World Chocolate Day 2023 : ਤੁਹਾਨੂੰ ਯਾਦ ਹੋਵੇਗਾ ਕਿ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ 'ਚ ਕਿਹਾ ਜਾ ਰਿਹਾ ਸੀ ਕਿ ਇੱਕ ਵੱਡੇ ਬ੍ਰਾਂਡ ਦੀ ਚਾਕਲੇਟ 'ਚ ਬੀਫ ਭਾਵ ਗਾਂ ਦਾ ਮਾਸ ਮਿਲਾਇਆ ਜਾਂਦਾ ਹੈ। ਪਰ ਕੀ ਇਹ ਪੋਸਟ ਸੱਚ ਹੈ ਤੇ ਕੀ ਇਸ ਨੂੰ ਬਣਾਉਣ ਲਈ ਚਾਕਲੇਟ ਵਿੱਚ ਬੀਫ ਸ਼ਾਮਲ ਕੀਤਾ ਗਿਆ ਹੈ। ਭਾਰਤ ਵਿੱਚ ਲੋਕ ਗਾਂ ਨੂੰ ਮਾਂ ਮੰਨਦੇ ਹਨ ਅਤੇ ਕਰੋੜਾਂ ਲੋਕ ਪੂਰੀ ਤਰ੍ਹਾਂ ਸ਼ਾਕਾਹਾਰੀ ਹਨ, ਇਸ ਲਈ ਇਹ ਇੱਕ ਵੱਡਾ ਸਵਾਲ ਹੈ ਕਿ ਕੀ ਸੱਚਮੁੱਚ ਗਾਂ ਦੇ ਮਾਸ ਦੀ ਵਰਤੋਂ ਚਾਕਲੇਟ ਬਣਾਉਣ ਲਈ ਕੀਤੀ ਜਾਂਦੀ ਹੈ।



ਕੀ ਸੀ ਵਾਇਰਲ ਪੋਸਟ 



ਸੋਸ਼ਲ ਮੀਡੀਆ 'ਤੇ ਇੱਕ ਟਵੀਟ ਦਾ ਸਕਰੀਨਸ਼ਾਟ ਵਾਇਰਲ ਹੋ ਰਿਹਾ ਸੀ, ਜਿਸ 'ਚ ਇਕ ਟਵਿੱਟਰ ਯੂਜ਼ਰ ਨੇ ਕੈਡਬਰੀ ਦੀ ਵੈੱਬਸਾਈਟ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ, 'ਵੇਖੋ ਕੈਡਬਰੀ ਕੀ ਕਹਿ ਰਹੀ ਹੈ।' ਇਸ ਵਿੱਚ ਲਿਖਿਆ ਹੈ, "ਕਿਰਪਾ ਕਰਕੇ ਨੋਟ ਕਰੋ, ਜੇ ਸਾਡੇ ਕਿਸੇ ਉਤਪਾਦ ਵਿੱਚ ਜੈਲੇਟਿਨ ਹੁੰਦਾ ਹੈ, ਤਾਂ ਅਸੀਂ ਜੋ ਜੈਲੇਟਿਨ ਦਾ ਇਸਤੇਮਾਲ ਕਰਦੇ ਹਾਂ ਉਹ ਹਲਾਲ ਪ੍ਰਮਾਣਿਤ ਹੁੰਦਾ ਹੈ ਅਤੇ ਗਾਂ ਦੇ ਮਾਸ (Beef) ਤੋਂ ਲਿਆ ਜਾਂਦਾ ਹੈ।" ਇਹ ਬਹੁਤ ਵੱਡਾ ਦਾਅਵਾ ਸੀ ਅਤੇ ਇਸ ਨੇ ਭਾਰਤ ਦੇ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ।




 


