bride absconded : ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਇਕ ਘਰ 'ਚ ਵਿਆਹ ਦੀ ਰਸਮ ਚੱਲ ਰਹੀ ਸੀ, ਓਦੋਂ ਬਾਰਾਤ ਵਾਲੇ ਦਿਨ ਲਾੜੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਦੋਂ ਲਾੜੀ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਸਾਰੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਲਾੜੀ ਦੇ ਪਿਤਾ ਨੇ ਆਪਣੀ ਛੋਟੀ ਧੀ ਦਾ ਵਿਆਹ ਉਸੇ ਲਾੜੇ ਨਾਲ ਕਰ ਦਿੱਤਾ ਅਤੇ ਉਸ ਨੂੰ ਵਿਦਾ ਕਰ ਦਿੱਤਾ। ਪਿਤਾ ਨੇ ਲਾੜੀ ਦੇ ਪ੍ਰੇਮੀ ਖਿਲਾਫ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।

 

ਜਾਣਕਾਰੀ ਮੁਤਾਬਕ ਇਹ ਮਾਮਲਾ ਟਿੰਡਵਾੜੀ ਥਾਣੇ ਅਧੀਨ ਪੈਂਦੇ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਇੱਕ ਵਿਅਕਤੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੀ ਲੜਕੀ ਦਾ ਵਿਆਹ 8 ਜੂਨ ਨੂੰ ਸੀ। ਕਨੌਜ ਜ਼ਿਲ੍ਹੇ ਤੋਂ ਬਾਰਾਤ ਆਉਣੀ ਸੀ। ਉਸੇ ਸਮੇਂ ਪਿੰਡ ਦਾ ਹੀ ਇੱਕ ਨੌਜਵਾਨ ਲਾੜੀ ਨੂੰ ਵਰਗਲਾ ਕੇ ਭਜਾ ਕੇ ਲੈ ਗਿਆ। ਪੀੜਤਾ ਦੇ ਪਿਤਾ ਨੇ ਦੋਸ਼ੀ ਨੌਜਵਾਨ ਖਿਲਾਫ ਐੱਫ.ਆਈ.ਆਰ.ਦਰਜ ਕਰਵਾਈ ਹੈ।

 

ਲਾੜੀ ਦੇ ਪਿਤਾ ਨੇ ਛੋਟੀ ਧੀ ਦਾ ਕੀਤਾ ਵਿਆਹ  

ਜਦੋਂ ਬਾਰਾਤ ਲਾੜੀ ਦੇ ਦਰਵਾਜ਼ੇ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ ਲਾੜੀ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ। ਇਸ ਤੋਂ ਬਾਅਦ ਲਾੜੀ ਦੇ ਪਿਤਾ ਨੇ ਆਪਣੀ ਛੋਟੀ ਬੇਟੀ ਦਾ ਵਿਆਹ ਉਸੇ ਮੰਡਪ 'ਚ ਲਾੜੇ ਨਾਲ ਕਰਨ ਦਾ ਫੈਸਲਾ ਕੀਤਾ। ਲਾੜੀ ਦੇ ਪਿਤਾ ਨੇ ਲਾੜੇ ਨਾਲ ਗੱਲ ਕੀਤੀ ਅਤੇ ਛੋਟੀ ਲੜਕੀ ਨਾਲ ਵਿਆਹ ਦੀਆਂ ਰਸਮਾਂ ਅਦਾ ਕਾਰਵਾਈਆਂ। ਵਿਆਹ ਸਮਾਗਮ ਵਿੱਚ ਬਾਰਾਤ ਦਾ ਸਵਾਗਤ ਕਰਨ ਉਪਰੰਤ ਛੋਟੀ ਧੀ ਨੂੰ ਵਿਦਾ ਕੀਤਾ ਗਿਆ।

 

ਥਾਣਾ ਇੰਚਾਰਜ ਦਾ ਕੀ ਕਹਿਣਾ ਹੈ ਮਾਮਲੇ ਬਾਰੇ?

ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਇੱਕ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੀ ਸ਼ਿਕਾਇਤ ਮਿਲੀ ਹੈ। ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਲੜਕੀ ਦੀ ਭਾਲ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਨੌਜਵਾਨ ਅਤੇ ਲੜਕੀ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਸਨ। ਬਾਰਾਤ ਵਾਲੇ ਦਿਨ ਹੀ ਲੜਕੀ ਨੌਜਵਾਨ ਨਾਲ ਫਰਾਰ ਹੋ ਗਈ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ।