Boy Dance Viral Video: ਸੋਸ਼ਲ ਮੀਡੀਆ 'ਤੇ ਹਰ ਰੋਜ਼ ਡਾਂਸ ਦੀਆਂ ਜ਼ਬਰਦਸਤ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਪਾਣੀ 'ਚ ਅੱਗ ਲਾ ਦਿੱਤੀ ਹੈ। ਜੀ ਹਾਂ, ਰਵੀਨਾ ਟੰਡਨ ਦੇ ਗੀਤ 'ਟਿੱਪ ਟਿਪ ਬਰਸਾ ਪਾਨੀ' 'ਤੇ ਇਕ ਡਾਂਸ ਵੀਡੀਓ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਲੋਕਾਂ ਦੇ ਹੋਸ਼ ਉਡਾ ਰਹੀ ਹੈ।


ਐਵੇਂ ਤਾਂ ਇਸ ਗੀਤ 'ਤੇ ਲੱਖਾਂ ਲੋਕਾਂ ਨੇ ਡਾਂਸ ਕੀਤਾ ਹੋਵੇਗਾ ਪਰ ਇਹ ਵੀਡੀਓ ਕੁਝ ਵੱਖਰੀ ਹੀ ਹੈ। ਜੀ ਹਾਂ, ਇਸ ਵਾਰ ਇਸ ਗੀਤ 'ਤੇ ਕਿਸੇ ਕੁੜੀ ਨੇ ਨਹੀਂ ਸਗੋਂ ਇਕ ਲੜਕੇ ਨੇ ਕੁੜੀ ਬਣ ਕੇ ਅਜਿਹਾ ਜ਼ਬਰਦਸਤ ਡਾਂਸ ਕੀਤਾ ਹੈ ਕਿ ਲੋਕਾਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਹੈ। ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖੋਗੇ ਤਾਂ ਸ਼ਾਇਦ ਤੁਸੀਂ ਵੀ ਇਸ ਨੂੰ ਵਾਰ-ਵਾਰ ਦੇਖਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੋਗੇ।


ਇਸ ਦੀਆਂ ਅਦਾਵਾਂ ਅੱਗੇ ਤਾਂ ਕਟਰੀਨਾ ਵੀ ਫੇਲ੍ਹ


ਇੰਸਟਾਗ੍ਰਾਮ 'ਤੇ ਧਮਾਲ ਮਚਾ ਰਹੀ ਇਸ ਵੀਡੀਓ ਵਿੱਚ, ਟਿਪ ਟਿਪ ਬਰਸਾ ਪਾਨੀ ਗੀਤ 'ਤੇ ਇੱਕ ਲੜਕੇ ਨੂੰ ਡਾਂਸ ਕਰਦੇ ਹੋਏ ਦੇਖ ਕੇ ਆਪਣੇ ਹੋਸ਼ ਨਾ ਗੁਆ ਦਿਓ। ਇਸ ਤੋਂ ਪਹਿਲਾਂ ਵੀ ਕਈ ਮੁੰਡੇ ਕੁੜੀਆਂ ਵਾਂਗ ਡਾਂਸ ਕਰ ਚੁੱਕੇ ਹਨ ਪਰ ਇਸ ਮੁੰਡੇ ਦੇ ਡਾਂਸ ਵਿੱਚ ਵੀ ਕਮਾਲ ਹੈ...ਅਦਾਵਾਂ ਵੀ ਅਤੇ ਹੋਸ਼ ਉਡਾ ਦੇਣ ਵਾਲੇ ਐਲੀਮੈਂਟ ਵੀ। ਉਸ ਦੇ ਹਾਵ-ਭਾਵ ਅਤੇ ਅੰਦਾਜ਼ ਨੂੰ ਦੇਖ ਕੇ ਲੋਕ ਹੱਸ ਰਹੇ ਹਨ। ਲੜਕੇ ਨੇ ਬਿਨਾਂ ਬਾਹਾਂ ਵਾਲਾ ਬਲਾਊਜ਼ ਅਤੇ ਪੀਲੇ ਰੰਗ ਦੀ ਸਾੜੀ ਪਾਈ ਹੋਈ ਹੈ ਅਤੇ ਮੀਂਹ ਦੇ ਪਾਣੀ ਦੇ ਵਿਚਕਾਰ ਨੱਚ ਰਿਹਾ ਹੈ। ਇਹ ਵੀਡੀਓ ਅਮਿਤ ਦਿ ਸ਼ਾਈਨਿੰਗ ਸਟਾਰ ਨਾਮ ਦੇ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ।






