Trending Video: ਪਾਕਿਸਤਾਨ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਦਾਵਤ ਵਿੱਚ ਮਠਿਆਈ, ਸੇਵੀਆਂ, ਬਿਰਯਾਨੀ, ਪੁਲਾਓ, ਕੋਰਮਾ ਅਤੇ ਪਤਾ ਨਹੀਂ ਕੀ-ਕੀ ਬਣਾਇਆ ਗਿਆ। ਇਸ ਦਾਵਤ 'ਚ ਕਰੀਬ 20 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਇਸ ਘਟਨਾ ਬਾਰੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਪਰਿਵਾਰ ਨੇ ਇਸ ਦਾਵਤ ਦਾ ਪ੍ਰਬੰਧ ਕੀਤਾ ਸੀ, ਉਹ ਪੇਸ਼ੇ ਤੋਂ ਭਿਖਾਰੀ ਹੈ ਅਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਿਆਂ ਹੀ ਯੂਜ਼ਰਸ 'ਚ ਹੜਕੰਪ ਮਚ ਗਿਆ ਅਤੇ ਇਕ ਵਰਗ ਹੈਰਾਨ ਰਹਿ ਗਿਆ।
ਭੀਖ ਮੰਗਣ ਵਾਲੇ ਪਰਿਵਾਰ ਨੇ ਦਿੱਤੀ 5 ਕਰੋੜ ਦੀ ਦਾਵਤ
ਸਿਆਸੀ ਅਤੇ ਆਰਥਿਕ ਅਸਥਿਰਤਾ ਕਾਰਨ ਅਕਸਰ ਆਲੋਚਨਾ ਦਾ ਸਾਹਮਣਾ ਕਰਨ ਵਾਲਾ ਪਾਕਿਸਤਾਨ 'ਭਿਖਾਰੀ ਦੇਸ਼' ਦਾ ਤਮਗਾ ਵੀ ਝੱਲ ਚੁੱਕਿਆ ਹੈ। ਹਾਲਾਂਕਿ, ਇੱਕ ਅਨੋਖਾ ਅਤੇ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਦੇਸ਼ ਵਿੱਚ ਪੇਸ਼ੇਵਰ ਭਿਖਾਰੀ ਵੀ ਭਾਰੀ ਦੌਲਤ ਦੇ ਮਾਲਕ ਹਨ ਅਤੇ ਕਈ ਵਾਰ ਸਮਾਜ ਵਿੱਚ ਆਪਣੀ "ਭਿਖਾਰੀ" ਪਛਾਣ ਤੋਂ ਉੱਪਰ ਉੱਠ ਕੇ ਅਜਿਹੇ ਕੰਮ ਕਰਦੇ ਹਨ ਜਿਸ ਨਾਲ ਲੋਕ ਹੈਰਾਨ ਹੋ ਜਾਂਦੇ ਹਨ। ਇਕ ਰਿਪੋਰਟ ਮੁਤਾਬਕ ਇਹ ਪ੍ਰੋਗਰਾਮ ਗੁਜਰਾਂਵਾਲਾ ਦੇ ਰਹਵਾਲੀ ਰੇਲਵੇ ਸਟੇਸ਼ਨ ਨੇੜੇ ਹੋਇਆ ਸੀ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦਾਵਤ 'ਤੇ ਭਿਖਾਰੀ ਪਰਿਵਾਰ ਨੇ ਲਗਭਗ 5 ਕਰੋੜ ਪਾਕਿਸਤਾਨੀ ਰੁਪਏ ਖਰਚ ਕੀਤੇ, ਜੋ ਕਿ ਲਗਭਗ 1.25 ਕਰੋੜ ਭਾਰਤੀ ਰੁਪਏ ਦੇ ਬਰਾਬਰ ਹੈ।
20 ਹਜ਼ਾਰ ਲੋਕਾਂ ਨੂੰ ਖੁਆਇਆ ਖਾਣਾ
ਖ਼ਬਰ ਪਾਕਿਸਤਾਨ ਦੇ ਇੱਕ ਅਜਿਹੇ ਪਰਿਵਾਰ ਦੀ ਜੋ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਪਰ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਉਹ ਇੰਨਾ ਅੱਗੇ ਵਧ ਗਏ ਕਿ ਉਨ੍ਹਾਂ ਨੇ ਆਪਣੀ ਦਾਦੀ ਦੇ ਚਲੀਹੇ (ਚਾਲੀਵੇਂ ਦਿਨ) ਦੇ ਮੌਕੇ 'ਤੇ 20,000 ਲੋਕਾਂ ਨੂੰ ਭੋਜਨ ਕਰਵਾਇਆ। ਇਸ ਪਰਿਵਾਰ ਨੇ ਦਿਖਾਇਆ ਕਿ ਹਾਲਾਤ ਜਿਵੇਂ ਵੀ ਹੋਣ, ਮਿਹਨਤ ਅਤੇ ਨੇਕ ਇਰਾਦੇ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਸ ਦੇ ਇਸ ਕਦਮ ਨੇ ਨਾ ਸਿਰਫ਼ 20 ਹਜ਼ਾਰ ਲੋਕਾਂ ਦੇ ਢਿੱਡ ਭਰੇ ਸਗੋਂ ਇੰਟਰਨੈੱਟ 'ਤੇ ਵੀ ਹਲਚਲ ਮਚਾ ਦਿੱਤੀ।
ਵੀਡੀਓ ਨੂੰ @365newsdotpk's ਤੋਂ ਸਾਂਝਾ ਕੀਤਾ ਗਿਆ ਹੈ ਯੂਜ਼ਰਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ...ਭੀਖ ਮੰਗ ਕੇ ਕੋਈ ਵੀ 5 ਕਰੋੜ ਰੁਪਏ ਦੀ ਪਾਰਟੀ ਦੇ ਸਕਦਾ ਹੈ, ਮੈਨੂੰ ਤਾਂ ਚੱਕਰ ਆ ਰਹੇ ਹਨ। ਕੁਝ ਯੂਜ਼ਰਸ ਨੇ ਮਜ਼ਾਕ ਵਿੱਚ ਪੁੱਛਿਆ ਕਿ ਕੀ ਅਸੀਂ ਵੀ ਆਪਣੀਆਂ ਨੌਕਰੀਆਂ ਛੱਡ ਕੇ ਭੀਖ ਮੰਗਣਾ ਸ਼ੁਰੂ ਕਰ ਦਈਏ ਕੀ...।