓਡੀਸ਼ਾ ਟੀਵੀ ਦੀ ਰਿਪੋਰਟ ਮੁਤਾਬਕ ਮੇਜਰ ਦੀ ਪ੍ਰੇਮਿਕਾ ਨੂੰ ਸੜਕ 'ਤੇ ਕਿਸੇ ਨੇ ਕਥਿਤ ਤੌਰ 'ਤੇ ਬੇਇੱਜ਼ਤ ਕੀਤਾ ਸੀ। ਘਟਨਾ ਤੋਂ ਬਾਅਦ ਉਹ ਸ਼ਿਕਾਇਤ ਕਰਨ ਲਈ ਥਾਣੇ ਗਏ। ਹਾਲਾਂਕਿ, ਪੁਲਸ ਨੇ ਉਨ੍ਹਾਂ ਨੂੰ ਜ਼ੁਬਾਨੀ ਸ਼ਿਕਾਇਤ ਦੀ ਬਜਾਏ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਤਾਂ ਜੋ ਉਹ ਕੋਈ ਕਾਰਵਾਈ ਕਰ ਸਕਣ। ਹਾਲਾਂਕਿ, ਗੁਰਬੰਤ ਸਿੰਘ ਨੇ ਉਨ੍ਹਾਂ ਨੂੰ ਦੋਸ਼ੀ ਨੂੰ ਪਹਿਲਾਂ ਫੜਨ ਲਈ ਕਿਹਾ ਕਿਉਂਕਿ ਉਹ ਖੇਤਰ ਤੋਂ ਭੱਜ ਸਕਦੇ ਹਨ ਅਤੇ ਉਹ ਬਾਅਦ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਉਣਗੇ। ਪਰ, ਪੁਲਸ ਨੇ ਉਨ੍ਹਾਂ ਨੂੰ ਵਿਵਸਥਾ ਦੇ ਅਨੁਸਾਰ ਪਹਿਲਾਂ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।



ਮੇਜਰ ਦੀ ਪ੍ਰੇਮਿਕਾ ਨੇ ਲੇਡੀ ਐਸ.ਆਈ ਦੇ ਵੱਢੀ ਦੰਦੀ
ਇਸ ਤੋਂ ਬਾਅਦ ਸਿੰਘ ਅਤੇ ਪੁਲਸ ਵਿਚਾਲੇ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਸਿੰਘ ਭੜਕ ਗਏ ਅਤੇ ਪੁਲਸ 'ਤੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਚਾਰ ਕਾਂਸਟੇਬਲ ਜ਼ਖ਼ਮੀ ਹੋ ਗਏ। ਸਿੰਘ ਦੀ ਪ੍ਰੇਮਿਕਾ ਨੇ ਕਥਿਤ ਤੌਰ 'ਤੇ SI ਨੂੰ ਦੰਦੀ ਵੱਢਣ ਤੋਂ ਬਾਅਦ ਮਹਿਲਾ ਐਸਆਈ ਵੀ ਜ਼ਖ਼ਮੀ ਹੋ ਗਈ। ਇਸ ਸਬੰਧੀ ਥਾਣਾ ਭਰਤਪੁਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


ਬਾਅਦ 'ਚ ਮੇਜਰ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁਲਸ ਦੇ ਇਲਜ਼ਾਮ ਅਨੁਸਾਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸਦੀ ਕਾਰ ਵਿੱਚ ਨਸ਼ੀਲੇ ਪਦਾਰਥ ਸਨ। ਦੱਸਿਆ ਜਾ ਰਿਹਾ ਹੈ ਕਿ ਐਡੀਸ਼ਨਲ ਡੀਐਸਪੀ ਨੇ ਮੌਕੇ 'ਤੇ ਪਹੁੰਚ ਕੇ ਮਹਿਲਾ ਐਸਆਈ ਤੋਂ ਮਾਮਲੇ ਬਾਰੇ ਪੁੱਛਗਿੱਛ ਕੀਤੀ। ਘਟਨਾ ਦੀ ਅਗਲੇਰੀ ਜਾਂਚ ਅਜੇ ਜਾਰੀ ਹੈ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।