World Chocolate Day: ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਜ਼ਿਆਦਾਤਰ ਤਿੰਨ ਤਰ੍ਹਾਂ ਦੀਆਂ ਚਾਕਲੇਟਾਂ ਹੀ ਖਾਧੀਆਂ ਹੋਣਗੀਆਂ। ਇਕ ਡਾਰਕ ਚਾਕਲੇਟ (dark chocolate) , ਦੂਜੀ ਮਿਲਕ ਚਾਕਲੇਟ (milk chocolate) ਭਾਵ ਮਿੱਠੀ (sweet) ਅਤੇ ਤੀਜੀ white chocolate। ਪਰ ਕੀ ਸਿਰਫ ਇਸ ਕਿਸਮ ਦੀਆਂ ਚਾਕਲੇਟਾਂ ਮਾਰਕੀਟ ਵਿੱਚ ਵਿਕਦੀਆਂ ਹਨ, ਸ਼ਾਇਦ ਨਹੀਂ। ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਚਾਕਲੇਟਾਂ ਵਿਕਦੀਆਂ ਹਨ। ਅੱਜ ਅਸੀਂ ਤੁਹਾਨੂੰ ਚਾਕਲੇਟ ਦੀਆਂ ਕੁਝ ਖਾਸ ਕਿਸਮਾਂ ਬਾਰੇ ਦੱਸਾਂਗੇ।
milk chocolate
ਮਿਲਕ ਚਾਕਲੇਟ ਦੁਨੀਆ ਦੀ ਸਭ ਤੋਂ ਮਸ਼ਹੂਰ ਚਾਕਲੇਟ ਹੈ। ਇਹ ਚਾਕਲੇਟ ਦੀ ਇਕ ਕਿਸਮ ਹੈ ਜੋ ਜ਼ਿਆਦਾਤਰ ਦੁਕਾਨਾਂ 'ਤੇ ਉਪਲਬਧ ਹੈ। ਇਸ ਚਾਕਲੇਟ ਵਿੱਚ ਸਿਰਫ 40% ਕੋਕੋ ਹੁੰਦਾ ਹੈ। ਇਸ ਦੇ ਨਾਲ ਹੀ ਖੰਡ ਅਤੇ ਦੁੱਧ ਨੂੰ ਮਿਲਾ ਕੇ ਇਸ ਨੂੰ ਬਣਾਇਆ ਜਾਂਦਾ ਹੈ।
White Chocolate
ਵ੍ਹਾਈਟ ਚਾਕਲੇਟ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਚਾਕਲੇਟ ਨੂੰ ਬਣਾਉਣ ਲਈ ਕੋਕੋ ਪਾਊਡਰ ਦੀ ਬਜਾਏ ਕੋਕੋ ਬਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਵਾਦ ਵਿਚ ਵਨੀਲਾ ਵਰਗਾ ਹੁੰਦਾ ਹੈ। ਇਸ ਨੂੰ ਬਣਾਉਣ ਲਈ 20% ਕੋਕੋ ਬਟਰ, 55% ਖੰਡ ਅਤੇ 15% ਦੁੱਧ ਲੱਗਦਾ ਹੈ।
Dark Chocolate
ਡਾਰਕ ਚਾਕਲੇਟ ਦਾ ਟੈਸਟ ਕੌੜਾ ਹੁੰਦਾ ਹੈ। ਬੱਚੇ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਪਰ ਇਹ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਹੈ। ਡਾਰਕ ਚਾਕਲੇਟ ਬਣਾਉਣ ਲਈ, 30% ਤੋਂ 80% ਕੋਕੋ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ।
Semisweet Chocolate
ਸੈਮੀਸਵੀਟ ਚਾਕਲੇਟ ਵਿੱਚ 35 ਪ੍ਰਤੀਸ਼ਤ ਕੋਕੋ ਪਾਊਡਰ ਹੁੰਦਾ ਹੈ। ਇਕ ਤਰ੍ਹਾਂ ਨਾਲ ਇਸ ਨੂੰ ਸਵੀਟ ਡਾਰਕ ਚਾਕਲੇਟ ਵੀ ਕਿਹਾ ਜਾ ਸਕਦਾ ਹੈ। ਇਸ ਕਿਸਮ ਦੀ ਚਾਕਲੇਟ ਜ਼ਿਆਦਾਤਰ ਬੇਕਿੰਗ ਲਈ ਵਰਤੀ ਜਾਂਦੀ ਹੈ।
