ਗੁਜਰਾਤ 'ਚ ਰਹਿਣ ਵਾਲੇ ਪਾਇਲਟ ਨੇ ਆਪਣੀ ਪਤਨੀ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਤਨੀ ਦੀ ਇੱਜ਼ਤ ਦੀ ਰਾਖੀ ਕਰਨਾ ਪਤੀ ਦੀ ਜ਼ਿੰਮੇਵਾਰੀ ਹੈ। ਇਸ ਕਲਯੁਗੀ ਪਤੀ ਨੇ ਆਪਣੀ ਪਤਨੀ ਦੀ ਇੱਜ਼ਤ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਤੀ ਅਕਸਰ ਆਪਣੇ ਦੋਸਤਾਂ ਨੂੰ ਪਾਰਟੀਆਂ ਲਈ ਆਪਣੇ ਘਰ ਬੁਲਾ ਲੈਂਦਾ ਸੀ। ਫਿਰ ਪਤਨੀ ਨਾਲ ਬੈਠ ਕੇ ਇੱਕ ਖੇਡ ਖੇਡੀ ਜਾਂਦੀ ਸੀ। ਇਥੇ ਤੱਕ ਸੁਨਣ ਵਿਚ ਸਭ ਕੁਝ ਠੀਕ-ਠਾਕ ਲੱਗਦਾ ਹੈ, ਪਰ ਅਜਿਹਾ ਨਹੀਂ ਹੈ।
ਦਰਅਸਲ ਇਹ ਪਤੀ ਆਪਣੀ ਪਤਨੀ ਨੂੰ ਆਪਣੇ ਦੋਸਤਾਂ ਨਾਲ 'ਟਰੂਥ ਐਂਡ ਡੇਅਰ' ਨਾਂ ਦੀ ਗੇਮ ਖੇਡਣ ਲਈ ਮਜਬੂਰ ਕਰਦਾ ਸੀ। ਗੁਜਰਾਤ ਪੁਲਿਸ ਮੁਤਾਬਕ ਹਰ ਵਾਰ ਜਦੋਂ ਵੀ ਬੋਤਲ ਦਾ ਮੂੰਹ ਪਤਨੀ ਵੱਲ ਆਉਂਦਾ ਸੀ ਤਾਂ ਡੇਅਰ ਕਰਨੀ ਪੈਂਦੀ ਸੀ। ਹਰ ਡੇਅਰ 'ਤੇ ਪਤਨੀ ਨੂੰ ਇਕ-ਇਕ ਕਰਕੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਸੀ। ਗੁਜਰਾਤ ਪੁਲਿਸ ਮੁਤਾਬਕ ਨੌਜਵਾਨ ਅਤੇ ਲੜਕੀ ਦੋਵੇਂ ਮੂਲ ਰੂਪ ਤੋਂ ਉੱਤਰਾਖੰਡ ਦੇ ਦੇਹਰਾਦੂਨ ਦੇ ਰਹਿਣ ਵਾਲੇ ਹਨ। ਦੋਵੇਂ ਇੱਕ ਦੂਜੇ ਨੂੰ ਅੱਠ ਸਾਲਾਂ ਤੋਂ ਜਾਣਦੇ ਹਨ। ਦੋਵਾਂ ਦਾ ਕਰੀਬ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ।
35 ਸਾਲਾ ਪਤਨੀ ਪੇਸ਼ੇ ਤੋਂ ਹਿੰਦੀ ਸਿਨੇਮਾ ਵਿੱਚ ਵਰਤੀ ਜਾਣ ਵਾਲੀ ਇੱਕ VFX (ਵਿਜ਼ੂਅਲ ਇਫੈਕਟਸ) ਪ੍ਰੋਫੈਸ਼ਨਲ ਹੈ। ਦੇਹਰਾਦੂਨ ਤੋਂ ਦੋਵੇਂ ਪਹਿਲਾਂ ਕੋਲਕਾਤਾ ਅਤੇ ਫਿਰ ਮੁੰਬਈ ਚਲੇ ਗਏ, ਜਿੱਥੇ ਔਰਤ ਨੇ ਕਈ ਫਿਲਮਾਂ 'ਚ ਵੀਐੱਫਐਕਸ ਕਲਾਕਾਰ ਵਜੋਂ ਕੰਮ ਕੀਤਾ। ਦੋਸ਼ ਹੈ ਕਿ 2019 'ਚ ਵਿਆਹ ਤੋਂ ਬਾਅਦ ਉਹ ਮੁੰਬਈ ਚਲੇ ਗਏ, ਜਿੱਥੇ ਉਸ ਦਾ ਪਤੀ ਆਪਣੇ ਦੋਸਤਾਂ ਨੂੰ ਪਾਰਟੀਆਂ ਲਈ ਘਰ ਬੁਲਾਇਆ ਕਰਦਾ ਸੀ। ਪੁਲਿਸ ਦੇ ਅਨੁਸਾਰ, "ਇਨ੍ਹਾਂ ਪਾਰਟੀਆਂ ਵਿੱਚ, ਪਤੀ ਨੇ ਕਥਿਤ ਤੌਰ 'ਤੇ ਉਸ ਨੂੰ 'Truth & Dare' ਦੀ ਖੇਡ ਖੇਡਣ ਲਈ ਮਜਬੂਰ ਕੀਤਾ। ਇਸ ਦੌਰਾਨ ਉਸਨੇ ਪਤਨੀ ਨੂੰ ਆਪਣੇ ਦੋਸਤਾਂ ਦੇ ਸਾਹਮਣੇ ਆਪਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ।
ਰਿਪੋਰਟ 'ਚ ਦੱਸਿਆ ਗਿਆ ਕਿ ਇਨ੍ਹਾਂ ਅਸ਼ਲੀਲ ਮੰਗਾਂ ਨੂੰ ਲੈ ਕੇ ਪਤੀ-ਪਤਨੀ 'ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਵਿਰੋਧ ਕਰਨ 'ਤੇ ਪਤਨੀ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ। ਇਸ ਸਬੰਧ 'ਚ ਗੁਜਰਾਤ ਦੇ ਖੋਰਾਜ 'ਚ ਐਫਆਈਆਰ ਦਰਜ ਕਰਵਾਈ ਗਈ ਹੈ। ਇਹ ਜੋੜਾ ਮੁੰਬਈ ਤੋਂ ਬਾਅਦ ਖੋਰਾਜ ਸ਼ਿਫਟ ਹੋ ਗਿਆ ਸੀ, ਜਿੱਥੇ ਐੱਫ.ਆਈ.ਆਰ. ਦਰਜ਼ ਕਰਵਾਈ ਗਈ ਹੈ।