What is Chroming? : ਸੋਸ਼ਲ ਮੀਡੀਆ 'ਤੇ ਚੱਲ ਰਹੇ ਰੁਝਾਨ ਦਾ ਅੰਨ੍ਹੇਵਾਹ ਪਾਲਣ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਤੁਹਾਡੀ ਜਾਨ ਵੀ ਲੈ ਸਕਦਾ ਹੈ। ਜੋ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹੋ, ਜ਼ਰੂਰੀ ਨਹੀਂ ਕਿ ਉਹ ਸੱਚ ਹੋਵੇ। ਖ਼ਾਸਕਰ ਇਸ AI ਯੁੱਗ ਵਿੱਚ, ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇੱਥੇ ਰਾਤੋ-ਰਾਤ ਜਾਅਲੀ ਰੁਝਾਨ ਪੈਦਾ ਹੋ ਸਕਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਡੀਓ-ਡੋਰੈਂਟ (deo-dorant) ਭਾਵ ਪਰਫਿਊਮ ਨੂੰ ਇਨਹੇਲ ਕਰਨ ਤੇ ਇਸ ਤੋਂ ਨਸ਼ਾ ਕਰਨ ਦਾ ਰੁਝਾਨ ਚੱਲ ਰਿਹਾ ਹੈ, ਜਿਸ ਨੂੰ ਅੰਗਰੇਜ਼ੀ ਵਿਚ ਕ੍ਰੋਮਿੰਗ (chroming) ਕਿਹਾ ਜਾਂਦਾ ਹੈ। ਆਸਟ੍ਰੇਲੀਆ ਵਿਚ ਨੌਜਵਾਨਾਂ ਵਿਚ ਇਹ ਰੁਝਾਨ ਬਹੁਤ ਮਸ਼ਹੂਰ ਹੋ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਇਸ ਰੁਝਾਨ ਨੂੰ ਅਪਣਾਉਣ ਲਈ ਪਾਗਲ ਹੋ ਰਹੀ ਹੈ।

Continues below advertisement



ਇਸ ਕਾਰਨਾਮੇ ਕਾਰਨ ਹੋਈ ਮੌਤ



ਹੇਰਾਲਡ ਸਨ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ 'ਚ ਰਹਿਣ ਵਾਲੀ 13 ਸਾਲਾ ਐਸਰਾ ਹੇਨਸ ਆਪਣੇ ਦੋਸਤਾਂ ਨਾਲ ਰਾਤ ਨੂੰ ਸਲੀਪਓਵਰ (Sleepover) 'ਤੇ ਗਈ, ਜਿੱਥੇ ਉਸ ਨੇ ਸੋਸ਼ਲ ਮੀਡੀਆ 'ਤੇ ਆਨਲਾਈਨ ਟਰੈਂਡ ਨੂੰ ਫਾਲੋ ਕਰਨ ਬਾਰੇ ਸੋਚਿਆ। Esra ਨੇ ਪਰਫਿਊਮ ਨੂੰ ਇਨਹੇਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਇਸ ਦਾ ਨਸ਼ਾ ਮਹਿਸੂਸ ਕਰ ਸਕੇ। ਪਰ ਜਿਵੇਂ ਹੀ ਉਸਨੇ ਕੁਝ ਸਮਾਂ ਕੋਸ਼ਿਸ਼ ਕੀਤੀ, ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਦਿਮਾਗ਼ ਦੀਆਂ ਗੰਭੀਰ ਸਮੱਸਿਆਵਾਂ ਹੋਣ ਲੱਗੀਆਂ। ਤੁਰੰਤ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅੰਤ ਵਿਚ ਬੱਚੀ ਦੀ ਮੌਤ ਹੋ ਗਈ।


ਕੀ ਹੈ Chroming 



ਜਿਹੜੇ ਲੋਕ ਇਹ ਨਹੀਂ ਜਾਣਦੇ ਕਿ ਕ੍ਰੋਮਿੰਗ (Chroming ) ਕੀ ਹੈ, ਇਹ ਅਸਲ ਵਿੱਚ ਨਸ਼ੇ ਨਾਲ ਸਬੰਧਤ ਇੱਕ ਸ਼ਬਦ ਹੈ ਜਿਸ ਵਿੱਚ ਲੋਕ ਨਸ਼ਾ ਕਰਨ ਲਈ ਰਸਾਇਣਾਂ ਨੂੰ ਇਨਹੇਨ ਕਰਦੇ ਹਨ। ਰਸਾਇਣ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ ਜਾਂ ਇਹ ਕੁਝ ਘਰੇਲੂ ਪਦਾਰਥਾਂ ਦਾ ਮਿਸ਼ਰਣ ਵੀ ਹੋ ਸਕਦਾ ਹੈ। ਦੱਸ ਦਈਏ ਕਿ ਇਹ ਇੱਕ ਗਲਤ ਪ੍ਰਥਾ ਹੈ ਜਿਸ ਨੂੰ ਅੱਜ-ਕੱਲ੍ਹ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿਹਤ ਮਾਹਿਰਾਂ ਨੇ ਕਈ ਵਾਰ ਚੇਤਾਵਨੀ ਦਿੱਤੀ ਹੈ ਕਿ ਇਸ ਕਾਰਨ ਵਿਅਕਤੀ ਦੀ ਮੌਤ ਹੋ ਸਕਦੀ ਹੈ, ਪਰ ਇਸ ਦੇ ਬਾਵਜੂਦ ਲੋਕ ਸਮਝ ਨਹੀਂ ਪਾ ਰਹੇ ਹਨ ਅਤੇ ਇਸ ਤਰ੍ਹਾਂ ਆਪਣੀ ਜਾਨ ਗੁਆ ​​ਰਹੇ ਹਨ।
ਸਾਡੀ ਸਲਾਹ ਵੀ ਇਹੀ ਹੈ ਕਿ ਤੁਸੀਂ ਇਨ੍ਹਾਂ ਸਭ ਤੋਂ ਦੂਰੀ ਬਣਾ ਕੇ ਰੱਖੋ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਓ। ਸੋਸ਼ਲ ਮੀਡੀਆ ਦੀ ਵਰਤੋਂ ਸਾਵਧਾਨੀ ਨਾਲ ਕਰੋ ਅਤੇ ਸੁਚੇਤ ਰਹੋ ਕਿਉਂਕਿ ਇਹ ਇਸ ਪੀੜ੍ਹੀ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਰਹੀ ਹੈ।