ਇਹ ਵੀ ਪੜ੍ਹੋ: Video - ਧੱਕਾ ਸਟਾਰਟ ਰੇਲ ਗੱਡੀ : ਚੱਲਦੇ ਚਲੱਦੇ ਟ੍ਰੇਨ ਹੋ ਗਈ ਬੰਦ, ਬਹੁਤ ਜ਼ੋਰ ਲਾਇਆ ਨਹੀਂ ਚੱਲੀ, ਫਿਰ ਫੌਜੀ ਵੀਰਾਂ ਨੇ ਲਾਇਆ ਧੱਕਾ


ਯੂਜ਼ਰਸ ਨੇ ਕਿਹਾ -  ਇਸ ਨੂੰ ਕਹਿੰਦ ਪਾਣੀ ਵਿੱਚ ਅੱਗ ਲਾਉਣਾ


ਡਾਂਸ ਵੀਡੀਓ 'ਚ ਇਸ ਲੜਕੇ ਦੀਆਂ ਹਰਕਤਾਂ ਨੂੰ ਦੇਖ ਕੇ ਤੁਸੀਂ ਵਿਸ਼ਵਾਸ ਨਹੀਂ ਕਰ ਪਾਓਗੇ ਕਿ ਇਹ ਸੱਚਮੁੱਚ ਕੋਈ ਮੁੰਡਾ ਹੈ ਜਾਂ ਕੁੜੀ ਦੇ ਭੇਸ 'ਚ। ਲੜਕੇ ਦੇ ਡਾਂਸ ਮੂਵਜ਼ ਅਤੇ ਠੁਮਕੇ ਦੇ ਨਾਲ-ਨਾਲ ਲੋਕ ਉਸ ਦੇ ਜ਼ਬਰਦਸਤ ਐਕਸਪ੍ਰੈਸ਼ਨਸ ਨੂੰ ਵੀ ਪਸੰਦ ਕਰ ਰਹੇ ਹਨ। ਜ਼ਬਰਦਸਤ ਅਤੇ ਅੱਖਾਂ ਖੋਲ੍ਹਣ ਵਾਲੇ ਡਾਂਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਡਾਂਸ ਦੀ ਤਾਰੀਫ 'ਚ ਕਾਫੀ ਕਮੈਂਟ ਕਰ ਰਹੇ ਹਨ ਅਤੇ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਨੂੰ ਪਾਰ ਕਰ ਗਈ ਹੈ। ਇਕ ਯੂਜ਼ਰ ਨੇ ਲਿਖਿਆ- ਇਸ ਨੂੰ ਪਾਣੀ ਵਿੱਚ ਅੱਗ ਲਗਾਉਣਾ ਕਹਿੰਦੇ ਹਨ। ਇੱਕ ਯੂਜ਼ਰ ਨੇ ਲਿਖਿਆ- ਇਸ ਲੜਕੇ ਨੇ ਡਾਂਸ ਮੂਵਜ਼ ਵਿੱਚ ਕੁੜੀਆਂ ਨੂੰ ਪਿੱਛੇ ਛੱਡ ਦਿੱਤਾ ਹੈ।


ਇਹ ਵੀ ਪੜ੍ਹੋ: ਸੌ ਸਾਲ ਪੁਰਾਣੇ ਐਨਾਕਾਂਡਾ ਸੱਪ ਨੂੰ ਕਿਉਂ ਭੇਜਿਆ ਗਿਆ ਛੁੱਟੀ 'ਤੇ, ਕੀ ਹੈ ਇਸ ਦੀ ਵਜ੍ਹਾ