Bitter Sweet Chocolate
ਐੱਫਡੀਏ ਦੀ ਰਿਪੋਰਟ ਮੁਤਾਬਕ ਇਸ ਕਿਸਮ ਦੀ ਚਾਕਲੇਟ 'ਚ 35 ਫੀਸਦੀ ਤੱਕ ਕੋਕੋ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਜ਼ਿਆਦਾਤਰ ਕੰਪਨੀਆਂ ਬਿਟਰਸਵੀਟ ਫਲੇਵਰਡ ਚਾਕਲੇਟਾਂ ਵਿੱਚ 50 ਪ੍ਰਤੀਸ਼ਤ ਤੱਕ ਕੋਕੋ ਦੇ ਬੀਜ ਦੀ ਵਰਤੋਂ ਕਰਦੀਆਂ ਹਨ। ਕਈ ਤਾਂ 80 ਫੀਸਦੀ ਤੱਕ ਵੀ ਪਹੁੰਚ ਜਾਂਦੇ ਹਨ।
ਬੇਕਿੰਗ ਚਾਕਲੇਟ
ਇਹ ਪੂਰੀ ਤਰ੍ਹਾਂ ਸ਼ੁੱਧ ਚਾਕਲੇਟ ਹੈ। ਇਸ ਵਿੱਚ ਕੋਈ ਖੰਡ ਜਾਂ ਦੁੱਧ ਨਹੀਂ ਪਾਇਆ ਜਾਂਦਾ ਹੈ। ਇਹ ਜਿਆਦਾਤਰ ਸਿਰਫ ਪਕਾਉਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ, ਤੁਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਖਾ ਸਕਦੇ, ਕਿਉਂਕਿ ਇਸ ਦਾ ਸਵਾਦ ਬਹੁਤ ਖਰਾਬ ਹੁੰਦਾ ਹੈ।
Couverture ਚਾਕਲੇਟ
Couverture ਚਾਕਲੇਟ ਨੂੰ ਮਹਿੰਗੀਆਂ ਚਾਕਲੇਟਾਂ ਵਿੱਚ ਗਿਣਿਆ ਜਾਂਦਾ ਹੈ। ਜ਼ਿਆਦਾਤਰ ਲਗਜ਼ਰੀ ਚਾਕਲੇਟ ਆਈਟਮ ਇਸ ਤੋਂ ਬਣੀਆਂ ਜਾਂਦੀਆਂ ਹਨ।
ਰੂਬੀ ਚਾਕਲੇਟ
ਰੂਬੀ ਚਾਕਲੇਟ ਇੱਕ ਨਵੀਂ ਕਿਸਮ ਹੈ ਜਿਸ ਦੀ ਖੋਜ ਚੀਨ ਦੁਆਰਾ ਸਾਲ 2017 ਵਿੱਚ ਕੀਤੀ ਗਈ ਸੀ। ਇਹ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਇਸ ਨੂੰ ਬਣਾਉਣ ਲਈ ਇੱਕ ਖਾਸ ਕਿਸਮ ਦੇ ਰੂਬੀ ਕੋਕੋ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬੀਜ ਸਿਰਫ਼ ਬ੍ਰਾਜ਼ੀਲ ਅਤੇ ਇਕਵਾਡੋਰ ਵਿੱਚ ਮਿਲਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਚਾਕਲੇਟ ਦਾ ਰੰਗ ਰੂਬੀ ਵਰਗਾ ਗੁਲਾਬੀ ਹੈ।
ਪੀਨਟ ਬਟਰ ਚਾਕਲੇਟ
ਪੀਨਟ ਬਟਰ ਚਾਕਲੇਟ ਵੀ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਇਸ ਨੂੰ ਬਣਾਉਣ ਲਈ ਕੱਚੀ ਚਾਕਲੇਟ ਦੇ ਨਾਲ ਪੀਨਟ ਬਟਰ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਟੈਸਟ ਵੀ ਕੌੜਾ ਨਹੀਂ ਹੁੰਦਾ ਤੇ ਇਸ ਵਿੱਚ ਚਾਕਲੇਟ ਫਲੇਵਰ ਦੇ ਨਾਲ ਪੀਨਟ ਬਟਰ ਦਾ ਸਵਾਦ ਹੁੰਦਾ ਹੈ।