ਕੰਪਨੀ ਨੇ ਦਿੱਤਾ ਇਹ ਜਵਾਬ 



ਕੈਡਬਰੀ ਨੇ ਇਸ ਪੋਸਟ ਦਾ ਤੁਰੰਤ ਜਵਾਬ ਦਿੱਤਾ ਅਤੇ ਲਿਖਿਆ ਕਿ ਇਹ ਪੋਸਟ ਭਾਰਤ ਵਿੱਚ ਬਣੇ ਕਿਸੇ ਵੀ ਕੈਡਬਰੀ ਉਤਪਾਦ ਨਾਲ ਸਬੰਧਤ ਨਹੀਂ ਹੈ। ਭਾਰਤ 'ਚ ਬਣਿਆ ਹਰ ਕੈਡਬਰੀ ਉਤਪਾਦ ਪੂਰੀ ਤਰ੍ਹਾਂ ਸ਼ਾਕਾਹਾਰੀ ਹੁੰਦਾ ਹੈ ਅਤੇ ਇਸ ਨੂੰ ਦਿਖਾਉਣ ਲਈ ਪੈਕੇਟ 'ਤੇ ਹਰੇ ਰੰਗ ਦਾ ਨਿਸ਼ਾਨ ਵੀ ਹੁੰਦਾ ਹੈ। ਇਸ ਲਈ, ਭਵਿੱਖ ਵਿੱਚ ਕੰਪਨੀ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਕਰਦੇ ਸਮੇਂ, ਇੱਕ ਵਾਰ ਫੈਕਟ ਚੈੱਕ ਜ਼ਰੂਰ ਕਰ ਲਿਆ ਕਰੋ।


 




ਕੀ ਸਕਰੀਨ ਸ਼ਾਟ ਜਾਅਲੀ ਸੀ



ਸਹੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਨਹੀਂ, ਕਿਉਂਕਿ ਜੋ ਸਕਰੀਨ ਸ਼ਾਟ ਵਾਇਰਲ ਹੋ ਰਿਹਾ ਸੀ ਉਹ ਆਸਟ੍ਰੇਲੀਆ ਦੇ ਕੈਡਬਰੀ ਉਤਪਾਦ ਦਾ ਸੀ ਅਤੇ ਕੈਡਬਰੀ ਆਸਟ੍ਰੇਲੀਆ ਨੇ ਇਹ ਲਿਖਿਆ ਸੀ। ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਇਸ ਨੂੰ ਸਾਂਝਾ ਕਰਦਿਆਂ ਕਿਹਾ ਕਿ ਇਹ ਭਾਰਤ ਦਾ ਹੈ, ਉਹ ਪੂਰੀ ਤਰ੍ਹਾਂ ਨਾਲ ਫਰਜ਼ੀ ਸੀ।



ਵੱਡਾ ਸਵਾਲ ਇਹ ਹੈ ਕਿ ਕੀ ਚਾਕਲੇਟ ਵਿੱਚ ਬੀਫ ਹੁੰਦੈ?



ਕੈਡਬਰੀ ਦੁਨੀਆ ਦੀ ਸਭ ਤੋਂ ਵੱਡੀ ਚਾਕਲੇਟ ਕੰਪਨੀ ਹੈ ਅਤੇ ਇਸਦੀ ਆਸਟ੍ਰੇਲੀਆ ਯੂਨਿਟ ਨੇ ਇਹ ਮੰਨ ਕੇ ਜਵਾਬ ਦਿੱਤਾ ਕਿ ਇਸਦੇ ਉਤਪਾਦ ਵਿੱਚ ਬੀਫ ਹੁੰਦਾ ਹੈ। ਹਾਲਾਂਕਿ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ ਹੈ। ਇਸ ਲਈ ਇਹ ਕਹਿਣਾ ਸਹੀ ਨਹੀਂ ਹੈ ਕਿ ਕੈਡਬਰੀ ਦੇ ਹਰ ਥਾਂ ਦੇ ਉਤਪਾਦਾਂ ਗਾਂ ਦਾ ਮਾਸ ਨਹੀਂ ਹੁੰਦਾ। ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕੈਡਬਰੀ ਦੇ ਉਤਪਾਦਾਂ ਵਿੱਚ ਗਾਂ ਦਾ ਮਾਸ ਨਹੀਂ ਹੈ। ਕੈਡਬਰੀ ਆਸਟ੍ਰੇਲੀਆ ਨੇ ਆਪਣੇ ਇੱਕ ਉਤਪਾਦ ਬਾਰੇ ਸਪੱਸ਼ਟ ਕਿਹਾ ਸੀ ਕਿ ਜੇ ਸਾਡੇ ਕਿਸੇ ਉਤਪਾਦ ਵਿੱਚ ਜੈਲੇਟਿਨ ਹੈ, ਤਾਂ ਅਸੀਂ ਜੋ ਜੈਲੇਟਿਨ ਵਰਤਦੇ ਹਾਂ ਉਹ ਹਲਾਲ ਪ੍ਰਮਾਣਿਤ ਹੈ ਅਤੇ ਮਾਂ ਦਾ ਮਾਸ ਭਾਵ ਬੀਫ ਤੋਂ ਪ੍ਰਾਪਤ ਹੁੰਦਾ ਹੈ।